ਸੂਰੀਆ ਬ੍ਰਦਰਜ਼ ਬਣੇ ਨੈਸ਼ਨਲ ਚੈਂਪੀਅਨ, ਜਿੱਤਿਆ ਗੋਲਡ ਮੈਡਲ

sports

ਸੂਰੀਆ ਬ੍ਰਦਰਜ਼ ਬਣੇ ਨੈਸ਼ਨਲ ਚੈਂਪੀਅਨ, ਜਿੱਤਿਆ ਗੋਲਡ ਮੈਡਲ

(ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ। ਸ਼ਹਿਰ ਦੇ ਵਸਨੀਕ ਅਤੇ ਪੈਰਾ ਤਾਈਕਵਾਂਡੋ ਇੰਡੀਆ ਦੇ ਸੰਸਥਾਪਕ ਤੇ ਤਾਈਕਵਾਂਡੋ ਪ੍ਰਮੋਟਰ ਸੰਦੀਪ ਸੂਰੀਆ ਦੇ ਬੇਟੇ ਕਰਨਵੀਰ ਸੂਰੀਆ ਤੇ ਤੇਜਸਵ ਸੂਰੀਆ ਦੋਵੇਂ ਭਰਾਵਾਂ ਨੇ ਨੈਸ਼ਨਲ ਚੈਂਪੀਅਨਸ਼ਿਪ ’ਚ ਹਿੱਸਾ ਲੈਂਦਿਆਂ ਦੋ ਗੋਲਡ ਮੈਡਮ ਜਿੱਤ ਕੇ ਸ੍ਰੀ ਮੁਕਤਸਰ ਸਾਹਿਬ ਦਾ ਮਾਣ ਵਧਾਇਆ ਹੈ।

ਕਰਨਵੀਰ ਨੇ ਆਪਣੇ ਮਾਤਾ-ਪਿਤਾ ਦੇ ਨਕਸ਼ੇ-ਕਦਮ ’ਤੇ ਚਲਦਿਆਂ ਤਾਈਕਵਾਂਡੋ ਬੋਰਡ ਆਫ ਇੰਡੀਆ ਵੱਲੋਂ ਚੰਡੀਗੜ੍ਹ ਵਿਖੇ ਹੋਈਆਂ ਵਿੰਟਰ ਨੈਸ਼ਨਲ ਤਾਈਕਵਾਂਡੋ ਗੇਮ 2021 ਦੌਰਾਨ 29 ਕਿਲੋ ਵਰਗ ਸਬ ਜੂਨੀਅਰ (ਲਡਕੇ) ਕੈਟਾਗਿਰੀ ਵਿੱਚ ਉਤੱਰ ਪ੍ਰਦੇਸ਼ ਦੇ ਖਿਡਾਰੀ ਨੂੰ ਪਛਾੜਿਆ। ਜਦੋਂਕਿ ਤੇਜਸਵ ਸੂਰੀਆ ਨੇ 45 ਕਿਲੋ ਵਰਗ ’ਚ ਫਾਈਨਲ ’ਚ ਹਰਿਆਣਾ ਨੂੰ ਪਛਾੜਦਿਆਂ ਹੋਇਆ ਤਾਈਕਵਾਂਡੋ ਗੇਮ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਗੋਲਡ ਮੈਡ ਜਿੱਤੇ ਹਨ। ਮੈਡਲ ਜਿੱਤਣ ਮਗਰੋਂ ਮੁਕਤਸਰ ਪਰਤਣ ’ਤੇ ਕਰਨਵੀਰ ਸੂਰੀਆ ਤੇ ਤੇਜਸਵ ਸੂਰੀਆ ਦੇ ਪਿਤਾ ਸੰਦੀਪ ਸੂਰੀਆ ਤੇ ਮਾਤਾ ਖੁਸ਼ੀ ਸੂਰੀਆ (ਦਲਜੀਤ ਕੌਰ) ਨੇ ਦੱਸਿਆ ਕਿ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਤੇ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਦੋਵੇਂ ਬੇਟੇ ਵੀ ਉਨ੍ਹਾਂ ਵਾਂਗ ਤਾਈਕਵਾਂਡੋ ਨੂੰ ਪ੍ਰਮੋਟ ਕਰਨ ਚ ਦਿਲਚਸਪੀ ਲੈ ਰੇਹੇ ਹਨ।

ਜਿਕਰਯੋਗ ਹੈ ਕਿ ਕਰਨਵੀਰ ਸੰਤ ਬਾਬਾ ਗੁਰਮੁਖ ਸਿੰਘ ਇੰਟਰਨੈਸ਼ਨਲ ਸਕੂਲ ਦਾ ਪੰਜਵੀਂ ਜਮਾਤ ਅਤੇ ਤੇਜਸਵ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਇਸ ਤੋਂ ਪਹਿਲਾਂ ਵੀ ਦੋਵੇਂ ਭਰਾਂ ਤਾਈਕਵਾਂਡੋ ਖੇਡ ’ਚ ਸਕੂਲ ਗੇਮਾਂ, ਸਟੇਟ ਅਤੇ ਕਈ ਨੈਸ਼ਨਲ ਚੈਂਪੀਅਨਸ਼ਿਪਾਂ ’ਚ ਅਨੇਕਾਂ ਮੈਡਲ ਜਿੱਤ ਚੁੱਕੇ ਹਨ। ਉਨ੍ਹਾਂ ਦੀ ਇਸ ਉਪਲਬਧੀ ’ਤੇ ਸਕੂਲ ਮੈਨੇਜ਼ਮੈਂਟ ਵੀ ਮਾਣ ਮਹਿਸੂਸ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ