60 ਤੋਂ ਜਿਆਦਾ ਦੌੜਾਂ ਬਿਨ੍ਹਾਂ ਕਿਸੇ ਵਿਕਟ ਕੇ ਨੁਕਸਾਨ ‘ਤੇ
ਮੁੰਬਈ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਮੈਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਮੈਚ ਦੀ ਸ਼ੁਰੂਆਤ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦੇ ਨਾਲ ਕੀਤੀ। ਜ਼ਖਮੀ ਇਸ਼ਾਂਤ ਸ਼ਰਮਾ ਦੀ ਜਗ੍ਹਾ ਮੁਹੰਮਦ ਸਿਰਾਜ, ਰਵਿੰਦਰ ਜਡੇਜਾ ਦੀ ਜਗ੍ਹਾ ਜਯੰਤ ਯਾਦਵ ਅਤੇ ਅਜਿੰਕਯ ਰਹਾਣੇ ਦੀ ਜਗ੍ਹਾ ਕਪਤਾਨ ਵਿਰਾਟ ਕੋਹਲੀ ਨੇ ਪਲੇਇੰਗ ਇਲੈਵਨ ‘ਚ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਕੇਨ ਵਿਲੀਅਮਸਨ ਦੀ ਜਗ੍ਹਾ ਡੇਰਿਲ ਮਿਸ਼ੇਲ ਨੂੰ ਸ਼ਾਮਲ ਕੀਤਾ ਹੈ। 22 ਓਵਰਾਂ ਵਿੱਚ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 64 ਦੌੜਾਂ ਹੈ। ਮਯੰਕ ਅਗਰਵਾਲ ਨੇ 14ਵੇਂ ਓਵਰ ਦੀ ਗੇਂਦਬਾਜ਼ੀ ਕਰ ਰਹੇ ਏਜਾਜ਼ ਪਟੇਲ ਦੀ ਚੌਥੀ ਗੇਂਦ ‘ਤੇ ਭਾਰਤੀ ਪਾਰੀ ਦਾ ਪਹਿਲਾ ਛੱਕਾ ਜੜਿਆ।
ਅੱਜ 78 ਓਵਰ ਖੇਡੇ ਜਾਣਗੇ
ਮੈਚ ਦਾ ਟਾਸ 9 ਵਜੇ ਹੋਣਾ ਸੀ ਪਰ ਖਰਾਬ ਆਊਟਫੀਲਡ ਕਾਰਨ ਟਾਸ ‘ਚ ਦੇਰੀ ਹੋਈ। 11:30 ਟਾਸ ਹੋਇਆ ਅਤੇ ਦੁਪਹਿਰ 12 ਵਜੇ ਮੈਚ ਦੀ ਪਹਿਲੀ ਗੇਂਦ ਖੇਡੀ ਗਈ। ਮੈਚ ਦਾ ਪਹਿਲਾ ਸੈਸ਼ਨ ਖਰਾਬ ਆਊਟਫੀਲਡ ਦੇ ਨਾਂਅ ਰਿਹਾ। ਪਹਿਲੇ ਦਿਨ ਲਗਭਗ 78 ਓਵਰਾਂ ਦੀ ਖੇਡ ਖੇਡੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ