ਓਮੀਕ੍ਰਾਨ ਨਵੇਂ ਖ਼ਤਰੇ ਦੀ ਘੰਟੀ

ਓਮੀਕ੍ਰਾਨ ਨਵੇਂ ਖ਼ਤਰੇ ਦੀ ਘੰਟੀ

ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਓਮੀਕ੍ਰਾਨ ਪੂਰੀ ਦੁਨੀਆਂ ਲਈ ਚਿੰਤਾ ਦਾ ਸਬਬ ਬਣ ਗਿਆ ਹੈ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਚ ਪਹਿਚਾਣੇ ਗਏ ਇਸ ਵੈਰੀਐਂਟ ਵਿਚ ਕੁੱਲ 50 ਮਿਊਟੇਸ਼ਨ ਭਾਵ ਬਦਲਾਅ ਹੋਏ ਹਨ ਕੋਰੋਨਾ ਵਾਇਰਸ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਿਊਟੇਸ਼ਨ ਹੈ ਇਹ ਚਿੰਤਾ ਦੀ ਗੱਲ ਹੈ ਕਿ ਵੀਰਵਾਰ ਨੂੰ ਭਾਰਤ ਦੇ ਕਰਨਾਟਕ ਵਿਚ ਵੀ ਦੋ ਮਾਮਲੇ ਸਾਹਮਣੇ ਆਏ ਕੋਰੋਨਾ ਦੇ ਇਸ ਨਵੇਂ ਵੈਰੀਐਂਟ ਓਮੀਕ੍ਰਾਨ ਨੇ ਤਮਾਮ ਦੇਸ਼ਾਂ ਦੀ ਨੀਂਦ ਉਡਾ ਦਿੱਤੀ ਹੈ

ਹੁਣ ਸਵਾਲ ਉੱਠਣ ਲੱਗੇ ਹਨ ਕਿ ਇਹ ਕਿੰਨੀ ਸੰਕ੍ਰਾਮਕ ਹੈ ਅਤੇ ਵੈਕਸੀਨ ਲਾਉਣ ਦੇ ਬਾਵਜ਼ੂਦ ਵੀ ਇਹ ਕਿੰਨੀ ਤੇਜ਼ੀ ਨਾਲ ਫੈਲ ਸਕਦਾ ਹੈ ਨਾਲ ਹੀ ਇਸ ਤੋਂ ਬਚਾਅ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਕਹਿ ਸਕਦੇ ਹਾਂ ਕਿ ਇਸ ਵਾਇਰਸ ਨੂੰ ਲੈ ਕੇ ਹਾਲੇ ਕਿਆਸ ਜ਼ਿਆਦਾ ਹਨ ਅਤੇ ਪੁਖ਼ਤਾ ਜਵਾਬ ਘੱਟ ਹਨ ਕੇਂਦਰੀ ਸਿਹਤ ਮੰਤਰਾਲਾ ਵੀ ਹਰਕਤ ਵਿਚ ਆਇਆ ਹੈ ਅਤੇ ਸੂਬਿਆਂ ਨੂੰ ਕੌਮਾਂਤਰੀ ਹਵਾਈ ਅੱਡਿਆਂ ’ਤੇ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ ਜ਼ਾਹਿਰ ਗੱਲ ਹੈ

ਇਸ ਦੇ ਤੇਜ਼ ਪ੍ਰਸਾਰ ਵਾਲੇ ਬਹੁਰੂਪੀਆ ਰੂਪ ਨੇ ਦੂਨੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਇਸ ਸਮੇਂ ਐਮਐਸਪੀ ਗਾਰੰਟੀ ਦਾ ਮਾਮਲਾ ਵੀ ਚਰਚਾ ’ਚ ਹੈ ਫ਼ਿਲਹਾਲ ਤਾਂ ਅਸੀਂ ਖੁਦ ਨੂੰ ਖੁਸ਼ਕਿਸਮਤ ਕਹਿ ਸਕਦੇ ਹਾਂ ਕਿ ਓਮੀਕ੍ਰਾਨ ਹਾਲੇ ਭਾਰਤ ਵਿਚ ਕਾਬੂ ’ਚ ਹੈ ਅਤੇ ਸਾਡੇ ਕੋਲ ਇਸ ਵਾਰ ਤਿਆਰੀ ਕਰਨ ਦਾ ਕਾਫ਼ੀ ਸਮਾਂ ਹੈ ਆਪਣੀ ਸਿਹਤ ਸੇਵਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਨੂੰ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ

ਅਜਿਹੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਤਮਾਮ ਰੋਕਾਂ ਅਤੇ ਸਾਵਧਾਨੀਆਂ ਵਰਤਣ ਦੇ ਬਾਵਜ਼ੂਦ ਓਮੀਕ੍ਰਾਨ ਭਾਰਤ ਦੀ ਸੀਮਾ ਵਿਚ ਦਾਖ਼ਲ ਹੋ ਸਕਦਾ ਹੈ ਇਸ ਦੌਰਾਨ ਜੇਕਰ ਅਸੀਂ ਇਸ ਨਾਲ ਨਜਿੱਠਣ ਦੀ ਤਿਆਰੀ ਕਰ ਲਈ ਤਾਂ ਅਸੀਂ ਉਸ ਦੀ ਆਉਣ ਵਾਲੀ ਲਹਿਰ ’ਤੇ ਰੋਕ ਲਾ ਸਕਾਂਗੇ, ਇਸ ਲਈ ਕਾਰਵਾਈ ਜ਼ਰੂਰੀ ਹੈ ਸਰਕਾਰ ਨੂੰ ਤੁਰੰਤ ਸਾਰੇ ਹਸਪਤਾਲਾਂ ਦਾ ਆਕਸੀਜ਼ਨ ਆਡਿਟ ਕਰਵਾਉਣਾ ਚਾਹੀਦਾ ਹੈ ਸਾਨੂੰ ਪੇਂਡੂ ਹਸਪਤਾਲਾਂ ਵਿਚ ਵੀ ਆਕਸੀਜ਼ਨ ਸਪਲਾਈ ਦੀ ਨਿਗਰਾਨੀ ਲਈ ਡਿਜ਼ੀਟਲ ਡੈਸ਼ਬੋਰਡ ਬਣਾਉਣਾ ਹੀ ਹੋਵੇਗਾ

ਉਂਜ ਤਾਂ ਅਸੀਂ ਪਹਿਲਾਂ ਹੀ ਆਕਸੀਜ਼ਨ ਦੇ ਵਿਆਪਕ ਉਤਪਾਦਨ ਤੇ ਸਪਲਾਈ ਦੀ ਚੈਨ ਤਿਆਰ ਕਰ ਚੁੱਕੇ ਹਾਂ ਇਸ ਵਿਵਸਥਾ ਨੂੰ ਪਰਖਿਆ ਜਾਵੇ ਕਿ ਜੇਕਰ ਮਰੀਜ਼ਾਂ ਦੀ ਗਿਣਤੀ ਅਚਾਨਕ ਵਧੀ ਤਾਂ ਇਹ ਤਿਆਰੀ ਕਿੰਨੀ ਕਾਰਗਰ ਹੋਵੇਗੀ ਜਦੋਂ ਤੱਕ ਇਸ ਨਵੇਂ ਵੈਰੀਐਂਟ ਬਾਰੇ ਸਿਹਤ ਵਿਗਿਆਨੀਆਂ ਕੋਲ ਲੋੜੀਂਦੀ ਜਾਣਕਾਰੀ ਨਹੀਂ ਹੈ, ਸਾਡੀ ਜਾਗਰੂਕਤਾ, ਸਾਵਧਾਨੀ ਤੇ ਚੌਕਸੀ ਹੀ ਮੁੱਢਲਾ ਇਲਾਜ ਹੈ

ਚਿੰਤਾ ਹੈ ਕਿ ਵਿਗਿਆਨੀਆਂ ਅਤੇ ਸਰਕਾਰਾਂ ਨੇ ਕੋਰੋਨਾ ਸੰਕਰਮਣ ਦੇ ਖਿਲਾਫ਼ ਜੋ ਪ੍ਰਤੀਰੋਧਕਤਾ ਹਾਸਲ ਕੀਤੀ ਹੈ ਕਿਤੇ ਉਸ ’ਤੇ ਨਵੇਂ ਵੈਰੀਐਂਟ ਨਾਲ ਪਾਣੀ ਤਾਂ ਨਹੀਂ ਫਿਰ ਜਾਵੇਗਾ? ਸਰਕਾਰ ਨੂੰ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਖੋਲ੍ਹਣ ’ਤੇ ਵੀ ਚੌਕਸ ਰਹਿਣਾ ਹੋਏਗਾ ਓਮੀਕ੍ਰਾਨ ਆਵੇਗਾ ਤਾਂ ਦੂਜੇ ਦੇਸ਼ਾਂ ਤੋਂ ਹੀ ਆਵੇਗਾ ਅਜਿਹੇ ਵਿਚ ਜੇਕਰ ਅਸੀਂ ਬਾਹਰੋਂ ਆਉਣ ਵਾਲਿਆਂ ਦੀ ਕਰੜੀ ਨਿਗਰਾਨੀ ਕਰਦੇ ਹਾਂ ਤਾਂ ਸ਼ਾਇਦ ਇਸ ਵੈਰੀਐਂਟ ਦੇ ਆਉਣ ਨੂੰ ਕੁਝ ਸਮੇਂ ਤੱਕ ਟਾਲ ਸਕਦੇ ਹਾਂ ਜੇਕਰ ਇਹ ਵੈਰੀਐਂਟ ਸਾਡੇ ਦੇਸ਼ ਵਿਚ ਆਉਂਦਾ ਹੈ ਤਾਂ ਸਾਨੂੰ ਵੈਕਸੀਨ ਦੀ ਮੰਗ ਵਿਚ ਵਾਧੇ ਲਈ ਤਿਆਰ ਰਹਿਣਾ ਹੋਏਗਾ ਇਹ ਯਕੀਨੀ ਕਰਨਾ ਹੋਏਗਾ ਕਿ ਵੈਕਸੀਨ ਦਾ ਲੋੜੀਂਦਾ ਸਟਾਕ ਸਮੇਂ ਸਿਰ ਕਰ ਲਿਆ ਜਾਵੇ ਓਮੀਕ੍ਰਾਨ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਹੋਏਗਾ ਮਹਾਂਮਾਰੀ ਘੱਟ ਹੋਈ ਹੈ, ਪਰ ਖ਼ਤਮ ਨਹੀਂ ਹੋਈ ਅਤੇ ਭਾਰਤ ਨੂੰ ਚੌਕਸ ਰਹਿਣਾ ਚਾਹੀਦੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ