ਦਿੱਲੀ ਰੇਲਵੇ ਡਵੀਜ਼ਨ ਨੇ ਵੱਡੇ ਸਟੇਸ਼ਨਾਂ ’ਤੇ ਲਗਾਏ ਸੋਲਰ ਪਲਾਂਟ
ਨਵੀਂ ਦਿੱਲੀ। ਦਿੱਲੀ ਰੇਲਵੇ ਡਵੀਜ਼ਨ ਨੇ ਇਸ ਸਾਲ ਕਈ ਵੱਡੇ ਸਟੇਸ਼ਨਾਂ ’ਤੇ ਸੋਲਰ ਪਲਾਂਟ ਲਗਾਉਣ ਦਾ ਕੰਮ ਪੂਰਾ ਕਰ ਲਿਆ ਹੈ। ਦਿੱਲੀ ਡਵੀਜ਼ਨ ਨੇ ਇੱਕ ਰੀਲੀਜ਼ ਵਿੱਚ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ, ਤੁਗਲਕਾਬਾਦ ਕੋਚ ਕੇਅਰ ਸੈਂਟਰ ਅਤੇ ਤੁਗਲਕਾਬਾਦ ਡੀਜ਼ਲ ਲੋਕ ਸ਼ੈਡ ਸਮੇਤ ਗਾਜ਼ੀਆਬਾਦ, ਪਾਣੀਪਤ, ਸਮਾਲਖਾ, ਗਨੌਰ ਅਤੇ ਸੋਨੀਪਤ ਵਿੱਚ ਕੁੱਲ 1.39 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਲਾਂਟ ਲਗਾਏ ਗਏ ਹਨ। ਇਸ ਤੋਂ ਪਹਿਲਾਂ ਨਵੀਂ ਦਿੱਲੀ, ਪੁਰਾਣੀ ਦਿੱਲੀ, ਦਿੱਲੀ ਸਰਾਏ ਰੋਹਿਲਾ, ਦੀਵਾਨਾ, ਤੁਗਲਕਾਬਾਦ, ਹਜ਼ਰਤ ਨਿਜ਼ਾਮੂਦੀਨ, ਮੇਰਠ ਸ਼ਹਿਰ ਅਤੇ ਦਿੱਲੀ ਸ਼ਾਹਦਰਾ ਵਿੱਚ ਸੋਲਰ ਪਲਾਂਟ ਲਗਾਏ ਗਏ ਸਨ।
ਦਿੱਲੀ ਮੰਡਲ ਰੇਲਵੇ ਮੈਨੇਜ਼ਰ ਡਿੰਪੀ ਗਰਗ ਨੇ ਦੱਸਿਆ ਕਿ ਕੁੱਲ ਬਿਜਲੀ ਦੀ ਖਪਤ ਦਾ 5-7 ਫ਼ੀਸਦੀ ਸੋਲਰ ਪਲਾਂਟ ਤੋਂ ਪੈਦਾ ਹੋ ਰਿਹਾ ਹੈ, ਜਿਸ ਨਾਲ ਪੈਸੇ ਦੀ ਬਚਤ ਹੋ ਰਹੀ ਹੈ। ਇਸ ਨਾਲ 82.59 ਲੱਖ ਯੂਨਿਟਾਂ ਦੇ ਉਤਪਾਦ ਨਾਲ ਪ੍ਰਤੀ ਸਾਲ 4.04 ਕਰੋੜ ਰੁਪਏ ਦੀ ਬਚਤ ਹੋ ਰਹੀ ਹੈ। ਉਹਨਾਂ ਦੱਸਿਆ ਕਿ ਦਿੱਲੀ ਡਵੀਜ਼ਨ ਵੀ 25554 ਟਨ ਕਾਰਬਨ ਨਿਕਾਸੀ ਘਟਾ ਕੇ ਵਾਤਾਵਰਨ ਪ੍ਰਤੀ ਆਪਣੀ ਵਚਨ ਬੱਧਤਾ ਨੂੰ ਪੂਰਾ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ