ਅਮਰੀਕਾ ਵਿੱਚ ਡੇਰਾ ਪ੍ਰੇਮੀਆਂ ਨੇ  ਬਲੱਡ ਬੈਂਕ ‘ਫਰੈਸ ਫਾਰ ਦਾ ਵੈਲੀ’ ਨੂੰ ਖੂਨਦਾਨ ਕੀਤਾ

bolood

ਅਮਰੀਕਾ ਵਿੱਚ ਡੇਰਾ ਪ੍ਰੇਮੀਆਂ ਨੇ  ਬਲੱਡ ਬੈਂਕ ‘ਫਰੈਸ ਫਾਰ ਦਾ ਵੈਲੀ’ ਨੂੰ ਖੂਨਦਾਨ ਕੀਤਾ

ਅਜੀਤਵਾਲ, (ਕਿਰਨ ਰੱਤੀ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਵਿਦੇਸ਼ਾਂ ਵਿਚ ਵੱਸਦੇ ਡੇਰਾ ਸ਼ਰਧਾਲੂ ਹਰ ਸਮੇਂ 138 ਮਾਨਵਤਾ ਭਲਾਈ ਕਾਰਜ ਕਰਨ ਲਈ ਤਿਆਰ ਰਹਿੰਦੇ ਹਨ। ਡੇਰਾ ਸ਼ਰਧਾਲੂ ਦੇਸ਼ ਵਿੱਚ ਹੋਣ ਜਾਂ ਵਿਦੇਸ਼ ਵਿੱਚ ਵੱਧ ਚੜ੍ਹ ਮਾਨਵਤਾ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਇਹ ਜਾਣਕਾਰੀ 45 ਮੈਂਬਰ ਸਵਰਨਜੀਤ ਕੌਰ ਇੰਸਾਂ ਅਮਰੀਕਾ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਕਾਰਜਾਂ ਦੀ ਲਡ਼ੀ ਤਹਿਤ ਹੀ ਅਮਰੀਕਾ ਵਿਚ ਵਸਦੇ ਡੇਰਾ ਪ੍ਰੇਮੀਆਂ ਨੇ ਬਲੱਡ ਬੈਂਕ ‘ਫਰੈਸ ਫਾਰ ਦਾ ਵੈਲੀ’ ਅਮਰੀਕਾ ਨੂੰ ਬਲੱਡ ਦਾਨ ਕੀਤਾ।

ਬਲੱਡ ਦਾਨ ਕਰਨ ਵਾਲੇ ਬਲਜਿੰਦਰ ਕੌਰ ਇੰਸਾਂ ਅਮਰੀਕਾ, ਮੰਗਤ ਰਾਮ ਇੰਸਾਂ ਅਮਰੀਕਾ, ਰੁਪਿੰਦਰ ਇੰਸਾਂ ਅਮਰੀਕਾ, ਅਭੀਸੇਕ ਇੰਸਾਂ ਅਮਰੀਕਾ, ਬਰਿਜਪਾਲ ਇੰਸਾਂ ਅਮਰੀਕਾ, ਪ੍ਰਦੀਪ ਇੰਸਾਂ ਅਮਰੀਕਾ, ਰਮਨ ਇੰਸਾਂ ਅਮਰੀਕਾ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ ਇਸ ਨਾਲ ਅਸੀਂ ਕਿਸੇ ਦੀ ਵੀ ਜੀਵਨ ਦੀ ਬੁਝ ਰਹੀ ਲੋਅ ਨੂੰ ਰੁਸ਼ਨਾ ਸਕਦੇ ਹਾਂ ਇਹ ਮਾਨਵਤਾ ਭਲਾਈ ਦੀ ਸਿੱਖਿਆ ਸਾਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦਿੱਤੀ ਹੈ ਤੇ ਅਸੀਂ ਉਨ੍ਹਾਂ ਦੇ ਬਚਨਾਂ ’ਤੇ ਫੁੱਲ ਚੜ੍ਹਾ ਰਹੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ