ਓਮੀਕ੍ਰਾਨ : ਜਰਮਨੀ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਾਈ ਰੋਕ
ਬਰਲਿਨ। ਓਮੀਕ੍ਰਾਨ ਦੇ ਫੈਲਣ ਦੇ ਵਿਚਕਾਰ ਜਰਮਨੀ ਨੇ ਸੋਮਵਾਰ ਤੋਂ ਯੂਕੇ ਤੋਂ ਆਉਣ ਵਾਲੇ ਲਗਭਗ ਸਾਰੇ ਯਾਤਰੀਆਂ *ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਰਾਬਰਟ ਕੋਚ ਇੰਸਟੀਚਿਊਟ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਅਤੇ ਆਇਲ ਆਫ ਮੈਨ ਅਤੇ ਚੈਨਲ ਆਈਲੈਂਡਸ ਤੋਂ ਜਰਮਨੀ ਦੀ ਯਾਤਰਾ ਨੂੰ ਪਾਬੰਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਥੇ ਯਾਤਰਾ *ਤੇ ਪਾਬੰਦੀ 20 ਦਸੰਬਰ ਦੀ ਸਵੇਰ ਤੋਂ ਲਾਗੂ ਹੋਵੇਗੀ।
ਸੰਸਥਾ ਦੇ ਅਨੁਸਾਰ, ਅਸਥਾਈ ਪਾਬੰਦੀਆਂ ਘੱਟੋ ਘੱਟ 3 ਜਨਵਰੀ, 2022 ਤੱਕ ਲਾਗੂ ਰਹਿਣਗੀਆਂ। ਪਾਬੰਦੀ ਦੇ ਬਾਵਜੂਦ ਜਿਨ੍ਹਾਂ ਯਾਤਰੀਆਂ ਨੂੰ ਜਰਮਨੀ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਪੀਸੀਆਰ ਟੈਸਟ ਕਰਵਾਉਣਾ ਪਵੇਗਾ ਅਤੇ ਲਾਜ਼ਮੀ ਕੁਆਰੰਟੀਨ ਤੋਂ ਗੁਜ਼ਰਨਾ ਪਵੇਗਾ। ਉੱਚ ਜੋਖਮ ਸ਼੍ਰੇਣੀ ਵਾਲੇ ਦੇਸ਼ਾਂ ਦੀ ਜਰਮਨੀ ਦੀ ਮੌਜੂਦਾ ਸੂਚੀ ਵਿੱਚ ਬੋਤਸਵਾਨਾ, ਐਸਵਾਤੀਨੀ, ਮਲਾਵੀ, ਲੇਸੋਥੋ, ਮੋਜ਼ਾਮਬੀਕ, ਨਾਮੀਬੀਆ ਅਤੇ ਜ਼ਿੰਬਾਬਵੇ ਦੇ ਨਾਲੑਨਾਲ ਦੱਖਣੀ ਅਫਰੀਕਾ ਸ਼ਾਮਲ ਹਨ, ਜੋ ਓਮੀਕ੍ਰਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ।
ਚੀਨ ਵਿੱਚ ਕੋਰੋਨਾ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਆਪਣੀ ਰੋਜ਼ਾਨਾ ਰਿਪੋਰਟ *ਚ ਕਿਹਾ ਕਿ ਦੇਸ਼ *ਚ ਪਿਛਲੇ 24 ਘੰਟਿਆਂ *ਚ ਕੋਰੋਨਾ ਵਾਇਰਸ (ਕੋਵਿਡ 19) ਦੀ ਲਾਗ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਕਮਿਸ਼ਨ ਨੇ ਦੱਸਿਆ ਕਿ ਨਵੇਂ ਸਥਾਨਕ ਮਾਮਲਿਆਂ ਵਿੱਚੋਂ 31 ਝੇਜਿਆਂਗ ਸੂਬੇ ਵਿੱਚ, 10 ਸ਼ਾਂਕਸੀ ਸੂਬੇ ਵਿੱਚ ਅਤੇ ਤਿੰਨ ਗੁਆਂਗਡੋਂਗ ਸੂਬੇ ਵਿੱਚ ਸਾਹਮਣੇ ਆਏ ਹਨ। ਕਮਿਸ਼ਨ ਅਨੁਸਾਰ ਨੌਂ ਸੂਬਿਆਂ ਦੇ ਖੇਤਰਾਂ ਵਿੱਚ 39 ਨਵੇਂ ਆਯਾਤ ਮਾਮਲੇ ਵੀ ਸਾਹਮਣੇ ਆਏ ਹਨ। ਸ਼ੰਘਾਈ ਵਿੱਚ ਬਾਹਰੋਂ ਆਉਣ ਵਾਲੇ ਦੋ ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ ਦੇਸ਼ ਵਿੱਚ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ