ਟੂ ਪਲੱਸ ਟੂ ਗੱਲਬਾਤ ਤੋਂ ਪਹਿਲਾਂ ਰੂਸੀ ਰੱਖਿਆ ਮੰਤਰੀ ਨਾਲ ਮਿਲੇ ਰਾਜਨਾਥ
ਨਵੀਂ ਦਿੱਲੀ (ਏਜੰਸੀ)। ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਰੱਖਿਆ ਖੇਤਰ ਨਾਲ ਜੁੜੇ ਵੱਖ ਵੱਖ ਮੁੱਦਿਆਂ ‘ਤੇ ਸ਼ੁਰੂਆਤੀ ਗੱਲਬਾਤ ਕੀਤੀ। ਰੂਸ ਦੇ ਰੱਖਿਆ ਮੰਤਰੀ ਭਾਰਤ ਨਾਲ ਟੂ ਪਲੱਸ ਟੂ ਮੰਤਰੀ ਪੱਧਰੀ ਵਾਰਤਾ ਵਿੱਚ ਹਿੱਸਾ ਲੈਣ ਲਈ ਐਤਵਾਰ ਨੂੰ ਇੱਥੇ ਪਹੁੰਚੇ।
ਦੋ ਪੱਖੀ ਬੈਠਕ ਤੋਂ ਬਾਅਦ ਦੋਵੇਂ ਨੇਤਾ ਟੂ ਪਲੱਸ ਟੂ ਵਾਰਤਾ ‘ਚ ਹਿੱਸਾ ਲੈਣਗੇ। ਇਸ ਵਾਰਤਾ ‘ਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਵੀ ਹਿੱਸਾ ਲੈਣਗੇ। ਗੱਲਬਾਤ ਦੌਰਾਨ ਕੁਝ ਰੱਖਿਆ ਸਮਝੌਤਿਆਂ ‘ਤੇ ਵੀ ਦਸਤਖਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਸਾਲਾਨਾ ਸਿਖਰ ਵਾਰਤਾ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ