ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ, ਜਲੰਧਰ ਵਿੱਚ ਅਕੈਡਮੀ ਚਲਾਉਂਦੇ ਹਨ ਖਲੀ (Great Khali joins BJP)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਬਕਾ WWE ਚੈਂਪੀਅਨ ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਸਿਆਸੀ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਖਲੀ ਭਾਜਪਾ ਪਾਰਟੀ ’ਚ ਸ਼ਾਮਲ ਹੋੇ ਗਏ ਹਨ। (Great Khali joins BJP) ਉਹ ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਭਾਜਪਾ ਸੰਸਦ ਸੁਨੀਤਾ ਦੁੱਗਲ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਖਲੀ ਜਲਦ ਹੀ ਪੰਜਾਬ ‘ਚ ਭਾਜਪਾ ਲਈ ਪ੍ਰਚਾਰ ਕਰਦੇ ਨਜ਼ਰ ਆਉਣਗੇ।
Wrestler The Great Khali joins Bharatiya Janata Party in Delhi pic.twitter.com/ixWuH8d64T
— ANI (@ANI) February 10, 2022
ਖਲੀ ਪੰਜਾਬ ਪੁਲਿਸ ਵਿੱਚ ਰਹਿ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਉਹ ਰੇਸਲਿੰਗ ਰਾਹੀਂ ਵਿਸ਼ਵ ਪੱਧਰ ‘ਤੇ ਮਸ਼ਹੂਰ ਹੋ ਗਿਆ। ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ, ਖਲੀ ਜਲੰਧਰ ਵਿੱਚ ਕਾਂਟੀਨੈਂਟਲ ਰੈਸਲਿੰਗ ਅਕੈਡਮੀ (CWE) ਚਲਾਉਂਦਾ ਹੈ। ਜਿੱਥੇ ਉਹ ਨੌਜਵਾਨਾਂ ਨੂੰ ਕੁਸ਼ਤੀ ਦੇ ਗੁਰ ਸਿਖਾਉਂਦਾ ਹੈ।
ਇਸ ਮੌਕੇ ਖਲੀ ਨੇ ਕਿਹਾ ਕਿ ਭਾਜਪਾ ‘ਚ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ। ਉਨਾਂ ਕਿਹਾ ਕਿ ਡਬਲਯੂਡਬਲਯੂਈ ਵਿੱਚ ਮੈਨੂੰ ਨਾਂਅ ਅਤੇ ਦੌਲਤ ਦੀ ਕਮੀ ਨਹੀਂ ਸੀ। ਪਰ ਦੇਸ਼ ਪ੍ਰਤੀ ਪਿਆਰ ਨੇ ਮੈਨੂੰ ਪਿੱਛੇ ਖਿੱਚ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੰਮ ਦੇਖ ਕੇ ਮੈਂ ਭਾਜਪਾ ‘ਚ ਸ਼ਾਮਲ ਹੋਇਆ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀ ਭਾਰਤ ਨੂੰ ਅੱਗੇ ਲੈ ਕੇ ਜਾਣ ਦੀ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਮੈਂ ਭਾਜਪਾ ਵਿਚ ਸ਼ਾਮਲ ਹੋਇਆ ਹਾਂ। ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਵੇਗੀ, ਮੈਂ ਉਸ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ