ਸਾਧ-ਸੰਗਤ ਨਾਲ ਭੰਡਾਰੇ ਦੀ ਖੁਸ਼ੀ ਸਾਂਝੀ ਕਰਨ ਆਇਆ ਹਾਂ : ਜਗਰੂਪ ਸਿੰਘ ਗਿੱਲ

convert

ਸਾਧ-ਸੰਗਤ ਨਾਲ ਭੰਡਾਰੇ ਦੀ ਖੁਸ਼ੀ ਸਾਂਝੀ ਕਰਨ ਆਇਆ ਹਾਂ : ਜਗਰੂਪ ਸਿੰਘ ਗਿੱਲ

(ਸੱਚ ਕਹੂੰ ਨਿਊਜ਼) ਸਲਾਬਤਪੁਰਾ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਡੇਰਾ ਸਲਾਬਤਪੁਰਾ ਪੁੱਜੇ ਇੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਨਾਮ ਚਰਚਾ ’ਚ ਆਉਣ ਬਾਰੇ ਉਨਾਂ ਕਿਹਾ ਕਿ ਦੇਖੋ, ਜਦੋਂ ਵੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਹੁੰਦਾ ਹੈ ਮੈਂ ਸ਼ੁਰੂ ਤੋਂ ਹੀ ਡੇਰਾ ਸੱਚਾ ਸੌਦਾ ਜਾਂਦਾ ਰਹਿੰਦਾ ਹਾਂ, ਇੱਕ ਗੱਲ ਖਾਸ ਹੈ ਕਿ ਜਾਂਦਾ ਇਨ੍ਹਾਂ ਦਿਨਾਂ ਵਿੱਚ ਹੀ ਹਾਂ ਜਦੋਂ ਜਨਮ ਮਹੀਨੇ ਦਾ ਭੰਡਾਰਾ ਮਨਾਇਆ ਜਾਂਦਾ ਹੈ ਅੱਜ ਵੀ ਇਸੇ ਲਾਈਨ ਦੇ ਵਿੱਚ ਸੰਗਤ ਦੇ ਨਾਲ ਖੁਸ਼ੀ ਸਾਂਝੀ ਕਰਨ ਲਈ ਪਹੁੰਚਿਆ ਹਾਂ।

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਗਏ ਭਲਾਈ ਕਾਰਜਾਂ ਬਾਰੇ ਉਨ੍ਹਾਂ ਕਿਹਾ ਕਿ ਮੇਰਾ ਖਿਆਲ ਹੈ ਕਿ ਜੇਕਰ ਵਰਲਡ ਵਿੱਚ ਕੰਪੀਟੀਸ਼ਨ ਕਰਨਾ ਹੋਵੇ ਮਾਨਵਤਾ ਦੀ ਜਿੰਨੀ ਵੱਡੀ ਸੇਵਾ ਡੇਰਾ ਸੱਚਾ ਸੌਦਾ ਨੇ ਕੀਤੀ ਹੈ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ ਭਾਵੇਂ ਉਹ ਬਲੱਡ ਡੋਨੇਸ਼ਨ ਦੀ ਹੋਵੇ, ਜਾਂ ਕਿਤੇ ਹੜ੍ਹ ਆ ਗਏ ਹੋਣ, ਜਾਂ ਕਿਤੇ ਕੋਈ ਵੱਡੀ ਆਫ਼ਤ ਆ ਗਈ ਹੋਵੇ ਜਾਂ ਸਮਾਜ ਵਿੱਚ ਰਹਿੰਦਿਆਂ ਕਿਸੇ ਤਬਕੇ ਨੂੰ ਮੱਦਦ ਲਈ ਲੋੜ ਪਈ ਹੋਵੇ ਸਹਾਇਤਾ ਲਈ ਡੇਰਾ ਸਭ ਤੋਂ ਅੱਗੇ ਰਿਹਾ ਹੈ।

ਕੁਦਰਤੀ ਆਫ਼ਤਾਂ ਜਾਂ ਸਮਾਜਿਕ ਸਮੱਸਿਆ ’ਚ ਸਰਕਾਰਾਂ ਫੇਲ੍ਹ ਹੋ ਗਈਆਂ ਪਰ ਡੇਰਾ ਕਦੇ ਪਿੱਛੇ ਨਹੀਂ ਹਟਿਆ ਭਾਵੇਂ ਸੁਨਾਮੀ ਆਈ, ਭਾਵੇਂ ਹੜ੍ਹ ਆਏ ਹੋਣ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਆਪਣੀ ਜਾਨ ਫੂਕ ਕੇ ਹਮੇਸ਼ਾ ਸੇਵਾ ਕੀਤੀ ਹੈ। ਸਾਧ-ਸੰਗਤ ਦੇ ਇਕੱਠ ਬਾਰੇ ਉਨ੍ਹਾਂ ਆਖਿਆ ਕਿ ਜਿਹੜਾ ਇੱਥੇ ਇਕੱਠ ਹੋਇਆ ਹੈ ਪੰਜਾਬ ਦੇ ਸਾਰੇ ਲੋਕ ਇੱਥੇ ਆਏ ਨੇ ਉਨ੍ਹਾਂ ਦੀ ਡੇਰੇ ਪ੍ਰਤੀ ਆਸਥਾ ਹੈ ਉਹ ਪੂਜਨੀਕ ਗੁਰੂ ਜੀ ਦੇ ਜਨਮ ਦਿਨ ਦੀ ਖੁਸ਼ੀ ਇੱਕ-ਦੂਜੇ ਨਾਲ ਸਾਂਝੀ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਨ।

ਡੇਰੇ ਆ ਕੇ ਬੇਹੱਦ ਖੁਸ਼ੀ ਹੋਈ

Jagroop Singh Gill

ਡੇਰਾ ਸੱਚਾ ਸੌਦਾ ਸਲਾਬਤਪੁਰਾ ਪਹੁੰਚ ਕੇ ਮੈਨੂੰ ਬੇਹੱਦ ਖੁਸ਼ੀ ਹੋਈ ਹੈ ਇੱਥੇ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਵਿੱਤਰ ਜਨਮ ਦਿਨ ਮਨਾਇਆ ਜਾ ਰਿਹਾ ਹੈ। ਮੈਂ ਸਾਰੀ ਸਾਧ-ਸੰਗਤ ਨੂੰ ਵਧਾਈ ਦਿੰਦਾ ਹਾਂ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ।
ਮੰਗਤ ਬਾਂਸਲ, ਸਾਬਕਾ ਵਿਧਾਇਕ ਬੁਢਲਾਡਾ