ਜਸਵਿੰਦਰ ਸਿੰਘ ਕੰਪਿਊਟਰ ਅਧਿਆਪਕ ਨੇ ਨਵ ਜੰਮੀ ਧੀ ਦੀ ਲੋਹੜੀ ਮਨਾਈ
ਕੋਟਕਪੂਰਾ , 12 ਜਨਵਰੀ (ਸ਼ੁਭਾਸ਼ ਸ਼ਰਮਾ)। ਸਾਡੇ ਸਮਾਜ ਵਿੱਚ ਲੋਹੜੀ ਦਾ ਤਿਉਹਾਰ ਘਰ ਵਿੱਚ ਨਵ ਜੰਮੇ ਪੈਦਾ ਹੋਏ ਲੜਕੇ ਦੇ ਜਨਮ ਨਾਲ ਜੁੜਿਆ ਹੋਇਆ ਹੈ। ਆਮ ਦੇਖਣ ਵਿਚ ਆਉਂਦਾ ਹੈ ਕਿ ਘਰ ਵਿੱਚ ਪੈਦਾ ਹੋਈ ਇੱਕ ਲੜਕੀ ਤੋਂ ਬਾਅਦ ਦੂਜੀ ਲੜਕੀ ਦੇ ਜਨਮ ਲੈਣ ਨਾਲ ਘਰ ਵਿੱਚ ਮਾਯੂਸੀ ਦਾ ਮਾਹੌਲ ਪੈਦਾ ਹੁੰਦਾ ਆਮ ਦੇਖਿਆ ਜਾ ਸਕਦਾ ਹੈ। ਇਨ੍ਹਾਂ ਰਵਾਇਤਾਂ ਦੇ ਉਲਟ ਨਵੀਂ ਪਹਿਲਕਦਮੀ ਕਰਦੇ ਹੋਏ ਸਥਾਨਕ ਅਰਵਿੰਦ ਨਗਰ ਕਲੋਨੀ ਦੇ ਵਸਨੀਕ ਜਸਵਿੰਦਰ ਸਿੰਘ ਕੰਪਿਊਟਰ ਅਧਿਆਪਕ ਨੇ ਆਪਣੇ ਘਰ ਸੱਤ ਸਾਲ ਪਹਿਲਾਂ ਪੈਦਾ ਹੋਈ ਲੜਕੀ ਜਸਨੀਤ ਕੌਰ ਤੋਂ ਬਾਅਦ ਪੰਜ ਮਹੀਨੇ ਪਹਿਲਾਂ ਪੈਦਾ ਹੋਈ ਦੂਜੀ ਲੜਕੀ ਦੇ ਜਨਮ ਦਿਨ ਮੌਕੇ ਘਰ ਵਿੱਚ ਰੋਸ਼ਨੀ ਦੀਆਂ ਲੜੀਆਂ ਲਾ ਕੇ ਦੀਪਮਾਲਾ ਕੀਤੀ ਅਤੇ ਹੁਣ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਖੁਸ਼ੀ ਮਨਾਉਂਦੇ ਹੋਏ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਵਿੱਚ ਲੋਹੜੀ ਦੇ ਤਿਉਹਾਰ ਨਾਲ ਜੁੜੇ ਸ਼ਗਨ ਮੂੰਗਫਲੀਆਂ ਤੇ ਰਿਉੜੀਆਂ ਵੰਡੀਆਂ।
ਜਸਵਿੰਦਰ ਸਿੰਘ ਨੇ ਆਪਣੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ , ਪਤਨੀ ਰੁਪਿੰਦਰ ਕੌਰ , ਵੱਡੀ ਬੇਟੀ ਜਸਨੀਤ ਕੌਰ ਦੀ ਮੌਜ਼ੂਦਗੀ ਵਿੱਚ ਨਵ ਜਨਮੀ ਲੜਕੀ ਜੈਸਿਕਾ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਕੰਪਿਊਟਰ ਅਧਿਆਪਕ ਜਸਵਿੰਦਰ ਸਿੰਘ ਦੇ ਇਸ ਉਪਰਾਲੇ ਦੀ ਅਧਿਆਪਕ ਆਗੂ ਪ੍ਰੇਮ ਚਾਵਲਾ, ਗੁਰਲਾਲ ਸਿੰਘ ਮੱਤਾ ਸੁਪਰਡੈਂਟ ਮੰਡੀ ਬੋਰਡ , ਹਰਵਿੰਦਰਪਾਲ ਸਿੰਘ ਵੈੰਸੀ , ਤਰਸੇਮ ਮੌੰਗਾ ਮੁੱਖ ਅਧਿਆਪਕ, ਸਵਰਨ ਕੰਵਲ ਮਾਨ, ਚਰਨਜੀਤ ਸਿੰਘ, ਅਮਨਪ੍ਰੀਤ ਸਿੰਘ , ਮਨਜੀਤ ਕੁਮਾਰ ਲੈਕਚਰਾਰ , ਨਰੇਸ਼ ਕੁਮਾਰ ਐਲ.ਆਈ. ਸੀ, ਸਵਿਤੋਜ ਕੰਵਲ ਮਾਨ ਅਤੇ ਅਮਰਜੀਤ ਕੁਮਾਰ ਸ਼ਰਮਾ ਨੇ ਭਰਪੂਰ ਸ਼ਲਾਘਾ ਕੀਤੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ