ਰੂਹਾਨੀਅਤ : ਸਿਮਰਨ ਨਾਲ ਹੁੰਦੀ ਐ ਬੁਰਾਈਆਂ ’ਤੇ ਜਿੱਤ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਸੰਤ, ਪੀਰ, ਫ਼ਕੀਰ ਇੱਕ ਹੀ ਸੰਦੇਸ਼ ਦਿੰਦੇ ਹਨ ਕਿ ਭਗਤੀ-ਇਬਾਦਤ ਕਰੋ, ਸਿਮਰਨ ਕਰੋ। ਹਰ ਸਮੇਂ ਇੱਕ ਹੀ ਚਰਚਾ ਫ਼ਕੀਰ ਕਰਦੇ ਹਨ ਕਿ ਚੰਗੇ-ਨੇਕ ਕਰਮ ਕਰੋ, ਸਿਮਰਨ ਕਰੋ। ਸਿਮਰਨ ਕਰਨ ਨਾਲ ਇਨਸਾਨ ਆਪਣੀਆਂ ਅੰਦਰਲੀਆਂ ਬੁਰਾਈਆਂ, ਅੰਦਰਲੇ ਬੁਰੇ ਵਿਚਾਰਾਂ, ਪਾਪ-ਕਰਮਾਂ ’ਤੇ ਜਿੱਤ ਹਾਸਲ ਕਰ ਲੈਂਦਾ ਹੈ। ਬੁਰੇ ਵਿਚਾਰ ਫਿਰ ਇਨਸਾਨ ਨੂੰ ਆਪਣੇ ਨਾਲ ਚੱਲਣ ’ਤੇ ਮਜ਼ਬੂਰ ਨਹੀਂ ਕਰਦੇ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਹਰ ਇਨਸਾਨ ਨੂੰ ਸੁਖ ਮਿਲੇ, ਸ਼ਾਂਤੀ ਮਿਲੇ ਅਤੇ ਹਰ ਇਨਸਾਨ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣੇ, ਇਸ ਲਈ ਹੀ ਪੀਰ-ਫ਼ਕੀਰ ਸਭ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ, ਪ੍ਰਭੂ ਦਾ ਨਾਮ ਲੈਣ ਲਈ ਪ੍ਰੇਰਣਾ ਦਿੰਦੇ ਹਨ ਅਤੇ ਸੰਤਾਂ ਨੇ ਕਿਸੇ ਤੋਂ ਪ੍ਰਭੂ ਦਾ ਨਾਮ ਜਪਵਾ ਕੇ ਆਪਣੇ ਲਈ ਕੋਈ ਰੁਪਏ ਇਕੱਠੇ ਨਹੀਂ ਕਰਨੇ ਹੁੰਦੇ। ਉਨ੍ਹਾਂ ਦਾ ਤਾਂ ਇੱਕ ਹੀ ਮਕਸਦ, ਇੱਕ ਹੀ ਉਦੇਸ਼ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਹਰ ਪ੍ਰਾਣੀ ਨੂੰ ਸੁਖ ਮਿਲੇ।
ਜਿਵੇਂ ਘਰ-ਗ੍ਰਹਿਸਥ ਵਿੱਚ ਰਹਿੰਦੇ ਹੋਏ, ਜੋ ਗ੍ਰਹਿਸਥੀ-ਦੁਨਿਆਵੀ ਲੋਕ ਹਨ, ਉਨ੍ਹਾਂ ਦੀ ਇੱਕ ਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਘਰ, ਉਨ੍ਹਾਂ ਦੀ ਔਲਾਦ, ਉਨ੍ਹਾਂ ਦਾ ਪਰਿਵਾਰ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰੇ , ਦੂਜਿਆਂ ਨਾਲ ਕੋਈ ਮਤਲਬ ਨਹੀਂ, ਦੂਜੇ ਜਾਣ ਖੂਹ ਵਿੱਚ। ਕਹਿੰਦਾ ਹੈ ਮੇਰੇ ਵਾਲੇ ਸੁਖੀ ਵੱਸਣ, ਉਨ੍ਹਾਂ ਨੂੰ ਪੈਸਾ ਮਿਲੇ, ਉਨ੍ਹਾਂ ਨੂੰ ਸਭ-ਕੁਝ ਮਿਲੇ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ। 99 ਫੀਸਦੀ ਲੋਕਾਂ ਦਾ, ਜੋ ਗਿਹਸਥੀ ਹਨ, ਉਨ੍ਹਾਂ ਦਾ ਇਹੀ ਨਿਸ਼ਾਨਾ ਹੁੰਦਾ ਹੈ, ਨਿਸ਼ਾਨਾ ਹੁੰਦਾ ਹੈ ਜੀਵਨ ਜਿਉਣ ਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ