ਡਾ. ਲਖਵਿੰਦਰ ਸਿੰਘ ਜੌਹਲ (Dr. Lakhwinder Singh Johal) ਬਣੇ ਸਰਵਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ
(ਰਘਬੀਰ ਸਿੰਘ) ਲੁਧਿਆਣਾ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਉੱਘੇ ਪੰਜਾਬੀ ਕਵੀ ਤੇ ਚਿੰਤਕ ਡਾ. ਲਖਵਿੰਦਰ ਸਿੰਘ ਜੌਹਲ (Dr. Lakhwinder Singh Johal) ਸਰਵਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਬਣ ਗਏ ਹਨ।ਸੀਨੀਅਰ ਉਪ ਪ੍ਰਧਾਨ ਦੇ ਇੱਕ ਅਹੁਦੇ ਦੇ ਸਖਤ ਮੁਕਾਬਲੇ ਵਿਚ 23 ਵੋਟਾਂ ਦੇ ਫ਼ਰਕ ਨਾਲ ਡਾ. ਸ਼ਿਆਮ ਸੁੰਦਰ ਦੀਪਤੀ ਜੇਤੂ ਕਰਾਰ ਦਿੱਤੇ ਗਏ। ਜਨਰਲ ਸਕੱਤਰ ਦੇ ਮਿਆਰੀ ਅਹੁਦੇ ਲਈ ਡਾ. ਗੁਰਇਕਬਾਲ ਸਿੰਘ ਨੇ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ 41 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।
ਪੰਜ ਉਪ ਪ੍ਰਧਾਨਾਂ ਵਿਚੋਂ ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਹਰਵਿੰਦਰ ਸਿੰਘ ਸਿਰਸਾ (ਪੰਜਾਬੋਂ ਬਾਹਰ), ਡਾ. ਭਗਵੰਤ ਸਿੰਘ ਅਤੇ ਸ੍ਰੀ ਭਗਵੰਤ ਰਸੂਲਪੁਰੀ ਉਪ ਪ੍ਰਧਾਨ ਚੁਣੇ ਜਾਣੇ ਹਨ।ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰਾਂ ਵਿਚੋਂ ਸ੍ਰੀਮਤੀ ਇੰਦਰਾ ਵਿਰਕ, ਸ੍ਰੀਮਤੀ ਪਰਮਜੀਤ ਕੌਰ ਮਹਿਕ ਬਲਜੀਤ ਸਿੰਘ ਰੈਣਾਂ, ਅਸ਼ੋਕ ਵਸ਼ਿਸ਼ਠ (ਬਿਨਾਂ ਮੁਕਾਬਲਾ ਜੇਤੂ), ਹਰਦੀਪ ਢਿੱਲੋਂ, ਜਸਵੀਰ ਝੱਜ, ਕਰਮ ਸਿੰਘ ਜ਼ਖ਼ਮੀ, ਹਰਬੰਸ ਮਾਲਵਾ, ਸੰਤੋਖ ਸਿੰਘ ਸੁੱਖੀ, ਡਾ. ਗੁਰਮੇਲ ਸਿੰਘ, ਸ੍ਰੀ ਕੇ. ਸਾਧੂ ਸਿੰਘ, ਸ. ਰੋਜ਼ੀ ਸਿੰਘ, ਸ. ਬਲਵਿੰਦਰ ਸਿੰਘ, ਸ. ਬਲਦੇਵ ਸਿੰਘ ਝੱਜ ਅਤੇ ਸ. ਪਰਮਜੀਤ ਸਿੰਘ ਮਾਨ ਜੇਤੂ ਕਰਾਰ ਦਿੱਤੇ ਗਏ।ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪੰਜਾਬ ਅਤੇ ਹੋਰਾਂ ਸੂਬਿਆਂ ਤੋਂ ਭਾਰੀ ਗਿਣਤੀ ਵਿੱਚ ਮੈਂਬਰਾਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੋਟਾਂ ਪਾਈਆਂ। ਉਨ੍ਹਾਂ ਅਤੇ ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ, ਚੋਣ ਕਰਵਾਉਣ ਵਾਲੀ ਪੂਰੀ ਟੀਮ ਨੇ ਨਵੇਂ ਚੁਣੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ