ਅਫ਼ਗਾਨਿਸਤਾਨ ’ਚ ਬਦਅਮਨੀ
ਅਫ਼ਗਾਨਿਸਤਾਨ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਬੰਬ ਧਮਾਕਾ ਹੋਣ ਨਾਲ 9 ਬੱਚਿਆਂ ਦੀ ਜਾਨ ਚਲੀ ਗਈ ਬਿਨਾਂ ਸ਼ੱਕ ਅਫ਼ਗਾਨਿਸਤਾਨ ’ਚ ਰਾਜਪਲਟੇ ਤੋਂ ਬਾਅਦ ਬਦਅਮਨੀ ਦਾ ਮਾਹੌਲ ਬਣਿਆ ਹੋਇਆ ਹੈ ਸੈਂਕੜੇ ਲੋਕ ਮਾਰੇ ਗਏ ਹਨ ਅਸਲ ’ਚ ਅਫ਼ਗਾਨਿਸਤਾਨ ’ਚ ਸਰਕਾਰ ਤੇ ਸਿਆਸੀ ਸਥਿਤੀ ਇੰਨੀ ਮਜ਼ਬੂਤ ਨਹੀਂ ਹੋਈ ਅਮਨ ਅਮਾਨ ਤੇ ਖੁਸ਼ਹਾਲੀ ਲਈ ਕੋਈ ਯਤਨ ਹੋ ਸਕਣ ਸਰਕਾਰ ਅਜੇ ਅੰਤਰਰਾਸ਼ਟਰੀ ਪੱਧਰ ’ਤੇ ਹਮਾਇਤ ਹਾਸਲ ਕਰਨ ਲਈ ਯਤਨਸ਼ੀਲ ਹੈ ਆਰਥਿਕ ਮੰਦਹਾਲੀ ਕਾਰਨ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ । ਅੰਤਰਰਾਸ਼ਟਰੀ ਮੱਦਦ ਲਈ ਵੀ ਕੋਈ ਖਾਸ ਰਸਤਾ ਨਹੀਂ ਖੁੱਲ੍ਹ ਸਕਿਆ ਅਸਲ ’ਚ ਤਾਲਿਬਾਨ ਸਰਕਾਰ ਦੀ ਵਿਚਾਰਧਾਰਾ ਤੇ ਨੀਤੀਆਂ ਹੀ ਅਜੇ ਤੈਅ ਨਹੀਂ ਹੋ ਸਕੀਆਂ ਜਦੋਂ ਤੱਕ ਸਰਕਾਰ ਔਰਤਾਂ ਨੂੰ ਤੇ ਘੱਟ ਗਿਣਤੀਆਂ ਨੂੰ ਸੱਤਾ ’ਚ ਹਿੱਸੇਦਾਰੀ ਨਹੀਂ ਦਿੰਦੀ ਉਦੋਂ ਤੱਕ ਤਾਲਿਬਾਨਾਂ ਤੋਂ ਲੋੜੀਂਦੀ ਮੱਦਦ ਮਿਲਣੀ ਮੁਸ਼ਕਲ ਹੈ ਹਾਲ ਦੀ ਘੜੀ ਪਾਕਿਸਤਾਨ ਅਫ਼ਗਾਨਿਸਤਾਨ ’ਚ ਆਪਣਾ ਪ੍ਰਭਾਵ ਬਣਾਉਣ ਲਈ ਯਤਨਸ਼ੀਲ ਹੈ।
ਹਾਲਾਂਕਿ ਪਾਕਿਸਤਾਨ ਦੇ ਇਰਾਦੇ ਕਾਮਯਾਬ ਨਹੀਂ ਹੋ ਰਹੇ ਫ਼ਿਰ ਵੀ ਪਾਕਿਸਤਾਨ ਦੀਆਂ ਦਖਲ ਦੀਆਂ ਕੋਸ਼ਿਸਾਂ ਤਾਲਿਬਾਨ ਸਰਕਾਰ ਲਈ ਮੁਸ਼ਕਲ ਬਣ ਰਹੀਆਂ ਹਨ ਉਂਜ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਓਆਈਏ ਦੇਸ਼ਾਂ ਦੇ ਸੰਮੇਲਨ ’ਚ ਪਾਕਿਸਤਾਨ ਦੀ ਦਖਲ ਨੂੰ ਗੈਰਜ਼ਰੂਰੀ ਤੇ ਬੇਤੁਕਾ ਦੱਸਿਆ ਹੈ ਫਿਰ ਵੀ ਪਾਕਿਸਤਾਨ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਲੱਤ ਅੜਾਈ ਰੱਖਣਾ ਚਾਹੁੰਦਾ ਹੈ ਹਾਮਿਦ ਕਰਜ਼ਈ ਦਾ ਰਵੱਈਆ ਪਾਕਿਸਤਾਨ ਵਿਰੋਧੀ ਹੈ ਤੇ ਇਸ ਗੱਲ ਵਿੱਚ ਦਮ ਵੀ ਹੈ ਕਿ ਅਫ਼ਗਾਨਿਸਤਾਨ ’ਚ ਤਖਤਾ ਪਲਟ ਲਈ ਪਾਕਿਸਤਾਨ ਦੀ ਭੂਮਿਕਾ ਵੀ ਸ਼ੱਕੀ ਰਹੀ ਹੈ ਇਹ ਗੱਲ ਸਪੱਸ਼ਟ ਹੈ ਕਿ ਅਮਨ ਅਮਾਨ ਤੇ ਸਦਭਾਵਨਾ ਤੋਂ ਬਿਨਾਂ ਤਾਲਿਬਾਨ ਸਰਕਾਰ ਨੂੰ ਅੰਤਰਰਾਸ਼ਟਰੀ ਹਮਾਇਤ ਤੇ ਮੱਦਦ ਮਿਲਣੀ ਆਸਾਨ ਨਹੀਂ ਹੈ।
ਤਾਲਿਬਾਨ ਨੂੰ ਸਪੱਸ਼ਟ ਨੀਤੀਆਂ ਅਪਣਾਉਣੀਆਂ ਪੈਣਗੀਆਂ ਤਾਲਿਬਾਨ ਨੂੰ ਆਪਣੇ ਇਸ ਐਲਾਨ ’ਤੇ ਵੀ ਪਹਿਰਾ ਦੇਣਾ ਪਵੇਗਾ ਕਿ ਉਹ ਆਪਣੀ ਧਰਤੀ ਨੂੰ ਕਿਸੇ ਹੋਰ ਦੇਸ਼ ਦੇ ਖਿਲਾਫ਼ ਵਰਤਣ ਦੀ ਆਗਿਆ ਨਹੀਂ ਦੇਣਗੇ ਭਾਰਤ ਲਈ ਵੀ ਇਹ ਜ਼ਰੂਰੀ ਹੈ ਕਿ ਇਸ ਮੁਲਕ ’ਚ ਆਪਣੀ ਮਜ਼ਬੂਤ ਪਕੜ ਬਣਾਈ ਜਾਵੇ ਤਾਂ ਕਿ ਗੁਆਂਢੀ ਪਾਕਿਸਤਾਨ ਦੇ ਮਾੜੇ ਇਰਾਦੇ ਪੂਰੇ ਨਾ ਹੋ ਸਕਣ ਕੋਵਿਡ-19 ਦੀ ਤੀਜੀ ਲਹਿਰ ’ਚ ਕਾਰਨ ਤਾਕਤਵਰ ਮੁਲਕ ਅਤੇ ਵਿਕਾਸਸ਼ੀਲ ਮੁਲਕ ਆਪਣੇ ਆਪ ਨੂੰ ਸੰਭਾਲਣ ’ਚ ਜੁਟ ਜਾਣਗੇ ਅਜਿਹੇ ਹਾਲਾਤਾਂ ’ਚ ਜਿੱਥੇ ਅਫ਼ਗਾਨਿਸਤਾਨ ਦੀ ਹਾਲਤ ਹੋਰ ਵਿਗੜ ਸਕਦੀ ਹੈ ਉਥੇ ਭੁੱਖਮਰੀ ਦੇ ਹਾਲਾਤ ਪੈਦਾ ਹੋ ਸਕਦੇ ਹਨ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਸੰਸਥਾਵਾਂ ਨੂੰ ਅਫ਼ਗਾਨ ਜਨਤਾ ਦੀ ਬਿਹਤਰੀ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ