ਸਖਤ ਹੋਣ ਸੁਰੱਖਿਆ ਪ੍ਰਬੰਧ
ਇਸ ਸਮੇਂ ਜਿਸ ਤਰ੍ਹਾਂ ਦੇਸ਼ ਦੇ ਅੰਦਰ ਧਮਾਕੇਖੇਜ਼ ਸਮੱਗਰੀ ਬਰਾਮਦ ਹੋ ਰਹੀ ਹੈ ਉਸ ਦੇ ਮੱਦੇਨਜ਼ਰ ( Security Arrangements) ਸੁਰੱਖਿਆ ਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ ਪੰਜਾਬ ’ਚ ਬੀਤੇ ਦਿਨ ਢਾਈ ਕਿਲੋਗਰਾਮ ਆਰਡੀਐਕਸ ਬਰਾਮਦ ਹੋਇਆ ਇਸੇ ਤਰ੍ਹਾਂ ਉਤਰ ਪ੍ਰਦੇਸ਼ ’ਚ ਗਾਜੀਆਬਾਦ ’ਚ ਵੀ ਧਮਾਕੇਖੇਜ਼ ਸਮੱਗਰੀ ਬਰਾਮਦ ਹੋਈ ਹੈ ਇਹ ਘਟਨਾਵਾਂ ਇਸ ਕਰਕੇ ਵੀ ਚਿੰਤਾਜਨਕ ਹੈ ਕਿ ਪੰਜਾਬ ਤੇ ਉਤਰਪ੍ਰਦੇਸ਼ ਅੰਦਰ ਜਿੱਥੇ ਧਮਾਕਾਖੇਜ਼ ਸਮੱਗਰੀ ਬਰਮਾਦ ਹੋਈ ਹੈ। ਇਹਨਾਂ ਦੋਵਾਂ ਸੂਬਿਆਂ ਅੰਦਰ ਹੀ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਪਿਛਲੇ ਮਹੀਨੇ ਲੁਧਿਆਣਾ ’ਚ ਬੰਬ ਧਮਾਕਾ ਹੋ ਚੁੱਕਾ ਹੈ ਜਿਸ ਦੀ ਜਾਂਚ ਜਾਰੀ ਹੈ ਇਸ ਤੋਂ ਪਹਿਲਾਂ ਵੀ ਪੰਜਾਬ ’ਚ ਅੱਤਵਾਦੀ ਕਾਰਵਾਈਆਂ ਸਾਹਮਣੇ ਆ ਚੁੱਕੀਆਂ ਹਨ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਅੱਤਵਾਦੀਆਂ ਦਾ ਸੌਖਾ ਨਿਸ਼ਾਨਾ ਹੁੰਦਾ ਹੈ।
ਵਿਦੇਸ਼ੀ ਤਾਕਤਾਂ ਚੋਣਾਂ ’ਚ ਵਿਘਨ ਪਾਉਣ ਦੇ ਨਾਲ-ਨਾਲ ਆਮ ਲੋਕਾਂ ’ਚ ਦਹਿਸ਼ਤ ਪਾਉਣਾ ਚਾਹੁੰਦੇ ਹਨ ਪਾਕਿਸਤਾਨ ’ਚ ਬੈਠੇ ਅੱਤਵਾਦੀ ਚੋਣਾਂ ਦਾ ਮੌਕਾ ਤਕਾਅ ਰਹੇ ਹਨ ਅਜਿਹੇ ਹਾਲਾਤਾਂ ’ਚ ਕਿਸੇ ਵੀ ਤਰ੍ਹਾਂ ਢਿੱਲਮੱਠ ਜਾਂ ਕੁਤਾਹੀ ਨਹੀਂ ਵਰਤੀ ਜਾਣੀ ਚਾਹੀਦੀ ਹੈ। ਪਿਛਲੇ ਇੱਕ ਸਾਲ ਤੋਂ ਪਾਕਿ ਵੱਲੋਂ ਆਏ ਡਰੋਨਾਂ ਨੇ ਹੀ ਇਹ ਸਾਬਤ ਕਰ ਦਿੱਤਾ ਸੀ ਕਿ ਵਿਦੇਸ਼ੀ ਤਾਕਤਾ ਦੇਸ਼ ਅੰਦਰ ਅਮਨ-ਅਮਾਨ ਭੰਗ ਕਰਨਾ ਚਾਹੁੰਦੀਆਂ ਹਨ ਨਸ਼ਾ ਤਸਕਰਾਂ ਤੇ ਅੱਤਵਾਦ ਦਾ ਗੱਠਜੋੜ ਵੀ ਖਤਰਨਾਕ ਹੋ ਸਕਦਾ ਹੈ ਅਸਲ ’ਚ ਸਾਡੇ ਦੇਸ਼ ਦੇ ਸਿਸਟਮ ’ਚ ਵੱਡੀ ਖਾਮੀ ਹੀ ਇਹ ਹੈ ਕਿ ਕਿਸੇ ਵੱਡੀ ਘਟਨਾਂ ਤੋਂ ਬਾਅਦ ਹੀ ਜਾਗਿਆ ਜਾਂਦਾ ਹੈ। ਖੌਫਨਾਕ ਘਟਨਾ ਦਾ ਅਸਰ ਕੁਝ ਦਿਨ ਰਹਿੰਦਾ ਹੈ।
ਮਗਰੋਂ ਫਿਰ ਗੱਲ ਆਈ-ਗਈ ਹੋ ਜਾਂਦੀ ਹੈ ਪਠਾਨਕੋਟ ’ਚ ਹੋਏ ਬੰਬ ਧਾਮਾਕੇ ਤੋਂ ਬਾਅਦ ਜਾਗ ਜਾਣਾ ਚਾਹੀਦਾ ਸੀ ਪਰ ਨਹੀਂ ਜਾਗੇ ਤੇ ਲੁਧਿਆਣਾ ’ਚ ਬੰਬ ਧਮਾਕਾ ਹੋ ਗਿਆ ਅਦਾਲਤ ਦੇ ਕੰਪਲੈਕਸ ਤੱਕ ਬੰਬ ਕਿਵੇ ਪਹੁੰਚ ਗਿਆ ਇਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਹੋਈ ਜੇਕਰ ਸਰਕਾਰੀ ਤੇ ਜਨਤਕ ਥਾਵਾਂ ਹੀ ਸੁਰੱਖਿਆ ਨਹੀਂ ਤਾਂ ਹੋਰ ਥਾਵਾਂ ਬਾਰੇ ਕਹਿਣਾ ਬਹੁਤ ਔਖਾ ਹੈ ਦਰਅਸਲ ਅੱਤਵਾਦ ਲਈ ਜੀਰੋ ਟਾਲਰੈਂਸ ਪਾਲਿਸੀ ਹੋਣੀ ਚਾਹੀਦੀ ਹੈ।
ਅਮਰੀਕਾ ਵਰਗੇ ਮੁਲਕ ’ਚ ਇੱਕ ਅੱਤਵਾਦੀ ਹਮਲਾ (2000) ’ਚ ਹੋਇਆ ਪਰ ਅੱਜ 20 ਸਾਲ ਬਾਅਦ ਵੀ ਉਹਨਾਂ ਕਿਸੇ ਹਮਲੇ ਦੀ ਗੁੰਜਾਇਸ਼ ਨਹੀਂ ਛੱਡੀ ਸਾਡੇ ਦੇਸ਼ ਅੰਦਰ ਇੱਕ ਮਹੀਨੇ ’ਚ ਹੀ ਕਈ ਘਟਨਾਵਾਂ ਵਾਪਰ ਜਾਂਦੀਆਂ ਹਨ ਸੁਰੱਖਿਆ ਸਭ ਤੋਂ ਜਰੂਰੀ ਹੈ ਪੁਲਿਸ ਦੀ ਚੌਕਸੀ ਵਧਾਉਣ ਦੇ ਨਾਲ-ਨਾਲ ਸੁਰੱਖਿਆ ਲਈ ਹਮੇਸ਼ਾ ਮੁਸਤੈਦ ਰਹਿਣ ਦੀ ਕਲਚਰ ਪੈਦਾ ਕਰਨੀ ਪਵੇਗੀ ਸੁਰੱਖਿਆ ਬਲਾਂ ਦੇ ਹੌਸਲੇ ਬੁਲੰਦ ਰੱਖਣ ਦੇ ਨਾਲ-ਨਾਲ ਸੁਰੱਖਿਆ ਤੰਤਰ ਨੂੰ ਹੋਰ ਹਾਈਟੈਕ ਕੀਤਾ ਜਾਵੇ ਸ਼ਹਿਰਾਂ ਅੰਦਰ ਸੀਸੀਟੀਵੀ ਕੈਮਰੇ ਵਧਾਏ ਜਾਣ ਦੀ ਜ਼ਰੂੁਰਤ ਹੈ ਸਰਹੱਦੀ ਖੇਤਰ ’ਚ ਨਿਗਰਾਨੀ ਸਖਤੀ ਨਾਲ ਹੋਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ