ਤਿੰਨ ਰੋਜਾ ਵਰਚੁਅਲ ਫੈਸਟ ਪ੍ਰੋਡਿਜੀ 2021-22 ਆਪਣੇ ਨਾਲ ਕਾਫੀ ਯਾਦਾਂ ਛੱਡ ਗਿਆ

Prodigy-1

Mumbai (Sach Kahoon News): ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਤੇ ਇਕਨਾਮਿਕਸ
(Lala Lajpat Rai College of Commerce and Economics, Mumbai) ਦੇ ਬੀਏਐਫ (B.A.F) ਵਿਭਾਗ, ਮੁੰਬਈ ਦੁਆਰਾ ਇਸ ਸਾਲ ਜਨਵਰੀ ’ਚ ਇੰਟਰ ਕਾਲਜ ਉਤਸਵ 2022-21 ਵਰਚੁਅਲ ਉਤਸਵ ਕਰਵਾਇਆ ਗਿਆ ਦੱਸ ਦੇਈਏ ਕਿ ਇਹ ਇੰਟਰਕਾਲਜ ਉਤਸਵ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਸਾਲ ਕਰਵਾਏ ਪ੍ਰੋਗਰਾਮ ਦਾ ਮੁੱਖ ਵਿਸ਼ਾ ਅਲਕੀਮੀ ਰਿਹਾ।

ਈਵੇਂਟ ਪ੍ਰੈਜੀਡੈਂਟ ਸਨਮੀਤ ਚੰਡੋਕ ਨੇ ਦੱਸਿਆ ਕਿ ਅਲਕੀਮੀ ਤੋਂ ਭਾਵ ਇੱਕ ਰਹੱਸਮਈ ਪ੍ਰਭਾਵ ਸੀ ਅਲਕੀਮੀ ਸਖ਼ਸੀਅਤ ਦਾ ਇੱਕ ਜਾਦੂਈ ਪ੍ਰਭਾਵ ਹੈ ਕਿ ਸਾਹਮਣ ਵਾਲੇ ਜਾਂ ਮਿਲਣ ਵਾਲੇ ’ਚ ਬਦਲਾਅ ਲਿਆ ਸਕਦਾ ਹੈ ਅਸੀਂ ਮੰਨਦੇ ਹਾਂ ਕਿ ਹਰ ਇਨਸਾਲ ’ਚ ਕੁਝ ਨਾ ਕੁਝ ਜਾਦੂਈ ਗੁਣ ਹੁੰਦੀ ਹੈ ਤੇ ਜੋ ਕਿਸੇ ’ਚ ਬਦਲਾਅ ਲਿਆਉਣ ਦੀ ਸਮਰੱਥਾ ਰੱਖਦਾ ਹੈ। ਇਸ ਵਾਰ ਪ੍ਰੋਡਿਜੀ ਫੇਸਟ ’ਚ ਪੂਰੇ ਮੁੰਬਈ ਦੇ ਲਗਭਗ 15 ਤੋਂ ਜ਼ਿਆਦਾ ਕਾਲਜਾਂ ਨੇ ਹਿੱਸਾ ਪਹਿਲ ਦਿਨ ਸੈਮੀਨਾਰ ਦਿਵਸ, ਦੂਜਾ ਪ੍ਰਬੰਧਨ ਦਿਵਸ ਤੇ ਤੀਜਾ ਸੱਭਿਆਚਾਰਕ ਦਿਵਸ ਦੇ ਰੂਪ ਮਨਾਇਆ ਗਿਆ।

ਪਹਿਲਾ ਦਿਨ- ਸੈਮੀਨਾਰ ਦਿਵਸ: Prodigy Fest Mumbai

 ਟੀਮ ਪ੍ਰੋਡਿਜੀ ਨੇ ਜੂਮ ਮੀਟਿੰਗ ’ਤੇ ਵੈਬੀਨਾਰ ਕਰਵਾਇਆ, ਫੈਸਟ ਦੌਰਾਨ 2 ਵੈਬੀਨਾਰ ਕਰਵਾਏ ਗਏ, ਜਿਸ ਵਿੱਚੋਂ ਪਹਿਲਾ- ਫਲੈਕਸੀਬਲ ਤੇ ਸਫ਼ਲ ਕਰੀਅਰ ਦਾ ਪ੍ਰਭਾਵੀ ਲੀਡਰਸ਼ਿਪ ਤੇ ਦੂਜਾ ਸੀ ਸੰਚਾਰ ਰਣਨੀਤੀਆਂ ਜਿਸਦਾ ਦੁਪਹਿਰ 12:00 ਵਜੇ ਕਰਵਾਇਆ ਗਿਆ ਇਸ ਵੈਬੀਨਾਰ ਦੀ ਪ੍ਰਧਾਨਗੀ ਵੇਂਚਰ ਕੈਪੀਟਲਿਸਟ ਸ੍ਰੀ ਪੁਨੀਤ ਕੌਲ ਨੇ ਕੀਤੀ।

ਦੱਸ ਦੇਈਏ ਕਿ ਸ੍ਰੀ ਪੁਨੀਤ ਕਹਾਣੀ ਜ਼ਰੀਏ ਚੀਜਾਂ ਨੂੰ ਸਮਝਾਉਣ ’ਚ ਮਾਹਿਰ ਹਨ ਤੇ ਪ੍ਰਸਿੱਧ ਮੀਡੀਆ ਉਤਸਾਹੀ ਤੇ ਬ੍ਰਾਂਡ ਆਰਕੀਟੈਕਟ ਹੈ ਸ੍ਰੀ ਪੁਨੀਤ ਨੇ ਉਤਸਵ ਦੌਰਾਨ ਪ੍ਰਭਾਵਸ਼ਾਲੀ ਸਮਾਨਤਾਵਾਦ, ਲੀਡਰਸ਼ਿਪ ਦੇ ਗੁਣਾਂ ਬਾਰੇ ਚਰਚਾ ਕੀਤੀ ਦੂਜਾ ਵੈਬੀਨਾਰ ‘‘ਚੇਂਜ ਮਾਸਟਰ’ ਦੀ ਸ਼ੁਰੂਆਤ ਦੁਪਹਿਰ 1:45 ਵਜੇ ਕੀਤਾ ਵੈਬੀਨਾਰ ਦੀ ਪ੍ਰਧਾਨਗੀ ਅਨਸਕੂਲ ਦੇ ਸਹਿ-ਸੰਸਥਾਪਕ ਤੇ ਬੀਬੀਓ ਸ੍ਰੀ ਨਰਾਇਣ ਨੇ ਕੀਤੀ ਦੱਸ ਦੇਈਏ ਕਿ ਸ੍ਰੀ ਨਰਾਇਣ ਦੇ ਸਟਾਰਟਅੱਪ ਅਨਸਕੂਲ ਨੇ ਕਡਈਨ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ ਉਹ ਬੀ2ਬੀ ਐਕਸਪਰਟ ਹਨ ਉਨ੍ਹਾਂ ਨੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿਵੇਂ ਆਪਣੇ ਨੇੜੇ ਬਦਲਾਅ ਲਿਆਂਦਾ ਜਾਵੇ!

ਦੂਜਾ ਦਿਨ- ਪ੍ਰਬੰਧਨ ਦਿਵਸ: Prodigy Fest Mumbai

ਟੀਮ ਪ੍ਰੋਡਿਜੀ ਨੇ ਵਿਜਾਰਡਰਸ ਪੇਚੇਕ (ਸ਼ਾਰਕ ਟੈਂਕ), ਸਿਗਿਲ ਆਰਟ (ਲੋਗੋ ਮੈਕਿੰਗ), ਐਲਿਕਿਸਰ ਕਵੈਸਟ (ਸਟਾਕ ਮਾਰਕੀਟ), ਅਲਕੀਮਿਸਟ ਵਰਗੇ ਵੱਖ-ਵੱਖ ਅਕਾਦਮਿਕ, ਗੈਰ-ਅਕਾਦਮਿਕ, ਪਾਠ ਕਲਾ ਤੇ ਗੇਮਿੰਗ ਪ੍ਰੋਗਰਾਮਾਂ ਦੀ ਮੇਜਬਾਨੀ ਕੀਤੀ ਐਲਗੋਰਿਥਮ (ਬ੍ਰੇਨ ਰਾਈਟਿੰਗ), ਸਪੇਲ ਬਾਊਂਡ (ਮਿਸਟ੍ਰੀ ਸਾਲਵਿੰਗ), ਬੀਜੀਐੱਮਆਈ, ਰਿਅਲ ਕ੍ਰਿਕਟ, ਸੀਐਲ ਵਾਰ ਹੋਰ ਵੀ ਬਹੁਤ ਕੁਝ ਇਹ ਪ੍ਰੋਗਰਾਮ ਸਵੇਰੇ 9 ਵਜੇ ਤੋਂ ਸ਼ੁਰੂ ਹੋਇਆ ਤੇ ਦਿਨ ਦੇ ਅੰਤ ਤੱਕ ਚੱਲਿਆ ਜੂਮ ਮੀਟਿੰਗ, ਗੂਗਲ ਮੀਟ ਤੇ ਵੈਬਐਕਸ ਮੀਟਿੰਗ ਐਪ ’ਤੇ ਪੋ੍ਰਗਰਾਮ ਕਰਵਾਇਆ ਗਿਆ ਸਾਰੀਆਂ ਪਾਰਟੀਆਂ ਬਹੁਤ ਉਤਸਾਹ ’ਚ ਸਨ ਤੇ ਸਾਰਿਆਂ ਨੇ ਸਰਗਰਮ ਤੌਰ ’ਤੇ ਹਿੱਸਾ ਲਿਆ ਤੇ ਪ੍ਰੋਗਰਾਮਾਂ ਦਾ ਅਨੰਦ ਲਿਆ

Prodigy-Fest-02-1ਤੀਜਾ ਦਿਨ- ਸੱਭਿਆਚਾਰਕ ਦਿਵਸ: Prodigy Fest Mumbai

ਈਵੇਂਟ ਪ੍ਰੈਜੀਡੈਂਟ ਸਨਮੀਤ ਚੰਡੋਕ ਨੇ ਉਤਸਵ ਦੇ ਵਰਚੁਅਲ ਸੱਭਿਆਚਾਰਕ ਦਿਵਸ ਕਰਵਾਇਆ ਜਿਸ ਨੂੰ ਯੂਟਿਊਬ ’ਤੇ ਲਾਈਵ ਟੈਲੀਕਾਸਟ ਕੀਤਾ ਗਿਆ 100 ਤੋਂ ਜ਼ਿਆਦਾ ਹਾਜ਼ਰ ਦਰਸ਼ਕਾਂ ਤੇ 15 ਟੀਮਾਂ ਨਾਲ, ਪ੍ਰੋਗਰਾਮ ਸਵੇਰੇ 10:30 ਵਜੇ ਸ਼ੁਰੂ ਕੀਤਾ ਫੈਸਟ ਦਾ ਉਦਘਾਟਨ ਲਾਲਾ ਲਾਜਪਤਰਾਏ ਕਾਲਜ ਦੀ ਪਿ੍ਰੰਸੀਪਲ ਡਾ. ਨੀਲਮ ਅਰੋੜਾ ਤੇ ਵਿਭਾਗ ਦੀ ਕੁਆਰਡੀਨੇਟਰ ਡਾ. ਮੀਨਮ ਸਕਸੈਨਾ ਦੀ ਹਾਜ਼ਰੀ ’ਚ ਹੋਇਆ ਉਤਸਵ ਦਾ ਉਦਘਾਟਨ ਗਾਇਨ ਪ੍ਰਤੀਯੋਗਤਾ ਨਾਲ ਹੋਇਆ, ਜਿਸ ਨੂੰ ਪ੍ਰਸਿੱਧ ਭਾਰਤੀ ਪਾਸ਼ਰਵ ਗਾਇਕਾ ਮਾਧੁਸ੍ਰੀ ਭੱਟਾਚਾਰਿਆ ਨੇ ਜੱਜ ਕੀਤਾ।

ਈਵੇਂਟ ਪ੍ਰੈਜੀਡੈਂਟ ਨੇ ਦੱਸਿਆ, ਗਾਇਨ ਪ੍ਰੋਗਰਾਮ ਤੋਂ ਬਾਅਦ ਸਾਡੇ ਕੋਲ ਸੋਲੋ ਡਾਂਸ ਮੁਕਾਬਲਾ ਸੀ ਜਿਸ ਨੂੰ ਪ੍ਰਸਿੱਧ ਤੇ ਉਤਸਾਹੀ ਡਾਂਸਰ ਸੁਵਿਨਾ ਕਦਮ ਨੇ ਜੱਜ ਕੀਤਾ ਉਹ ਕਈ ਕਾਲਜ ਫੈਸਟ ਵਰਗੇ ਪਰਸੋਨਾ, ਐਡੋਰੀਆ (ਐੱਚਆਰ ਫੈਸਟ), ਪਨਾਹ (ਹਿੰਦੂਜਾ ਕਾਲਜ), ਕਿਰਨ ਫੈਸਟ (ਕੇ.ਸੀ. ਕਾਲਜ) ਦੇ ਜੇਤੂ ਰਹਿ ਚੁੱਕੇ ਹਨ ਦਿਨ ਦਾ ਆਖਰੀ ਪੋ੍ਰਗਰਾਮ ਮਿਸਟਰ ਐਂਡ ਮਿਸ ਪ੍ਰੋ ਡਿਗੀ (ਟੈਲੇਂਟ ਹੰਟ ਸ਼ੋਅ) ਸੀ, ਜਿਸ ਨੂੰ ਫੈਸ਼ਨ ਬਲਾਗਰ ਤੇ ਸੋਸ਼ਲ ਮੀਡੀਆ ਪ੍ਰਭਾਵਕ ਏਕਤਾ ਮਾਰੂ ਨੇ ਜੱਜ ਕੀਤਾ ਇਸ ਆਯੋਜਨ ਤੋਂ ਬਾਅਦ ਜੇਤੂ ਐਲਾਨ ਕਰਨ ਦਾ ਸਭ ਤੋਂ ਮਹੱਤਵਪੂਰਨ ਪਲ ਆ ਗਿਆ ਇਸ ਨਾਲ ਹੀ ਅਸੀਂ ਉਤਸਵ ਦੇ ਇਸ ਸਾਲ ਦਾ ਸਮਾਪਤੀ ਦਾ ਐਲਾਨ ਕੀਤਾ

ਸਮਾਪਤੀ ਸਮਾਰੋਹ:

ਲਾਲਾ ਲਾਜਪਤ ਰਾਏ ਕਾਲਜ ਆਫ ਕਾਰਮਸ ਤੇ ਇਕੋਨਾਮਿਕਸ ਦੇ ਬੀਏਐੱਫ ਵਿਭਾਗ ਨੇ 27 ਜਨਵਰੀ 2022 ਨੂੰ ਯੂ-ਟਰਨ, ਖਾਰ ’ਚ ਪ੍ਰੋਡਿਜੀ ਦਾ ਸਮਾਪਤੀ ਸਮਾਰੋਹ ਮਨਾਇਆ।
ਟੀਮ ਇਚਾਰਜ ਨੇ ਅੱਗੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ 11:30 ਵਜੇ ਵੱਖ-ਵੱਖ ਕਾਲਜਾਂ ਦੇ ਸਾਰੇ ਸੀਐਲ ਦੇ ਸੁਆਗਤ ਨਾਲ ਹੋਈ, ਜਿਸ ਤੋਂ ਬਾਅਦ ਕੇਕ ਕੱਟਣ ਦੀ ਰਸਮ ਹੋਈ ਜਿਸ ਤੋਂ ਬਾਅਦ ਸਾਡੇ ਕੁਆਰਡੀਨੇਟਰ ਡਾ. ਮੀਨਸ ਸਕਸੈਨਾ ਮੈਮ ਤੇ ਸਹਾਇਕ ਕੁਆਰਡੀਨੇਟਰ ਪ੍ਰੋ. ਸਿਦੀਕੀ ਨੇ ਪ੍ਰੋਡਿਜੀ ਦੇ ਸਮਾਪਤੀ ਸਮਾਰੋਹ ਦੀ ਸ਼ੁਰੂਆਤ ਕੀਤੀ ਸ੍ਰੀ ਸ਼ੇਖ ਨੇ ਸੰਮਤੀ ਦੇ ਮੈਂਬਰਾਂ ਭਾਵ ਪ੍ਰੈਚੀਡੈਂਟ ਸਨਮੀਤ ਚੰਡੋਕ, ਜੈ ਬਣੇ, ਦਿਵਿਆਂਸ ਸੇਠ ਤੇ ਅਮਨ ਕੁਮਾਰ ਰਾਏ ਸਲਾਹਕਾਰ ਜਾਵੀ ਚੌਰਸਿਆ ਤੇ ਪਿ੍ਰਸ਼ਾ ਗੋਸਰਾਣੀ ਦਾ ਧੰਨਵਾਦ ਸਾਡੇ ਆਯੋਜਨ ਦੇ ਵੱਖ-ਵੱਖ ਵਿਭਾਗਾਂ ਦੇ ਵਰਟੀਕਲ ਤੇ ਐੱਚਓਡੀ ਦੁਆਰਾ ਸਨਮਾਨ ਚਿੰਨ ਤੇ ਪ੍ਰਮਾਣ ਪੱਤਰ ਨਾਲ ਕੀਤਾ।

ਇਸ ਤੋਂ ਬਾਅਦ ਜੇਤੂਆਂ ਦਾ ਐਲਾਨ ਕੀਤਾ ਗਿਆ ਐਲਐਸ ਰਹੇਜਾ ਕਾਲਜ ਦੇ ਪ੍ਰਥਮੇਸ਼ ਸ਼ੁਕਲਾ ਨੇ ਸਵਰੋਤਮ ਪੀਆਰ ਜੇਤੂ, ਬੈਸਟ ਸੀਐਲ ਦਾ ਪੁਰਸਕਾਰ ਵਿਦਿਆਲੰਕਾਰ ਸਕੂਲ ਆਫ ਇੰਨਫਾਰਮੇਸ਼ਨ ਟੈਕਨਾਲੋਜੀ ਦੀ ਝੋਲੀ ’ਚ ਗਿਆ, ਦੂਜਾ ਸਥਾਨ ’ਤੇ ਨਾਗੀਨਦਾਸ ਕਾਲਜ, ਪਹਿਲੇ ’ਤੇ ਠਾਕਰ ਕਾਲਜ ਤੇ ਸਰਵੋਤਮ ਕਾਲਜ ਸਮਾਨ ਐਲਐਸ ਰਹੇਜਾ ਕਾਲਜ ਨੇ ਵੱਲੋਂ ਜਿੱਤਿਆ ਗਿਆ ਇਸ ਪ੍ਰੋਗਰਾਮ ’ਚ ਕਮੇਟੀ ਤੇ ਮਹਿਮਾਨਾਂ ਲਈ ਇੱਕ ਲਘੂ ਸੱਭਿਆਚਾਰ ਪ੍ਰੋਗਰਾਮ ਵੀ ਸ਼ਾਮਲ ਸੀ ਸਮਾਰੋਹ ਦੀ ਸਮਾਪਤੀ ਦੁਪਹਿਰ 2:30 ਵਜੇ ਹੋਈ। ਦੱਸ ਦੇਈਏ ਕਿ ਰਾਸ਼ਟਰੀ ਅਖਬਾਰ ਸੱਚ ਕਹੂੰ (Sach Kahoon) ਇਸ ਫੈਸਟ ’ਚ ਮੀਡੀਆ ਪਾਰਟਨਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ