ਨੋਵਾਕ ਜੋਕੋਵਿਚ ਨੂੰ ਆਸਟ੍ਰੇਲੀਆਈ ਅਧਿਕਾਰੀਆਂ ਨੇ ਹਿਰਾਸਤ ’ਚ ਲਿਆ
ਕੇਨਬਰਾ (ਏਜੰਸੀ)। ਆਸਟੇ੍ਰਲੀਆਈ ਇਮੀਗੇ੍ਰਸ਼ਨ ਅਧਿਕਾਰੀਆਂ ਨੇ ਟੇਨਿਸ ਸਟਾਰ (Novak Djokovic) ਨੋਵਾਕ ਜੋਕੋਵਿਚ ਨੂੰ ਐਤਵਾਰ ਨੂੰ ਅਦਾਲਤ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਤਾਂ ਕਿ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਉਹ ਦੇਸ਼ ਵਿੱਚ ਬਿਨਾਂ ਟੀਕਾਕਰਨ ਦੇ ਰਹਿ ਸਕਦੇ ਹਨ ਜਾਂ ਉਹਨਾਂ ਨੂੰ ਦੇਸ਼ ਤੋਂ ਡਿਪੋਟ ਕੀਤਾ ਜਾਵੇਗਾ। ਬੀਬੀਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਬੀਸੀ ਦੇ ਮੁਤਾਬਿਕ ਇਹ ਫੈਸਲੇ ਦਾ ਮਤਲਬ ਹੈ ਕਿ ਨਵੰਬਰ ਵਿੱਚ ਟੇਨਿਸ ਖਿਡਾਰੀ ਨੂੰ ਹੁਣ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਜਦੋਂ ਕਿ ਅਜੇ ਵੀ ਆਸਟੇ੍ਰਲੀਆ ਵਿੱਚ ਰਹਿਣ ਲਈ ਇੱਕ ਹੋਰ ਕਾਨੂੰਨੀ ਚੁਣੌਤੀ ਦੇ ਸਕਦਾ ਹੈ।
ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ 34 ਸਾਲਾ ਸਰਬੀਆਈ ਜੋਕੋਵਿਚ ਦਾ ਸ਼ੁੱਕਰਵਾਰ ਨੂੰ ਦੂਜੀ ਵਾਰ ਵੀਜਾ ਰੱਦ ਕਰਨ ਤੋਂ ਬਾਅਦ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਆਸਟੇ੍ਰਲੀਆਈ ਸਰਕਾਰ ਨੇ ਉਹਨਾਂ ਨੂੰ ਕਰੋਨਾ ਟੀਕਾ ਨਹੀਂ ਲਗਾਉਣ ’ਤੇ ਜਨਤਾ ਲਈ ਖਤਰਾ ਕਰਾਰ ਕੀਤਾ। ਫਿਲਹਾਲ ਜੋਕੋਵਿਚ ਦਾ ਅਜੇ ਸੋਮਵਾਰ ਨੂੰ ਆਸਟ੍ਰੇਲੀਅਨ ਓਪਨ ਵਿੱਚ ਖੇਡਣਾ ਤੈਅ ਹੈ। ਉਹਨਾਂ ਦੇ ਵਕੀਲਾਂ ਨੇ ਇੱਕ ‘ਤਰਕਹੀਨ’ ਫੈਸਲੇ ਦੇ ਖਿਲਾਫ਼ ਅਪੀਲ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਜੋਕੋਵਿਚ ’ਤੇ ਅਗਲੀ ਸੁਣਵਾਈ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 9:30 ਵਜੇ ਹੋਵੇਗੀ। ਜੇਕਰ ਉਹ ਅਪੀਲ ਹਾਰ ਜਾਂਦੇ ਹਨ ਤਾਂ ਉਹਨਾਂ ਨੂੰ ਦੇਸ਼ ਨਿਕਾਲਾ ਅਤੇ 3 ਸਾਲਾਂ ਵੀਜ਼ਾ ਰੱਦ ਕੀਤਾ ਜਾਵੇਗਾ। ਜੇਕਰ ਜੋਕੋਵਿਚ ਨੂੰ ਦੇਸ਼ ਵਿੱਚ ਰਹਿਣ ਦਿੱਤਾ ਜਾਂਦਾ ਹੈ ਅਤੇ ਉਹ ਦਸਵੀਂ ਵਾਰ ਟੂਰਨਾਮੈਂਟ ਜਿੱਤ ਲੈਂਦਾ ਹੈ ਤਾਂ ਉਹ ਖੇਡ ਇਤਿਹਾਸ ਵਿੱਚ ਸਭ ਤੋਂ ਸਫ਼ਲ ਪੁਰਸ਼ ਟੈਨਿਸ ਖਿਡਾਰੀ ਬਣ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ