ਸਾਧ-ਸੰਗਤ ਦੀ ਸਹੂਲਤ ਲਈ ਆਧੁਨਿਕ ਇਮਾਰਤ ਤਿਆਰ ਕਰਕੇ ਬਣਾਈ ਜਾਵੇਗੀ ਸ਼ਾਹੀ ਕੰਟੀਨ
(ਸੁਰਿੰਦਰ ਪਾਲ) ਭਾਈ ਰੂਪਾ। ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Dera Salabatpura) ਵਿਖੇ ਨਵੀਂ ਬਣਨ ਵਾਲੀ ਸ਼ਾਹੀ ਕੰਟੀਨ ਦੀ ਨੀਂਹ ਰੱਖੀ ਗਈ। ਅੱਜ ਹੋਏ ਸਮਾਗਮ ’ਚ ਨੀਂਹ ਰੱਖਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਨਾਮ ਸ਼ਬਦ ਦਾ ਸਿਮਰਨ ਕਰਨ ਤੋਂ ਬਾਅਦ 10 ਵੱਜ ਕੇ 10 ਮਿੰਟ ’ਤੇ ਸੱਚ ਕੰਟੀਨ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਸਾਧ-ਸੰਗਤ ਦਾ ਉਤਸ਼ਾਹ ਵੇਖਣਯੋਗ ਸੀ।
ਜ਼ਿਕਰਯੋਗ ਹੈ ਕਿ ਜੋ ਇਮਾਰਤ ਪਹਿਲਾਂ ਬਣੀ ਹੋਈ ਸੀ ਉਹ ਦਿਨੋ-ਦਿਨ ਵੱਧ ਰਹੀ ਸਾਧ-ਸੰਗਤ ਲਈ ਪੂਰੀ ਨਹੀਂ ਸੀ ਆ ਰਹੀ । ਹੁਣ ਆਧੁਨਿਕ ਤਰੀਕੇ ਨਾਲ ਖੁੱਲ੍ਹੀ ਤੇ ਵਿਸ਼ਾਲ ਇਮਾਰਤ ਬਣਨ ਜਾ ਰਹੀ ਹੈ (Dera Salabatpura) ਡੇਰਾ ਸਲਾਬਤਪੁਰਾ ਦੇ ਜ਼ਿੰਮੇਵਾਰ ਸੇਵਾਦਾਰਾਂ ਸੁਖਦੇਵ ਸਿੰਘ ਪੱਖੋ ਕਲਾਂ, ਜੋਰਾ ਸਿੰਘ ਆਦਮਪੁਰਾ, ਦਿਨੇਸ਼ ਇੰਸਾਂ, ਸੁਦਾਗਰ ਸਿੰਘ ਆਦਮਪੁਰਾ, ਮਾਸਟਰ ਮੇਹਰ ਸਿੰਘ ਦੀਵਾਨਾ ਤੇ ਪਿਰਥੀ ਸਿੰਘ 45 ਮੈਂਬਰ ਨੇ ਨਿਰਮਾਣ ਕਾਰਜ ਦੀ ਨਿਗਰਾਨੀ ਕੀਤੀ। ਇਸ ਮੌਕੇ ਮਾਸਟਰ ਗੁਰਦੇਵ ਸਿੰਘ, ਮਾਸਟਰ ਰਾਮਸਰੂਪ ਭਾਰਤੀ , ਧੰਨਾ ਸਿੰਘ, ਰਣਜੀਤ ਸਿੰਘ ਆਦਮਪੁਰਾ, ਰਕੇਸ ਕੁਮਾਰ ਸੈਦੋ ਅਤੇ ਬਲਾਕ ਰਾਜਗੜ੍ਹ ਸਲਾਬਤਪੁਰਾ ਦੇ ਜ਼ਿੰਮੇਵਾਰ 15 ਮੈਂਬਰ ਗੁਰਮੇਲ ਸਿੰਘ ਆਦਮਪੁਰਾ, ਸਰਿੰਦਰ ਸਿੰਘ, ਬੂਟਾ ਸਿੰਘ, ਕਸ਼ਮੀਰ ਸਿੰਘ ਸਿੱਧੂ, ਭੁਪਿੰਦਰ ਸਿੰਘ ਭੁੱਲਰ, ਦਰਸ਼ਨ ਸਿੰਘ ਸੰਧੂ ਅਤੇ ਜੱਸ ਬੱਤਾ ਹਾਜ਼ਰ ਸਨ।
ਇਸ ਮੌਕੇ ਗੱਲ ਕਰਦਿਆਂ ਕੰਟੀਨ ਸੰਮਤੀ ਦੇ ਜ਼ਿੰਮੇਵਾਰ ਸੇਵਾਦਾਰ ਸੁਦਾਗਰ ਸਿੰਘ ਆਦਮਪੁਰਾ ਤੇ ਦਿਨੇਸ਼ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਦੀ ਸਹੂਲਤ ਲਈ ਉੱਚ ਗੁਣਵੱਤਾ ਦਾ ਸਮਾਨ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਅਤੇ ਇਲਾਕੇ ਦੇ ਲੋਕ ਪਹਿਲਾਂ ਵੀ ਵਿਆਹ ਸ਼ਾਦੀਆਂ ਲਈ ਖੋਆ ਪਨੀਰ ਆਦਿ ਖਰੀਦਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ