ਭਗਵੰਤ ਮਾਨ ਆਪਣੀ ਮਾਂ ਨਾਲ ਪੁੱਜੇ ਨਾਮਜ਼ਦਗੀ ਪੱਤਰ ਦਾਖਲ ਕਰਨ, ਧੂਰੀ ਤੋਂ ਲੜਨਗੇ ਚੋਣ

bahgwant maan, Bhagwant Mann

ਭਗਵੰਤ ਮਾਨ (Bhagwant Mann) ਆਪਣੀ ਮਾਂ ਨਾਲ ਪੁੱਜੇ ਨਾਮਜ਼ਦਗੀ ਪੱਤਰ ਦਾਖਲ ਕਰਨ, ਧੂਰੀ ਤੋਂ ਲੜਨਗੇ ਚੋਣ

  • ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹਨ ਭਗਵੰਤ ਮਾਨ (Bhagwant Mann )

(ਸੱਚ ਕਹੂੰ ਨਿਊਜ਼) ਸੰਗਰੂਰ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ (Bhagwant Mann) ਨੇ ਧੂਰੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਹ ਆਪਣੀ ਮਾਂ ਨਾਲ ਐਸਡੀਐਮ ਦਫਤਰ ਪਹੁੰਚੇ ਤੇ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ। ਮਾਨ ਨੇ ਕਿਹਾ ਕਿ ਉਨਾਂ ਯਕੀਨ ਹੈ ਕਿ ਧੂਰੀ ਹਲਕੇ ਦੇ ਲੋਕ ਇਸ ਵਾਰ ਰਿਕਾਰਡ ਕਾਇਮ ਕਰਨਗੇ। ਉਨਾਂ ਕਿਹਾ ਕਿ ਇੱਥੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ਾ ਹੀ ਮੇਨ ਮੁੱਦਾ ਹੈ। ਨਾਮਜ਼ਦਗੀ ਪੱਤਰ ਦਾਖਰਲ ਕਰਨ ਤੋਂ ਪਹਿਲਾਂ ਭਗਵੰਤ ਮਾਨ ਦੀ ਮਾਂ ਨੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਤੋਂ ਬਾਅਦ ਉਨਾਂ ਗੁਰੂ ਸਾਹਿਬਾਨ ਅੱਗੇ ਸ਼ੀਸ਼ ਝੁਕਾਇਆ ਤੇ ਫਿਰ ਐਸਡੀਐਮ ਧੂਰੀ ਦੇ ਦਫਤਰ ’ਚ ਆਪਣੀ ਮਾਂ ਨਾਲ ਨਾਮਜ਼ਦਗੀ ਪੱਤਰ ਦਾਖਰਲ ਕਰਨ ਪਹੁੰਚੇ। ਭਗਵੰਤ ਮਾਨ ਕਾਂਗਰਸ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖਿਲਾਫ ਚੋਣ ਲੜ ਰਹੇ ਹਨ। ਭਗਵੰਤ ਮਾਨ ਦੂਜੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੇ ਹਨ ਤੇ ਉਹ ਦੋ ਵਾਰੀ ਸੰਗਰੂਰ ਤੋਂ ਸਾਂਸਦ ਚੁਣੇ ਜਾ ਚੁੱਕੇ ਹਨ।

ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ

ਭਗਵੰਤ ਮਾਨ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਨ ਨਾਲ ਫੋਨ ’ਤੇ ਗੱਲਬਾਤ ਕੀਤੀ। ਕੇਜਰੀਵਾਲ ਨੇ ਟਵਿੱਟਰ ’ਤੇ ਜਾਣਕਾਰੀ ਸ਼ੇਅਰ ਕਰਦਿਆਂ ਦੱਸਿਆ ਕਿ ਭਗਵੰਤ ਮਾਨ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। ਉਨਾਂ ਮੈਨੂੰ ਫੋਨ ਕੀਤਾ। ਦਿਲ ਤੋਂ ਮੈਂ ਕਿਹਾ, ਪਰਮਾਤਮਾ ਕਰੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣੋ। ਖੂਬ ਇਮਾਨਦਾਰੀ ਨਾਲ ਕੰਮ ਕਰੋ। ਪੰਜਾਬ ਦੀ ਲੋਕਾਂ ਦੇ ਦੁੱਖ ਦੂਰ ਕਰੋ। ਪੰਜਾਬ ਨੂੰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਤੋਂ ਕਾਫੀ ਉਮੀਦਾਂ ਹਨ। ਪਰਮਾਤਮਾ ਸਾਨੂੰ ਸਭ ਨੂੰ ਇਨਾਂ ਉਮੀਦਾਂ ਨੂੰ ਪੂਰਾ ਕਰਨ ਦੀ ਹਿੰਮਤ ਦੇਵੇ।

ਪੰਜਾਬ ਵਿਧਾਨ ਸਭਾ ਚੋਣਾਂ: ਤੀਜੇ ਦਿਨ 176 ਨਾਮਜ਼ਦਗੀਆਂ ਦਾਖ਼ਲ

ਚੰਡੀਗੜ੍ਹ। 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਅੱਜ 176 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਇਸ ਨਾਲ ਸੂਬੇ ਵਿੱਚ ਹੁਣ 302 ਨਾਮਜ਼ਦਗੀਆਂ ਦਾਖ਼ਲ ਹੋ ਚੁੱਕੀਆਂ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ) ਡਾ. ਐਸ.ਕਰੁਣਾ ਰਾਜੂ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀ ਪੱਤਰ 29 ਜਨਵਰੀ ਨੂੰ ਪ੍ਰਾਪਤ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ