ਅੰਗੀਠੀ ਦੇ ਧੂੰਏਂ (Due To Suffocation) ਨੇ ਲਈਆਂ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਜਾਨ
ਗਯਾ (ਏਜੰਸੀ)। ਬਿਹਾਰ ‘ਚ ਗਯਾ ਜ਼ਿਲੇ ਦੇ ਅਤਰੀ ਥਾਣਾ ਖੇਤਰ ‘ਚ ਅੰਗੀਠੀ ਦੇ ਧੂੰਏਂ ਨੇ ਇੱਕੋ ਪਰਿਵਾਰ ਦੇ 4 ਜੀਆਂ ਦੀ ਜਾਨ ਲੈ ਲਈ। ਇਹਨਾਂ ਚਾਰੇ ਜਣਿਆਂ ਦੇ ਮੌਤ ਦਮ ਘੁੱਟਣ ਕਾਰਨ ਹੋਈ ਹੈ। ਅਤਰੀ ਥਾਣਾ ਇੰਚਾਰਜ ਪ੍ਰਸ਼ਾਂਤ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਵਿਭਾ ਦੇਵੀ (35), ਉਸ ਦੀ ਬੇਟੀ ਸਿਮਰਨ ਕੁਮਾਰੀ (10), ਪੁੱਤਰ ਆਰੀਅਨ ਕੁਮਾਰ (08) ਅਤੇ ਬੇਟੀ ਅੰਕਿਤਾ ਕੁਮਾਰੀ (04) ਵਾਸੀ ਮਾਲਤੀ ਪਿੰਡ ‘ਚ ਰਹਿ ਰਹੇ ਸਨ। ਠੰਢ ਤੋਂ ਬਚਣ ਲਈ ਵੀਰਵਾਰ ਦੀ ਰਾਤ ਨੂੰ ਕਮਰੇ ਵਿੱਚ ਇਹ ਪਰਿਵਾਰ ਅੰਗੀਠੀ ਬਾਲ ਕੇ ਸੌਂ ਰਿਹਾ ਸੀ। ਚਾਰੇ ਜੀਆਂ ਦੀ ਅੰਗੀਠੀ ਦੇ ਧੂੰਏਂ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਮਰੇ ਦੇ ਅੰਦਰ ਨਾ ਬਾਲੋ ਅੰਗੀਠੀ
ਜਾਣਕਾਰੀ ਨਾ ਹੋਣ ਕਾਰਨ ਕਈ ਲੋਕ ਕਮਰੇ ਅੰਦਰ ਅੰਗੀਠੀ ਬਾਲ ਕੇ ਸੌਣ ਤੋਂ ਗੁਰੇਜ਼ ਨਹੀਂ ਕਰਦੇ। ਡਾਕਟਰਾਂ ਅਨੁਸਾਰ ਬੰਦ ਕਮਰੇ ਵਿੱਚ ਅੰਗੀਠੀ ਦੀ ਵਰਤੋਂ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਤੋਂ ਨਿਕਲਣ ਵਾਲੀ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਗੈਸ ਬੇਹੋਸ਼ੀ ਦਾ ਕਾਰਨ ਬਣ ਸਕਦੀ ਹੈ। ਇਸ ਦੀ ਜ਼ਿਆਦਾ ਮਾਤਰਾ ਘੱਟ ਹੋਣ ਕਾਰਨ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਸੂਬੇ ਵਿੱਚ ਇਸ ਕਾਰਨ ਮੌਤਾਂ ਦੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।
- ਰਾਤ ਨੂੰ ਹੀਟਰ ਜਾਂ ਅੰਗੀਟੀ ਨਾ ਬਾਲੋ।
- ਸਾਰੀ ਰਾਤ ਹੀਟਰ ਅਤੇ ਅੰਗੀਟੀ ਨੂੰ ਨਾ ਬਾਲੋ।
- ਘਰ ਦੀਆਂ ਖਿੜਕੀਆਂ ਜਾਂ ਦਰਵਾਜ਼ੇ ਖੋਲ੍ਹ ਕੇ ਰੂਮ ਹੀਟਰ ਜਾਂ ਕੋਲਾ ਬਾਲੋ।
- ਕਮਰੇ ਵਿੱਚ ਹਵਾ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ।
- ਲਗਾਤਾਰ ਰੂਮ ਹੀਟਰ ਦੀ ਜਾਂਚ ਕਰਦੇ ਰਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ