ਡੇਰਾ ਸ਼ਰਧਾਲੂਆਂ ਦੇ ਐਡਵੋਕੇਟ ਵਿਵੇਕ ਗੁਲਬੱਧਰ ਅਤੇ ਬਸੰਤ ਸਿੰਘ ਸਿੱਧੂ ਨਾਲ ਵਿਸ਼ੇਸ਼ ਮੁਲਾਕਾਤ
(ਸੱਚ ਕਹੂੰ ਨਿਊਜ਼) ਫਰੀਦਕੋਟ। ਬੇਅਦਬੀ ਮਾਮਲੇ ’ਚ ਡੇਰਾ ਸ਼ਰਧਾਲੂਆਂ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਦੋਸ਼ ਮੜ੍ਹਨ ਵਾਲੀ ਪੰਜਾਬ ਪੁਲਿਸ ਦੀ ਐਸਆਈਟੀ ਵਿਗਿਆਨਕ ਤੇ ਪੇਸ਼ੇਵਾਰਾਨਾ ਜਾਂਚ ਕਰਨ ਦੀ ਬਜਾਇ ਸਿਰਫ਼ ਸੱਤਾਧਾਰੀ ਪਾਰਟੀ ਦੇ ਇਸ਼ਾਰੇ ਅਨੁਸਾਰ ਹੀ ਕੰਮ ਕਰ ਰਹੀ ਹੈ ਇਹ ਕਹਿਣਾ ਹੈ ਡੇਰਾ ਸ਼ਰਧਾਲੂਆਂ ਦੇ ਐਡਵੋਕੇਟ ਵਿਵੇਕ ਗੁਲਬੱਧਰ ਤੇ ਐਡਵੋਕੇਟ ਬਸੰਤ ਸਿੰਘ ਸਿੱਧੂ ਦਾ ਪੇਸ਼ ਹੈ ਇਹਨਾਂ ਵਕੀਲਾਂ ਵੱਲੋਂ ‘ਸੱਚ ਕਹੂੰ’ ਪ੍ਰਤੀਨਿਧ ਸੁਖਜੀਤ ਮਾਨ ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼:-
ਸਵਾਲ: ਬੇਅਦਬੀ ਦੇ ਡੇਰਾ ਸ਼ਰਧਾਲੂਆਂ ਖਿਲਾਫ਼ ਮਾਮਲੇ ਦੀ ਬੁਨਿਆਦ ਕੀ ਹੈ?
ਜਵਾਬ: ਇਸ ਮਾਮਲੇ ਦੀ ਬੁਨਿਆਦ ਝੂਠ ਤੇ ਪਾਪ ਦੀ ਗੁੰਝਲ ਹੈ ਇਸ ਮਾਮਲੇ ’ਚ ਸਭ ਤੋਂ ਵੱਡਾ ਝੂਠ ਮਹਿੰਦਰਪਾਲ ਬਿੱਟੂ ਨੂੰ ਪੁਲਿਸ ਵੱਲੋਂ ਗਿ੍ਰਫਤਾਰ ਕਰਨ ਦਾ ਹੈ, ਜਿਸ ਨੂੰ ਪੁਲਿਸ ਮੰਨਣ ਤੋਂ ਇਨਕਾਰੀ ਹੋਈ ਬੈਠੀ ਹੈ ਮਹਿੰਦਰਪਾਲ ਬਿੱਟੂ ਮੌਤ ਤੋਂ ਪਹਿਲਾਂ ਆਪਣੀ ਡਾਇਰੀ ’ਚ ਲਿਖਦਾ ਹੈ ਕਿ ਪੁਲਿਸ ਨੇ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਚੁੱਕਿਆ ਸੀ ਪਰ ਪੁਲਿਸ ਨੇ ਪਰਚੇ ’ਚ ਕਿਤੇ ਵੀ ਹਿਮਾਚਲ ਦਾ ਜ਼ਿਕਰ ਨਹੀਂ ਕੀਤਾ ਇਸ ਤੋਂ ਵੱਡੀ ਸਾਜਿਸ਼, ਪਾਪ, ਬੇਈਮਾਨੀ ਤੇ ਝੂਠ ਹੋਰ ਕੀ ਹੋ ਸਕਦਾ ਹੈ ਬਿੱਟੂ ਕੋਟਕਪੂਰਾ ’ਚ ਰਹਿ ਹੀ ਨਹੀਂ ਰਿਹਾ ਸੀ, ਉਹ ਹਿਮਾਚਲ ’ਚ ਦੁਕਾਨ ਕਰ ਰਿਹਾ ਸੀ ਜਿੱਥੋਂ ਪੁਲਿਸ ਉਸ ਨੂੰ ਅਗਵਾ ਕਰਕੇ ਲਿਆਈ ਸੀ।
ਸਵਾਲ: ਪੁਲਿਸ ਦਾਅਵਾ ਕਰਦੀ ਹੈ ਕਿ ਬੇਅਦਬੀ ਦੀ ਧਮਕੀ ਵਾਲੇ ਪੋਸਟਰ ਸਨੀ ਨੇ ਲਿਖੇ ਸਨ ਤੇ ਉਸ ਦੀ ਲਿਖਾਈ ਮਿਲ ਗਈ।
ਜਵਾਬ : ਕੋਰਾ ਝੂਠ, ਜਦੋਂ ਪੁਲਿਸ ਨੇ ਤੈਅ ਹੀ ਕਰ ਲਿਆ ਸੀ ਕਿ ਡੇਰਾ ਸ਼ਰਧਾਲੂਆਂ ਨੂੰ ਫਸਾਉਣਾ ਹੀ ਫਸਾਉਣਾ ਹੈ ਤਾਂ ਇਹ ਹੋਣਾ ਹੀ ਸੀ ਸੀਬੀਆਈ ਨੇ ਇਸ ਮਾਮਲੇ ਦੀ ਵਿਗਿਆਨਿਕ, ਡੂੰਘੀ ਤੇ ਲੰਮੀ-ਚੌੜੀ ਜਾਂਚ ਕੀਤੀ ਪੰਜਾਬ ਪੁਲਿਸ ਨੇ ਸਿਰਫ਼ ਸੁਖਜਿੰਦਰ ਸਨੀ ਦੀ ਹੀ ਲਿਖਾਈ ਹੀ ਮੈਚ ਕਰਵਾਈ, ਜਦੋਂ ਕਿ ਸੀਬੀਆਈ ਨੇ ਇਸ ਮਾਮਲੇ ਦੀ ਵੱਡੇ ਪੱਧਰ ’ਤੇ ਪੜਤਾਲ ਕੀਤੀ ਅਤੇ ਸੁਖਜਿੰਦਰ ਸਨੀ ਸਮੇਤ 49 ਵਿਅਕਤੀਆਂ ਦੀ ਲਿਖਾਈ ਮਿਲਵਾਉਣ ਦਾ ਟੈਸਟ ਕਰਵਾਇਆ ਸੀ ਨਾ ਤਾਂ ਸੁਖਜਿੰਦਰ ਸਨੀ ਦੀ ਲਿਖਾਈ ਮਿਲੀ ਸੀ ਤੇ ਨਾ ਹੀ ਕਿਸੇ ਹੋਰ ਵਿਅਕਤੀ ਦੀ ਪੁਲਿਸ ਨੇ ਆਪਣੇ ਮਿੱਥੇ ਹੋਏ ਨਿਸ਼ਾਨੇ ਮੁਤਾਬਿਕ ਸਿਰਫ ਸਨੀ ਦੀ ਲਿਖਾਈ ਦਾ ਮਿਲਾਨ ਕਰਵਾਇਆ।
ਸਵਾਲ: ਸੀਬੀਆਈ ਦੀ ਜਾਂਚ ਨੂੰ ਤੁਸੀਂ ਕਿਵੇਂ ਪੁਖਤਾ ਮੰਨਦੇ ਹੋ?
ਜਵਾਬ: ਸੀਬੀਆਈ ਨੇ ਮਾਮਲੇ ਦੀ ਜਾਂਚ ਕਰਦਿਆਂ ਬਰਗਾੜੀ ਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇਲਾਕੇ ਦੇ 100 ਤੋਂ ਵੱਧ ਵਿਅਕਤੀਆਂ ਦੇ ਬਿਆਨ ਲਿਖੇ ਇੱਥੋਂ ਤੱਕ ਕਿ ਪਿੰਡ ਜਵਾਹਰ ਸਿੰਘ ਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਰਹਿ ਰਹੇ ਗੰ੍ਰਥੀ ਗੋਰਾ ਸਿੰਘ ਤੇ ਉਨ੍ਹਾਂ ਦੀ ਧਰਮਪਤਨੀ ਸਵਰਨਜੀਤ ਕੌਰ ਦੇ ਬਿਆਨ ਵੀ ਲਿਖੇ ਸ੍ਰੀ ਗੁਰਦੁਆਰਾ ਸਾਹਿਬ ਦੇ ਆਸ-ਪਾਸ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਤੋਂ ਤੇ ਨੇੜਲੇ ਘਰਾਂ ਸਮੇਤ ਪਿੰਡ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਸੀਬੀਆਈ ਨੇ ਉਨ੍ਹਾਂ ਸਬਜ਼ੀ ਤੇ ਫਲ ਵਿਕਰੇਤਾਵਾਂ ਅਤੇ ਗੈਸ ਵੈਲਡਰ ਦੇ ਵੀ ਬਿਆਨ ਲਿਖੇ ਜੋ ਸਬੰਧਤ ਇਲਾਕੇ ’ਚ ਕੁਝ ਘੰਟਿਆਂ ਲਈ ਆਉਂਦੇ ਸਨ
ਇਸੇ ਤਰ੍ਹਾਂ ਆਸ-ਪਾਸ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਦੇ ਬਿਆਨ ਵੀ ਲਏ ਗਏ ਉਕਤ ਕਿਸੇ ਵੀ ਵਿਅਕਤੀ ਨੇ ਕਿਸੇ ਵੀ ਡੇਰਾ ਸ਼ਰਧਾਲੂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਕਰਦੇ ਨਹੀਂ ਵੇਖਿਆ ਕਿਸੇ ਨੇ ਵੀ ਇਨ੍ਹਾਂ ਡੇਰਾ ਸ਼ਰਧਾਲੂਆਂ ਨੂੰ ਸ੍ਰੀ ਗੁਰਦੁਆਰਾ ਸਾਹਿਬ ਨੇੜੇ-ਤੇੜੇ ਵੀ ਨਹੀਂ?ਦੇਖਿਆ ਹੋਰ ਗੱਲ ਛੱਡੋ, ਇਹ ਤਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਦੋ-ਚਾਰ ਕਿਲੋਮੀਟਰ ਦੂਰ ਵੀ ਨਹੀਂ ਵੇਖੇ ਗਏ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਇਹ ਪਿੰਡ ਹੈ ਕਿਹੜੇ ਪਾਸੇ।
ਸਵਾਲ: ਅੱਜ-ਕੱਲ੍ਹ ਅਪਰਾਧੀ ਮੋਬਾਇਲ ਫੋਨ ਕਾਰਨ ਫੜੇ ਜਾਂਦੇ ਹਨ ਕੀ ਇਸ ਤਰ੍ਹਾਂ ਦੀ ਕੋਈ ਜਾਂਚ ਕੀਤੀ ਗਈ?
ਜਵਾਬ: ਸੌ ਫੀਸਦੀ ਹੋਈ ਹੈ, ਸੀਬੀਆਈ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਪਿੰਡਾਂ ਦੇ ਫੋਨ ਡੰਪ ਹਾਸਲ ਕਰਕੇ ਫੋਨ ਕਾਲਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਕਿਧਰੇ ਵੀ ਅਜਿਹੀ ਕੋਈ ਕਾਲ ਨਹੀਂ ਮਿਲੀ।
ਸਵਾਲ: ਕੀ ਸੀਬੀਆਈ ਨੇ ਜਾਂਚ ਬੰਦ ਕਰਨ ਦੀ ਅਰਜ਼ੀ ਅਦਾਲਤ ’ਚ ਪਾਈ?
ਜਵਾਬ: ਨਹੀਂ, ਪੰਜਾਬ ਪੁਲਿਸ ਨੇ ਡੇਰਾ ਸ਼ਰਧਾਲੂਆਂ ਨੂੰ ਕਿਸੇ ਹੋਰ ਮਾਮਲੇ ’ਚ ਗਿ੍ਰਫਤਾਰ ਕਰਕੇ ਉਨ੍ਹਾਂ ਤੋਂ ਧੱਕੇ ਨਾਲ ਬੇਅਦਬੀ ਸਬੰਧੀ ਬਿਆਨ ਲਿਖਵਾ ਲਏ ਅਤੇ ਫਿਰ ਇਹ ਸਾਰੇ ਕਾਗਜ਼ਾਤ ਸੀਬੀਆਈ ਨੂੰ ਸੌਂਪ ਦਿੱਤੇ ਪੁਲਿਸ ਕੋਲ ਬੇਅਦਬੀ ਦੀ ਜਾਂਚ ਨਹੀਂ ਸੀ ਇਸ ਦੀ ਜਾਂਚ ਸੀਬੀਆਈ ਕਰ ਰਹੀ ਸੀ ਇਸ ਲਈ ਪੁਲਿਸ ਨੇ ਸਿਆਸੀ ਇਸ਼ਾਰੇ ’ਤੇ ਬੱਸਾਂ ਦੇ ਇੱਕ ਮਾਮਲੇ ਦਾ ਬਹਾਨਾ ਬਣਾ ਕੇ ਡੇਰਾ ਸ਼ਰਧਾਲੂਆਂ ’ਤੇ ਭਾਰੀ ਤਸ਼ੱਦਦ ਕਰਕੇ ਉਨ੍ਹਾਂ ਤੋਂ ਜ਼ਬਰੀ ਬੇਅਦਬੀ ਦੇ ਬਿਆਨ?ਲਿਖਵਾ ਲਏ ਫਿਰ ਪੰਜਾਬ ਪੁਲਿਸ ਨੇ ਇਹ ਰਿਕਾਰਡ ਸੀਬੀਆਈ ਨੂੰ ਸੌਂਪ ਦਿੱਤਾ।
ਸੀਬੀਆਈ ਨੇ ਡੇਰਾ ਸ਼ਰਧਾਲੂਆਂ ਦੇ ਬ੍ਰੇਨ ਮੈਪਿੰਗ, ਵਾਇਸ ਟੈਸਟ ਕਰਵਾ ਕੇ ਹਰ ਤਰ੍ਹਾਂ ਦੀ ਜਾਂਚ ਕੀਤੀ, ਜਿਸ ਵਿੱਚ ਡੇਰਾ ਸ਼ਰਧਾਲੂ ਨਿਰਦੋਸ਼ ਸਾਬਤ ਹੋਏ ਸੀਬੀਆਈ ਨੇ ਆਪਣੀ ਕਲੋਜ਼ਰ ਰਿਪੋਰਟ ਸਿਰਫ ਡੇਰਾ ਸ਼ਰਧਾਲੂਆਂ ਖਿਲਾਫ ਮਾਮਲਾ ਬੰਦ ਕਰਨ ਲਈ ਪੇਸ਼ ਕੀਤੀ ਸੀ, ਨਾ ਕਿ ਮਾਮਲੇ ਦੀ ਜਾਂਚ ਬੰਦ ਕਰਨ ਲਈ।
ਸਵਾਲ: ਸੀਬੀਆਈ ਵੱਲੋਂ?ਬ੍ਰੇਨ ਮੈਪਿੰਗ ਤੇ ਲਾਈ ਡਿਟੈਕਟਰ ਟੈਸਟ ਕਿਸ-ਕਿਸ ਦਾ ਹੋਇਆ?
ਜਵਾਬ:ਸੀਬੀਆਈ ਵੱਲੋਂ ਬ੍ਰੇਨ ਮੈਪਿੰਗ, ਪੌਲੀਗ੍ਰਾਫ਼, ਫਿੰਗਰਪਿ੍ਰੰਟ, ਵਾਇਸ ਟੈਸਟ, ਲਾਈ ਡਿਟੈਕਟਰ ਟੈਸਟ ਸਮੇਤ ਕਈ ਹੋਰ ਵਿਗਿਆਨਕ ਟੈਸਟ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਤੇ ਸੁਖਜਿੰਦਰ ਸਨੀ ਦੇ ਕਰਵਾਏ ਗਏ ਸਨ ਸੀਬੀਆਈ ਨੇ ਇਨ੍ਹਾਂ ਟੈਸਟਾਂ ਲਈ ਅਦਾਲਤ ’ਚ ਅਰਜੀ ਪਾਈ ਤਾਂ ਤਿੰਨਾਂ ਆਰੋਪੀਆਂ ਨੇ ਆਪਣੀ ਸਹਿਮਤੀ ਦੇ ਕੇ ਟੈਸਟ ਕਰਵਾਏ , ਜੇਕਰ ਡੇਰਾ ਸ਼ਰਧਾਲੂ ਝੂਠੇ ਹੁੰਦੇ ਤਾਂ ਟੈਸਟ ਕਰਵਾਉਣ ਤੋਂ ਭੱਜਦੇ, ਆਮ ਕੇਸਾਂ ’ਚ ਮੁਲਜ਼ਮ ਅਜਿਹੇ ਟੈਸਟ ਕਰਵਾਉਣ ਤੋਂ ਨਾਂਹ ਕਰਦੇ ਹਨ ਕਈ ਵਾਰ ਅਦਾਲਤਾਂ ਵੀ ਮੁਲਜ਼ਮ ਦੀ ਸਹਿਮਤੀ ਨਾ ਵੇਖ ਕੇ ਜਾਂਚ ਏਜੰਸੀ ਵੱਲੋਂ ਦਿੱਤੀ ਗਈ ਟੈਸਟ ਕਰਾਉਣ ਦੀ ਮੰਗ ਵਾਲੀ ਅਰਜ਼ੀ ਰੱਦ ਕਰ ਦਿੰਦੀਆਂ ਹਨ ਕਈ ਮਾਮਲਿਆਂ ’ਚ ਮੁਲਜ਼ਮ ਦੇ ਸਹਿਮਤ ਨਾ ਹੋਣ ਦੇ ਬਾਵਜੂਦ ਅਦਾਲਤ ਇਨ੍ਹਾਂ ਟੈਸਟਾਂ ਦੀ ਪ੍ਰਵਾਨਗੀ ਦੇ ਦਿੰਦੀ ਹੈ ਪਰ ਡੇਰਾ ਸ਼ਰਧਾਲੂ ਸੱਚੇ ਸਨ ਉਹਨਾਂ ਅਦਾਲਤ ਨੂੰ ਟੈਸਟ ਕਰਵਾਉਣ ਲਈ ਖੜ੍ਹੇ ਪੈਰ ਹਾਂ ਕੀਤੀ ਟੈਸਟ ਹੋਏ ਤਾਂ ਉਹਨਾਂ ’ਚ ਕਿਧਰੇ ਵੀ ਉਹ ਕਸੂਰਵਾਰ ਸਾਬਤ ਨਹੀਂ ਹੋਏ।
ਸਵਾਲ: ਕੀ ਡੇਰਾ ਸ਼ਰਧਾਲੂਆਂ ਖਿਲਾਫ ਕੋਈ ਚਸ਼ਮਦੀਦ ਗਵਾਹ ਹੈ?
ਜਵਾਬ: ਇੱਕ ਵੀ ਨਹੀਂ, ਇਹ ਤਾਂ ਸਿਆਸਤ ਹੈ ਸੱਤਾਧਾਰੀ ਪਾਰਟੀ ਨੇ ਸਿਆਸੀ ਬਦਲੇਖੋਰੀ ਦੇ ਤਹਿਤ ਅਤੇ ਡੀਆਈਜੀ ਰਣਬੀਰ ਖੱਟੜਾ ਨੇ ਬਿੱਟੂ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਬਿੱਟੂ ਨੂੰ ਫਸਾਉਣ ਲਈ ਸਾਰਾ ਜਾਲ ਬੁਣਿਆ ਸੀ ਕਿਸੇ ਗਲਤੀ ਲਈ ਪ੍ਰਸ਼ਾਸਨ ਸਾਹਮਣੇ ਖੱਟੜਾ ਨੂੰ ਮਹਿੰਦਰਪਾਲ ਬਿੱਟੂ ਤੋਂ ਮਾਫੀ ਮੰਗਣੀ ਪਈ ਸੀ
ਸਵਾਲ:ਤੁਸੀਂ ਬੇਅਦਬੀ ਦੀ ਘਟਨਾ ਨੂੰ ਸਾਜਿਸ਼ ਕਿਵੇਂ ਮੰਨਦੇ ਹੋ?
ਜਵਾਬ: ਬੇਅਦਬੀ ਦੀ ਘਟਨਾ ਨਾ ਸਿਰਫ ਬਰਗਾੜੀ ’ਚ ਵਾਪਰੀ, ਸਗੋਂ ਹੋਰ ਵੀ ਤਿੰਨ ਸੌ ਥਾਵਾਂ ’ਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਸਾਡੇ ਦੇਸ਼ ’ਚ ਸਿਆਸੀ ਜੋੜ-ਤੋੜ ਲਈ ਸਿਆਸੀ ਆਗੂ ਕਿਸੇ ਹੱਦ ਤੱਕ ਵੀ ਪਹੁੰਚ ਜਾਂਦੇ ਹਨ ਵਿਦੇਸ਼ੀ ਤਾਕਤਾਂ ਵੀ ਦੇਸ਼ ਦਾ ਮਾਹੌਲ, ਭਾਈਚਾਰਾ ਖਰਾਬ ਕਰਨ ਲਈ ਅਜਿਹੀ ਸਾਜਿਸ਼ ਘੜ ਲੈਂਦੀਆਂ ਹਨ ਪੁਲਿਸ ਕੋਲ ਤਾਂ ਖਾਲੀ ਪਰਚੇ ਪਏ ਹੁੰਦੇ ਹਨ, ਜਿਨ੍ਹਾਂ ’ਚ ਸਿਰਫ ਉਹਨਾਂ ਦੇ ਨਾਂਅ ਭਰਨੇ ਹੁੰਦੇ ਹਨ, ਜਿਨ੍ਹਾਂ ਨੂੰ ਫਸਾਉਣਾ ਹੁੰਦਾ ਹੈ ਇਸ ਤਰ੍ਹਾਂ ਸੱਤਾਧਾਰੀ ਪਾਰਟੀ ਲਈ ਇੱਕ ਤੀਰ ਦੋ ਨਿਸ਼ਾਨੇ ਵਾਲੀ ਗੱਲ ਹੁੰਦੀ ਹੈ।
ਸਵਾਲ: ਪੁਲਿਸ ਦੀ ਜਾਂਚ ਏਨੀ ਸ਼ੱਕੀ ਕਿਉ ਹੈ?
ਜਵਾਬ: ਵੇਖੋ ਪੰਜ ਸਾਲ ਪੁਰਾਣੇ ਮਾਮਲੇ ’ਚ ਕੁਝ ਵੀ ਨਹੀਂ ਹੁੰਦਾ ਹੈ ਪਰ ਇੰਨੇ ਗੰਭੀਰ ਤੇ ਪੁਰਾਣੇ ਮਾਮਲੇ ਦੀ ਜਾਂਚ ਜੁਲਾਈ 2020 ’ਚ ਇਕਦਮ ਅਤੇ ਸਿਰਫ 2 ਦਿਨਾਂ ਦੀ ਗਿ੍ਰਫਤਾਰੀ ਦੌਰਾਨ ਪੂਰੀ ਕਰਕੇ ਕਰਕੇ ਚਲਾਨ ਪੇਸ਼ ਕੀਤਾ ਜਾਂਦਾ ਹੈ ਦੇਸ਼ ਦੇ ਇਤਿਹਾਸ ’ਚ ਪੁਲਿਸ ਦਾ ਸਭ ਤੋਂ ਘਟੀਆ ਕਾਰਨਾਮਾ ਕੋਈ ਹੋਰ ਨਹੀਂ ਹੋਵੇਗਾ ਇਹਨੂੰ ਕਹਿੰਦੇ ਹਨ ਸਿਆਸੀ ਬਦਲੇਖੋਰੀ ਦੀ ਸੁਪਰ ਰਫਤਾਰ।
ਸਵਾਲ: ਕੀ ਇਸ ਮਾਮਲੇ ’ਚ ਕੋਈ ਸਿਆਸਤ ਵੀ ਹੈ?
ਜਵਾਬ: ਕੋਈ ਸਿਆਸਤ ਨਹੀਂ, ਇਸ ਵਿੱਚ ਤਾਂ ਨਿਰੀ ਸਿਆਸਤ ਹੈ ਵੇਖੋ! ਬੇਅਦਬੀ ਦੀਆਂ ਘਟਨਾਵਾਂ ਕਦੋਂ ਵਾਪਰੀਆਂ ਹਨ ਜਦੋਂ ਚੋਣਾਂ ’ਚ ਸਿਰਫ ਡੇਢ ਸਾਲ (2015) ਦਾ ਸਮਾਂ ਹੀ ਰਹਿ ਗਿਆ ਸੀ ਇਸ ਮਾਮਲੇ ਨੂੰ ਚੋਣਾਂ ’ਚ ਪੂਰੀ ਤਰ੍ਹਾਂ ਵਰਤਿਆ ਗਿਆ, ਉਸ ਸਮੇਂ ਦੇ ਸੱਤਾਧਾਰੀ ਗਠਜੋੜ ਅਕਾਲੀ-ਭਾਜਪਾ ਨੂੰ ਇਸ ਮੁੱਦੇ ’ਤੇ ਖੂੰਜੇ ਲਾਉਣ ਲਈ ਹੁਣ ਵੀ ਵੇਖੋ, ਮਾਮਲਾ ਜੁਲਾਈ 2020 ’ਚ ਇੱਕਦਮ ਉੱਠਦਾ ਹੈ, ਪੁਲਿਸ ਧੜਾ-ਧੜ ਗਿ੍ਰਫਤਾਰੀਆਂ ਕਰਕੇ ਚਲਾਨ ਪੇਸ਼ ਕਰ ਦਿੰਦੀ ਹੈ ਅਤੇ ਚੋਣਾਂ ’ਚ ਉਦੋਂ ਵੀ ਸਮਾਂ ਡੇਢ ਸਾਲ ਦਾ ਰਹਿ ਗਿਆ ਸੀ ਸਭ ਕੁਝ ਵੋਟਾਂ ਖਾਤਰ ਹੋ ਰਿਹਾ ਹੈ।
ਸਵਾਲ: ਅਦਾਲਤ ਤੋਂ ਤੁਸੀਂ ਕੀ ਉਮੀਦ ਕਰਦੇ ਹੋ?
ਜਵਾਬ: ਪੁਲਿਸ ਦੇ ਪੱਲੇ ਕੁਝ ਨਹੀਂ, ਪੁਲਿਸ ਕੋਲ ਸਿਰਫ ਝੂਠਾਂ ਦੀ ਪੰਡ ਹੈ ਇਹ ਸਿਰਫ ਸਿਆਸੀ ਖੇਡ ਹੈ ਡੇਰਾ ਸ਼ਰਧਾਲੂਆਂ ਖਿਲਾਫ ਕੋਈ ਦੋਸ਼ ਨਹੀਂ?ਬਣਦਾ ਝੂਠ ਦੀ ਕਰਾਰੀ ਹਾਰ ਹੋਵੇਗੀ
ਸਵਾਲ: ਡੇਰਾ ਸ਼ਰਧਾਲੂਆਂ ਨੂੰ ਸੀਬੀਆਈ ਅਦਾਲਤ ਵੱਲੋਂ ਜ਼ਮਾਨਤ ਮਿਲ ਚੁੱਕੀ ਸੀ ਤਾਂ ਪੰਜਾਬ ਪੁਲਿਸ ਨੇ 2020 ’ਚ ਡੇਰਾ ਸ਼ਰਧਾਲੂਆਂ ਨੂੰ ਕਿਸ ਅਧਾਰ ’ਤੇ ਗਿ੍ਰਫ਼ਤਾਰ ਕੀਤਾ?
ਜਵਾਬ: ਧੱਕੇ ਦੇ ਅਧਾਰ ’ਤੇ! ਪੰਜਾਬ ਪੁਲਿਸ ਨੇ ਧੱਕੇਸ਼ਾਹੀ ਕਰਦਿਆਂ ਅਦਾਲਤਾਂ ਦੇ ਆਦੇਸ਼ਾਂ ਦਾ ਵੀ ਖਿਆਲ ਨਹੀਂ ਰੱਖਿਆ, ਜਿਸ ਗੱਲ ਲਈ ਪੁਲਿਸ ਨੂੰ ਫਰੀਦਕੋਟ ਅਦਾਲਤ ’ਚ ਸ਼ਰਮਿੰਦਾ ਵੀ ਹੋਣਾ ਪਿਆ ਦੇਸ਼ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਇੱਕ ਅਦਾਲਤ ਵੱਲੋਂ ਜਿਸ ਮੁਕੱਦਮੇ ’ਚ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਗਈ ਹੋਵੇ ਤੇੇ ਉਸੇ ਮੁਕੱਦਮੇ ’ਚ ਪੁਲਿਸ ਜ਼ਮਾਨਤ ਲੈ ਚੁੱਕੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਵੇ ਹੋਰ ਸੁਣੋ, ਪੁਲਿਸ ਅਧਿਕਾਰੀ ਕਿੰਨੇ ਮਚਲੇ ਹਨ, ਜਦੋਂ ਅਦਾਲਤ ਨੇ ਪੁੱਛਿਆ ਤਾਂ ਪੁਲਿਸ ਨੇ ਜਵਾਬ ਦਿੱਤਾ ਕਿ ਸਾਨੂੰ ਪਤਾ ਨਹੀਂ ਸੀ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਮੋਹਾਲੀ ’ਚੋਂ ਡੇਰਾ ਸ਼ਰਧਾਲੂਆਂ ਨੂੰ ਜ਼ਮਾਨਤ ਮਿਲੀ ਹੋਈ ਸੀ ਆਖਰ ਅਦਾਲਤ ਦੇ ਆਦੇਸ਼ਾਂ ’ਤੇ ਪੁਲਿਸ ਨੇ ਡੇਰਾ ਸ਼ਰਧਾਲੂਆਂ ਨੂੰ ਰਿਹਾਅ ਕਰ ਦਿੱਤਾ।
ਸਵਾਲ: ਕੀ ਇਹ ਅਦਾਲਤ ਦੀ ਹੱਤਕ ਦਾ ਮਾਮਲਾ ਬਣਦਾ ਹੈ?
ਜਵਾਬ: ਬਿਲਕੁੱਲ, ਅਦਾਲਤ ਦੇ ਆਦੇਸ਼ਾਂ ਦੀ ਹੱਤਕ ਦਾ ਮਾਮਲਾ ਬਣਦਾ ਹੈ ਤੇ ਇਹ ਕੇਸ ਹਾਈ ਕੋਰਟ ’ਚ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੰਵਿਧਾਨ ਦੇ ਤਹਿਤ ਜੋ ਵੀ ਤਜਵੀਜ਼ਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਅਧਾਰ ’ਤੇ ਪੂਰੀ ਲੜਾਈ ਲੜਾਂਗੇ ਅਤੇ ਝੂਠ ਦਾ ਪਰਦਾਫਾਸ਼ ਹੋਵੇਗਾ
ਸਵਾਲ: ਕੀ ਡੇਰਾ ਸ਼ਰਧਾਲੂਆਂ ਖਿਲਾਫ ਪੁਲਿਸ ਨੇ ਕੋਈ ਬਰਾਮਦਗੀ ਵਿਖਾਈ ਹੈ?
ਜਵਾਬ: ਨਹੀਂ, ਕਿਸੇ ਵੀ ਬਰਾਮਦਗੀ ਦਾ ਸਬੰਧ ਡੇਰਾ ਸ਼ਰਧਾਲੂਆਂ ਨਾਲ ਨਹੀਂ ਪੁਲਿਸ ਨੇ ਧੱਕਾ ਕਰਨ ’ਚ ਕੋਈ ਕਸਰ ਹੀ ਨਹੀਂ ਛੱਡੀ ਪੁਲਿਸ ਨੇ 2015 ’ਚ ਜਿਹੜੀ ਗੱਡੀ ਨੂੰ ਡੇਰਾ ਸ਼ਰਧਾਲੂਆਂ ਦੀ ਗੱਡੀ ਦੱਸਿਆ ਹੈ ਉਹ ਸਬੰਧਤ ਡੇਰਾ ਸ਼ਰਧਾਲੂ ਨੇ 2016 ’ਚ ਖਰੀਦੀ ਸੀ, ਸਾਰੀ ਗੱਲ ਸਾਫ ਹੈ ਡੇਰਾ ਸ਼ਰਧਾਲੂ ਨਿਰਦੋਸ਼ ਹਨ।
ਸਵਾਲ: ਆਖਰ ਡੇਰਾ ਸ਼ਰਧਾਲੂਆਂ ਦਾ ਬੇਅਦਬੀ ’ਚ ਨਾਂਅ ਕਿਉਂ ਜੋੜਿਆ ਜਾ ਰਿਹਾ ਹੈ?
ਜਵਾਬ: ਅਸਲ ’ਚ ਇਹ ਤਾਂ ਕੋਈ ਸਾਜਿਸ਼ ਹੈ, ਜੋ ਬੇਨਕਾਬ ਹੋਣੀ ਚਾਹੀਦੀ ਹੈ ਪਰ ਡੇਰਾ ਸ਼ਰਧਾਲੂਆਂ ਨਾਲ ਇਸ ਮਾਮਲੇ ਦਾ ਕੋਈ ਲੈਣਾ-ਦੇਣਾ ਨਹੀਂ ਬਣਦਾ ਬਹੁਤੇ ਡੇਰਾ ਸ਼ਰਧਾਲੂ ਸਿੱਖ ਹੀ ਹਨ ਤੇ ਜੋ ਸਿੱਖ ਨਹੀਂ ਵੀ ਉਹ ਵੀ ਸਿੱਖ ਧਰਮ ’ਚ ਵਿਸ਼ਵਾਸ ਰੱਖਦੇ ਹਨ ਇੱਕ ਸਿੱਖ ਵਿਅਕਤੀ ਜਾਂ ਸਿੱਖ ਧਰਮ ’ਚ ਵਿਸ਼ਵਾਸ ਰੱਖਣ ਵਾਲਾ ਆਪਣੇ ਧਰਮ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਉਂ ਕਰੇਗਾ ਪਰ ਰਾਜਨੀਤੀ ’ਚ ਸਾਰਾ ਕੁਝ ਸੰਭਵ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ