ਹਫਤੇ ਦੇ ਆਖਰੀ ਦਿਨ ਬਾਜਾਰ ਭਾਰੀ ਗਿਰਾਵਟ ਨਾਲ ਬੰਦ
(ਏਜੰਸੀ) ਨਵੀਂ ਦਿੱਲੀ। ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਸ ਬਾਜ਼ਾਰ ਵੱਡੀ ਗਿਰਾਵਟ ਦੇ ਨਾਲ ਬੰਦ ਹੋਏ। ਬੀਐਸਈ ਸੈਂਸੇਕਸ 1687.94 ਅੰਕ 57,107.15 ਤੇ ਬੰਦ ਹੋਇਆ। ਜਦੋਂਕਿ ਨਿਫਟੀ 509.80 ਅੰਕ 17,026.45 ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਬੀਐਸਈ 540.3 ਅੰਕਾਂ ਦੀ ਗਿਰਾਵਟ ਨਾਲ 58,254.79 ਤੇ ਖੁੱਲਿਆ ਸੀ। ਦਿਨ ਭਰ ਦੀ ਟ੍ਰੇਡਿੰਗ ਦੌਰਾਨ ਇਸ ਚ 1,801.2 ਅੰਕਾਂ ਦੀ ਗਿਰਾਵਟ ਆਈ। ਦੂਜੇ ਦਿਨ ਨਿਫਟੀ 197.5 ਅੰਕ ਹੇਠਾਂ 17,338.75 ਤੇ ਖੁੱਲਿਆ ਸੀ। ਇਹ ਦਿਨ ਭਰ ਦੀ ਟ੍ਰੇਡਿੰਗ ਦੌਰਾਨ 550.55 ਅੰਕ ਤੱਕ ਡਿੱਗ ਗਿਆ।
ਕਿਉਂ ਬਾਜਾਰ ‘ਚ ਛਾਈ ਨਿਰਾਸ਼ਾ
ਸੈਂਸੇਕਸ-ਨਿਫਟੀ ਦੋਵੇਂ ਕਰੀਬ 3 ਫੀਸਦੀ ਡਿੱਗ ਕੇ ਬੰਦ ਹੋਏ ਹਨ। ਇਸ ਦਾ ਮੁੱਖ ਕਾਰਨ ਗਲੋਬਲ ਹੈ। ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਖਣੀ ਅਫਰੀਕਾ ਤੋਂ ਬੋਤਸਵਾਨਾ ਅਤੇ ਹਾਂਗਕਾਂਗ ਪਹੁੰਚੇ ਨਾਗਰਿਕਾਂ ਵਿੱਚ ਵੀ ਇਸ ਨਵੇਂ ਰੂਪ ਦੀ ਲਾਗ ਦੇ ਸਮਾਨ ਲੱਛਣ ਪਾਏ ਗਏ ਹਨ। ਇਸ ਕਾਰਨ ਘਰੇਲੂ ਬਾਜ਼ਾਰ ‘ਚ ਫਾਰਮਾ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰ ਲਾਲ ਨਿਸ਼ਾਨ ‘ਤੇ ਬੰਦ ਹੋਏ ਹਨ। ਇਸੇ ਤਰ੍ਹਾਂ ਭਾਰਤੀ ਸ਼ੇਅਰ ਬਾਜ਼ਾਰਾਂ ‘ਚ ਵੀ ਪਿਛਲੇ ਦੋ ਹਫਤਿਆਂ ਤੋਂ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ