ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਲੜਾਂਗੇ: ਰਾਹੁਲ ਗਾਂਧੀ
ਸਿੱਧੂ ਜਾਂ ਚੰਨੀ ’ਤੇ ਲੱਗੇਗਾ ਦਾਅ
ਜਲੰਧਰ (ਸੱਚ ਕਹੂੰ ਨਿਊਜ਼) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਕਿਹਾ ਕਿ ਰਾਜ ਪੰਜਾਬ ਅਤੇ ਪੰਜਾਬ ਦੇ ਵਰਕਰਾਂ ਦੀ ਰਾਇ ਲੈ ਕੇ ਜਲਦੀ ਹੀ ਸਹੀ ਵਿਅਕਤੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਵੀਰਵਾਰ ਨੂੰ ਡਿਜੀਟਲ ਫਤਿਹ ਰੈਲੀ ਨੂੰ ਸੰਬੋਧਨ ਕਰਦਿਆ ਨਵੀਂ ਸੋਚ, ਨਵਾਂ ਪੰਜਾਬ ਦਾ ਨਾਅਰਾ ਦਿੱਤਾ ਅਤੇ ਕਿਹਾ ਕਿ ਪੰਜਾਬ ਵਿੱਚ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚੋਣਾਂ ਵਿੱਚ ਪੰਜਾਬ ਨੂੰ ਕਿਹੜਾ ਆਗੂ ਅਗਵਾਈ ਕਰੇ। ਬਸ਼ਰਤੇ ਜੋ ਅਗਵਾਈ ਕਰਨ ਵਾਲਾ ਹੋਵੇ ਹਰ ਕੋਈ ਮਿਲ ਕੇ ਉਸਦੀ ਮਦਦ ਕਰੇ।
ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਇਹੀ ਸੋਚ ਹੈ ਅਤੇ ਦੋਵਾਂ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਸਵਾਲ ਉਠਾਇਆ ਹੈ ਕਿਉਂਕਿ ਮੌਜ਼ੂਦਾ ਹਾਲਾਤ ਵਿੱਚ ਪਾਰਟੀ ਅਤੇ ਪੰਜਾਬ ਦੇ ਲੋਕ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਚਾਹੁੰਦੇ ਹਨ। ਉਹਨਾਂ ਨੇ ਰੈਲੀ ਵਿੱਚ ਪਹੁੰਚੇ ਪਾਰਟੀ ਵਰਕਰਾਂ ਅਤੇ ਸਮੁੱਚੇ ਪੰਜਾਬ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਹ ਇੱਛਾ ਜਲਦੀ ਹੀ ਪੂਰੀ ਹੋਵੇਗੀ ਅਤੇ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਵਰਕਰ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ