ਪੀਐਮ ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ’ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ 73ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਰਾਸ਼ਟਰੀ ਯੁੱਧ ਸਮਾਰਕ ’ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮਿਲ ਕੇ ਜੰਗੀ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਇੰਟਰ ਸਰਵਿਸਿਜ਼ ਗਾਰਡ ਨੇ ‘ਸਲਾਮੀ ਸ਼ਾਸਤਰ ਅਤੇ ਉਸ ਤੋਂ ਬਾਅਦ ‘ਸ਼ਲੋਕਾ ਸ਼ਾਸਤਰ’ ਦੀ ਧੁਨ ਵਜਾਈ।
ਮੋਦੀ ਅਤੇ ਸਿੰਘ ਦੇ ਨਾਲ ਤਿੰਨੇ ਸੈਨਾਵਾਂ ਦੇ ਮੁਖੀਆਂ- ਥਲ ਸੈਨਾ ਮੁਖੀ ਜਨਰਲ ਐਮ.ਐਮ ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਅਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀ.ਆਰ.ਚੌਧਰੀ ਵੀ ਮੌਜ਼ੂਦ ਸਨ। ਸਾਰਿਆਂ ਨੇ ਦੋ ਮਿੰਟ ਦਾ ਮੌਨ ਰੱਖਿਆ। ਪ੍ਰਧਾਨ ਮੰਤਰੀ ਨੇ ਡਿਜੀਟਲ ਵਿਜ਼ਟਰ ਬੁੱਕ ਵਿੱਚ ਯਾਦਗਾਰ ਸੰਦੇਸ਼ ਵੀ ਲਿਖਿਆ। ਆਪਣੇ ਆਮ ‘ਸਾਫਾ’ ਅਤੇ ‘ਪਗੜੀ’ ਤੋਂ ਹਟ ਕੇ ਪਧਾਨ ਮੰਤਰੀ ਨੇ ਨੇਤਾਜੀ ਸ਼ੈਲੀ ਦੀ ਭੂਰੀ ਟੋਪੀ ਪਹਿਨੀ ਸੀ। ਇਹ ਭਾਰਤ ਦੀ ਪਹਿਲੀ ਫੌਜ, ਆਜ਼ਾਦ ਹਿੰਦ ਫੌਜ ਨੂੰ ਉਹਨਾਂ ਦੀ ਸ਼ਰਧਾਂਜਲੀ ਹੈ। ਨੈਸ਼ਨਲ ਵਾਰ ਮੈਮੋਰੀਅਲ ਭਾਰਤੀ ਫੌਜ ਦੇ ਉਹਨਾਂ ਸੈਨਿਕਾਂ ਦੇ ਸਨਮਾਨ ਅਤੇ ਯਾਦ ਕਰਨ ਲਈ ਬਣਾਇਆ ਗਿਆ ਹੈ ਜਿਨ੍ਹਾਂ ਨੇ ਆਜ਼ਾਦ ਭਾਰਤ ਦੇ ਹਥਿਆਰਬੰਦ ਸੰਘਰਸ਼ਾਂ ਵਿੱਚ ਆਪਣੀ ਮਹਾਨ ਕੁਰਬਾਨੀ ਦਿੱਤੀ। ਪੀਐਮ ਮੋਦੀ ਨੇ 25 ਫਰਵਰੀ 2019 ਨੂੰ ਯੁੱਧ ਸਮਾਰਕ ਦਾ ਉਦਘਾਟਨ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ