ਸਾਂਸਦ ਬ੍ਰਿਜੇਂਦਰ ਸਿੰਘ ਨੇ ਦਿਖਾਏ ਤਿੱਖੇ ਤੇਵਰ

MP-Brijendra-Singh

ਸਾਂਸਦ ਬ੍ਰਿਜੇਂਦਰ ਸਿੰਘ ਨੇ ਦਿਖਾਏ ਤਿੱਖੇ ਤੇਵਰ

  • ਦਿਸ਼ਾ ਦੀ ਬੈਠਕ ’ਚ ਦੋ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼
  • ਕਿਹਾ, ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ’ਚ ਦੇਰੀ ਕੀਤੀ ਤਾਂ ਸੰਬੰਧਿਤ ਅਧਿਕਾਰੀ ’ਤੇ ਹੋਵੋਗੀ ਕਾਰਵਾਈ

(ਸੱਚ ਕਹੂੰ ਨਿਊਜ਼) ਹਿਸਾਰ। ਸਾਂਸਦ ਬ੍ਰਿਜੇਂਦਰ ਸਿੰਘ ਨੇ ਸੋਮਵਾਰ ਨੂੰ ਲਘੂ ਸਕੱਤਰੇਤ ’ਚ ਦਿਸ਼ਾ ਕਮੇਟੀ ਦੀ ਬੈਠਕ ਲਈ। ਬੈਠਕ ਦੌਰਾਨ ਅੱਧੀ ਅਧੂਰੀ ਤਿਆਰੀ ਨਾਲ ਪਹੁੰਚੇ ਅਧਿਕਾਰੀਆਂ ਦੀ ਸਾਂਸਦ ਨੇ ਜੰਮ ਕੇ ਕਲਾਸ ਲਗਾਈ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਸਾਂਸਦ ਬ੍ਰਿਜੇਂਦਰ ਸਿੰਘ ਨੇ ਸਵਾਲ ਕੀਤੇ ਤਾਂ ਕਈ ਅਧਿਕਾਰੀ ਬਗਲੇ ਝਾਕਦੇ ਨਜ਼ਰ ਆਏ।

ਬੈਠਕ ਦੌਰਾਨ ਗੈਰ ਮੌਜ਼ੂਦ ਰਹਿਣ ’ਤੇ ਕਾਡਾ ਵਿਭਾਗ ਦੇ ਇੱਕ ਅਧਿਕਾਰੀ ਤੇ ਸਹੀ ਜਾਣਕਾਰੀ ਉਪਲੱਬਧ ਨਾ ਕਰਵਾਉਣ ’ਤੇ ਨਗਰ ਨਿਗਮ ਦੇ ਇੱਕ ਅਧਿਕਾਰੀ ਖਿਲਾਫ ਕਾਰਨ ਦੱਲੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।

ਇੰਨਾ ਹੀ ਨਹੀਂ ਆਪਣੀ ਰਿਹਾਇਸ਼ ’ਤੇ ਆਮਜਨ ਦੀਆਂ ਸਮੱਸਿਆਵਾਂ ਸੁਣਨ ਦੌਰਾਨ ਵੀ ਉਨਾਂ ਨੇ ਸਖਤ ਲਹਿਜੇ ’ਚ ਕਿਹਾ ਕਿ ਸਰਕਾਰੀ ਯੋਜਨਾਵਾਂ ਆਮ ਲੋਕਾਂ ਲਈ ਬਣਾਈਆਂ ਗਈਆਂ ਹਨ ਜੇਕਰ ਇਨਾਂ ਯੋਜਨਾਵਾਂ ਨੂੰ ਲਾਗੂ ਕਰਨ ’ਚ ਕਿਸੇ ਵੀ ਪ੍ਰਕਾਰ ਦੀ ਦੇਰੀ ਹੋਈ ਤਾਂ ਉਸ ਦੇ ਲਈ ਸਬੰਧਿਤ ਵਿਭਾਗ ਦਾ ਅਧਿਕਾਰੀ ਜਿੰਮੇਵਾਰ ਹੋਵੇਗਾ। ਇਸ ਲਾਪਰਵਾਹੀ ਦੇ ਲਈ ਸਬੰਧਿਤ ਅਧਿਕਾਰੀ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰਿਅੰਕਾ ਸੋਨੀ, ਬਰਵਾਲਾ ਦੇ ਵਿਧਾਇਕ ਜੋਗੀਰਾਮ ਸਿਹਾਗ, ਹਿਸਾਰ ਦੇ ਮੇਅਰ ਗੌਤਮ ਸਰਦਾਨਾ, ਨਗਰ ਨਿਗਮ ਕਮਿਸ਼ਨਰ ਅਸ਼ੋਕ ਕੁਮਾਰ ਗਰਗ, ਸਾਰੇ ਐਸਡੀਐਮ, ਸੀਈਓ ਡੀਆਰਡੀਏ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ