ਉੱਤਰੀ ਕੋਰੀਆ ਨੇ ਮਿਜ਼ਾਈਲ ਪ੍ਰੀਖਣ ਦੀ ਪੁਸ਼ਟੀ ਕੀਤੀ
ਸਿਓਲ। ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੇ ਇੱਕ ਦਿਨ ਪਹਿਲਾਂ (Missile Test) ਰਣਨੀਤਕ ਗਾਈਡਡ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਯੋਨਹਾਪ ਨੇ ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਇਸ ਮਹੀਨੇ ਉੱਤਰੀ ਕੋਰੀਆ ਦਾ ਇਹ ਚੌਥਾ ਬਲ-ਪ੍ਰਦਰਸ਼ਨ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਟੈਸਟ ਦਾ ਉਦੇਸ਼ ਚੋਣਵੇਂ ਰੂਪ ਵਿੱਚ ਨਿਰਮਿਤ ਅਤੇ ਤੈਨਾਤ ਕੀਤੀਆਂ ਜਾ ਰਹੀਆ ਰਣਨੀਤਕ ਗਾਈਡਡ ਮਿਜ਼ਾਈਲਾਂ ਦਾ ਮੁਲਾਂਕਣ ਕਰਨਾ ਅਤੇ ਹਥਿਆਰ ਪ੍ਰਣਾਲੀ ਦੀ ਸ਼ੁੱਧਤਾ ਦੀ ਪੁਸ਼ਟੀ ਕਰਨਾ ਸੀ।
ਇਸ ਦੇ ਨਾਲ ਹੀ ਇੱਕ ਤਸਵੀਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਤਾਜ਼ਾ (Missile Test) ਪ੍ਰੀਖਣ ਵਿੱਚ ਯੂਐਸ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ (ਏਅੀਏਏਸੀਐਮਐਸ) ਕੇਐਨ-24 ਸ਼ਾਮਲ ਹੈ। ਦੱਖਣੀ ਕੋਰੀਆ ਦੀ ਫੌਜ ਦੇ ਅਨੁਸਾਰ, ਉੱਤਰੀ ਕੋਰੀਆ ਨੇ ਪਿਓਂਗਯਾਂਗ ਦੇ ਸੁਨਾਨ ਏਅਰਫੀਲਡ ਤੋਂ ਪੂਰਬ ਵੱਲ ਦੋ ਛੋਟੀ ਦੂਰੀ ਦੀਆ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ। ਦੱਖਣੀ ਕੋਰੀਆਈ ਸਮਾਚਾਰ ਏਜੰਸੀ ਨੇ ਕਿਹਾ ਕਿ, ਉੱਤਰੀ ਕੋਰੀਆ ਨੇ ਪਿਛਲੇ ਹਫ਼ਤੇ 5 ਜਨਵਰੀ ਅਤੇ ਮੰਗਲਵਾਰ ਨੂੰ ਆਪਣੀ ਸਵੈ-ਘੋਸ਼ਿਤ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ, ਜਿਸ ਨਾਲ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਵਿੱਚ ਰੁਕਾਵਟ ਦੇ ਵਿਚਾਕਾਰ ਤਣਾਅ ਵੱਧ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ