ਮੈਨੂੰ ਚਾਅ ਨਹੀਂ ਮੈਂਬਰੀ ਦਾ, ਪਾਰਟੀ ਦੇ ਹੁਕਮਅਨੁਸਾਰ ਲੜ ਰਿਹਾ : ਸ੍ਰ. ਬਾਦਲ
(ਮੇਵਾ ਸਿੰਘ) ਲੰਬੀ/ ਮਲੋਟ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਜੋ ਕਿ ਛੇਵੀਂ ਵਾਰ ਹਲਕਾ ਲੰਬੀ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਹਲਕਾ ਲੰਬੀ ਦੇ ਪਿੰਡ ਡੱਬਵਾਲੀ ਰਹੂੜਿਆਂਵਾਲੀ ਵਿਖੇ ਆਪਣੇ ਚੋਣਾਵੀਂ ਦੌਰੇ (Election Rally) ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ 20 ਫਰਵਰੀ ਨੂੰ ਤੱਕੜੀ ਦੇ ਚੋਣ ਨਿਸਾਨ ਤੇ ਮੋਹਰਾਂ ਲਾ ਕੇ ਉਨਾਂ ਨੂੰ ਵਿਧਾਇਕ ਬਣਾ ਦਿਉ। ਸ੍ਰ: ਬਾਦਲ ਨੇ ਇਕ ਗੱਲ ਦਾ ਵਿਸ਼ੇਸ ਜਿਕਰ ਕਰਦਿਆਂ ਕਿਹਾ ਕਿ ਇਸ ਵਾਰ ਉਨਾਂ ਨੂੰ ਕੋਈ ਮੈਂਬਰੀ ਦਾ ਚਾਅ ਨਹੀਂ ਸੀ, ਕਿਉਂਕਿ ਉਨਾਂ ਦਾ ਸਰੀਰ ਹੁਣ ਪਹਿਲਾਂ ਜਿੰਨਾਂ ਤੱਕੜਾ ਨਹੀਂ ਰਿਹਾ। ਪਰ ਉਨਾਂ ( ਸ੍ਰ ਬਾਦਲ) ਨੂੰ ਪਾਰਟੀ ਨੇ ਹੁਕਮ ਕੀਤਾ, ਜੇਕਰ ਪੰਜਾਬ ਅੰਦਰ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣੀ ਹੈ ਤਾਂ ਤੁਸੀਂ ਹਲਕਾ ਲੰਬੀ ਤੋਂ ਚੋਣ ਲੜੋ। ਇਸ ਲਈ ਪਾਰਟੀ ਦਾ ਹੁਕਮ ਮੰਨ ਕੇ ਚੋਣ ਲੜ ਰਿਹਾ ਹਾਂ। ਉਨਾਂ ਕਿਹਾ ਪਾਰਟੀ ਨੇ ਉਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਇਸ ਲਈ ਉਹ ਪਾਰਟੀ ਦਾ ਹੁਕਮ ਨਹੀਂ ਮੋੜ ਸਕਦੇ ਸਨ।
ਸ੍ਰ: ਬਾਦਲ ਨੇ ਕਿਹਾ ਵੈਸੇ ਮੁੱਖ ਮੰਤਰੀ ਕੋਲ ਇਨਾਂ ਟਾਈਮ ਨਹੀਂ ਹੁੰਦਾ ਕਿ ਉਹ ਪਿੰਡ-ਪਿੰਡ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੇ, ਪਰ ਉਹ ਮੁੱਖ ਮੰਤਰੀ ਕਾਲ ਦੌਰਾਨ ਪਿੰਡਾਂ ਵਿਚ ਸੰਗਤ ਦਰਸ਼ਨ ਕਰਦੇ ਰਹੇ ਹਨ। ਉਨਾਂ ਪੰਜਾਬ ਦੇ ਹਿੱਤ ਲਈ ਅਜਿਹੇ ਫੈਸਲੇ ਲਏ ਹਨ, ਜੋ ਅੱਜ ਤੱਕ ਕਿਸੇ ਸੈਂਟਰ ਦੀ ਸਰਕਾਰ ਨੇ ਨਹੀਂ ਲਏ। ਉਨਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਉਹ ਹੱਥ ਬੰਨਕੇ ਬੇਨਤੀ ਕਰਦੇ ਹਨ, ਇਸ ਵਾਰ ਹਲਕਾ ਲੰਬੀ ਦੀ ਚੋਣ ਦੀ ਸਾਰੀ ਜਿੰਮੇਵਾਰੀ ਤੁਸੀਂ ਆਪ ਸੰਭਾਲਣੀ ਹੈ, ਉਨਾਂ ਤੋਂ ਵਾਰ ਵਾਰ ਹਲਕੇ ਵਿਚ ਸ਼ਾਇਦਾ ਨਾ ਆਇਆ ਜਾਵੇ। ਇਸ ਤੋਂ ਪਹਿਲਾਂ ਉਨਾਂ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਕੀਤੇ ਵਾਅਦਿਆਂ ’ਚੋਂ ਇੱਕ ਵੀ ਪੂਰਾ ਨਹੀਂ ਕੀਤੀ। ਆਪ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਬਾਰੇ ਕਿਹਾ ਇਹ ਤਾਂ ਧਾੜਵੀਆਂ ਵਾਂਗ ਪੰਜਾਬ ਤੇ ਕਬਜਾ ਕਰਨਾ ਚਾਹੁੰਦੇ।
ਭਾਜਪਾ ਬਾਰੇ ਬੋਲਦਿਆਂ ਕਿਹਾ ਇਸ ਨੇ ਕਿਸਾਨੀ ਨੂੰ ਖਤਮ ਕਰਨ ਲਈ ਤਿੰਨ ਕਾਲੇ ਖੇਤੀ ਕਾਨੂੰਨ ਬਣਾਏ, ਜਿਸ ਦਾ ਸਭ ਤੋਂ ਜਿਆਦਾ ਬੀਬਾ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੇ ਵਿਰੋਧ ਕੀਤਾ। ਆਖਰ ਕਿਸਾਨ ਅੰਦੋਲਨ ਅੱਗੇ ਝੁਕਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਪਏ। ਇਸ ਲਈ ਇਹ ਤਿੰਨੇ ਪਾਰਟੀਆਂ ਤਾਂ ਪੰਜਾਬ ਤੇ ਕਬਜਾ ਕਰਕੇ ਇਸ ਨੂੰ ਲੁੱਟਣਾ ਚਾਹੁੰਦੀਆਂ ਹਨ। ਇਸ ਮੌਕੇ ਉਨਾਂ ਦੇ ਨਾਲ ਕੁਲਵਿੰਦਰ ਸਿੰਘ ਕਾਕਾ ਭਾਈ ਕਾ ਕੇਰਾ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਗੁਰਪਾਲ ਸਿੰਘ ਢਿੱਲੋਂ ਸਾਬਕਾ ਸਰਪੰਚ, ਜਥੇਦਾਰ ਕੁਲਦੀਪ ਸਿੰਘ ਮੋਕਲ, ਤੇਜਿੰਦਰ ਸਿੰਘ ਨੰਬਰਦਾਰ, ਮੁੱਖਪਾਲ ਸਿੰਘ ਢਿੱਲੋਂ ਪੰਚ, ਹੈਪੀ ਮੋਕਲ, ਹਰਜੀਤ ਸਿੰਘ ਡੱਬਵਾਲੀ ਮਲਕੋ, ਬੋਬਨ ਮੋਕਲ, ਗੁਰਵਿੰਦਰ ਸਿੰਘ ਰਾਜਾ ਸਾਬਕਾ ਸਾਬਕਾ ਸਰਪੰਚ, ਚਰਨਜੀਤ ਸਿੰਘ, ਅੰਮਿ੍ਰਤਪਾਲ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ