ਸ਼੍ਰੇਅਸ ਅਇਅਰ ਨੇ ਕੈਰੀਅਰ ਦੇ ਪਹਿਲੇ ਟੈਸਟ ਚ ਲਾਇਆ ਸੈਂਕੜਾ
(ਸੱਚ ਕਹੂੰ ਨਿਊਜ਼) ਕਾਨਪੁਰ। ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਕਾਨਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ‘ਤੇ ਨਿਊਜ਼ੀਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ 129 ਦੌੜਾਂ ਬਣਾ ਲਈਆਂ ਹਨ। ਨਿਊਜ਼ੀਲੈਂਡ ਦੇ ਦੋਵੇਂ ਬੱਲੇਬਾਜ਼ ਵਿਲ ਯੰਗ 75 ਅਤੇ ਟਾਮ ਲੈਥਮ 50 ਦੌੜਾਂ ਬਣਾ ਕੇ ਨਾਬਾਦ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਪਹਿਲੀ ਪਾਰੀ ‘ਚ 345 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ ਸੀ। ਨਿਊਜ਼ੀਲੈਂਡ ਫਿਲਹਾਲ ਭਾਰਤ ਤੋਂ 216 ਦੌੜਾਂ ਪਿੱਛੇ ਹੈ। ਦੂਜੇ ਦਿਨ ਭਾਰਤੀ ਟੀਮ ਨੇ 57 ਓਵਰ ਸੁੱਟੇ। ਇਸ ਦੌਰਾਨ ਭਾਰਤੀ ਗੇਂਦਬਾਜ ਵਿਕਟ ਲਈ ਤਰਸਦੇ ਨਜ਼ਰ ਆਏ। ਕੋਈ ਵੀ ਭਾਰਤੀ ਗੇਂਦਬਾਜ ਵਿਕਟ ਨਹੀਂ ਲੈ ਸਕਿਆ।
ਇਸ਼ ਤੋਂ ਪਹਿਲਾਂ ਭਾਰਤ ਨੇ ਟੈਸਟ ਮੈਚ ਦੇ ਦੂਜੇ ਦਿਨ 258 ਦੌੜਾਂ ਤੇ 4 ਵਿਕਟਾਂ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਦੂਜੇ ਦਿਨ ਦੇ ਪਹਿਲੇ ਹੀ ਓਵਰ ਵਿੱਚ, ਨਿਊਜ਼ੀਲੈਂਡ ਨੇ ਜਡੇਜਾ ਦੇ ਖਿਲਾਫ ਐਲਬੀਡਬਲਯੂ ਦੀ ਅਪੀਲ ਕੀਤੀ, ਜਿਸ ਨੂੰ ਅੰਪਾਇਰ ਨੇ ਠੁਕਰਾ ਦਿੱਤਾ। ਕੀਵੀਆਂ ਨੇ ਡੀਆਰਐਸ ਲਿਆ ਅਤੇ ਸਮੀਖਿਆ ਤੋਂ ਪਤਾ ਚੱਲਿਆ ਕਿ ਗੇਂਦ ਸਟੰਪ ਦੀ ਲਾਈਨ ਤੋਂ ਉੱਪਰ ਸੀ ਅਤੇ ਜਡੇਜਾ ਨਾਟ ਆਊਟ ਰਿਹਾ।
ਹਾਲਾਂਕਿ ਜਡੇਜਾ ਇਸ ਜੀਵਨਦਾਨ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਅਗਲੇ ਹੀ ਓਵਰ ਵਿੱਚ ਸਾਊਦੀ ਦੀ ਗੇਂਦ ਨਾਲ ਬੋਲਡ ਹੋ ਗਏ। ਉਸ ਨੇ 112 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਪਹਿਲੇ ਦਿਨ ਦੀ ਖੇਡ ‘ਚ ਕਪਤਾਨ ਅਜਿੰਕਿਆ ਰਹਾਣੇ ਵੀ ਡੀਆਰਐੱਸ ‘ਤੇ ਬਚਣ ਤੋਂ ਬਾਅਦ ਅਗਲੀ ਹੀ ਗੇਂਦ ‘ਤੇ ਬੋਲਡ ਹੋ ਗਏ। ਭਾਰਤ ਦਾ ਛੇਵਾਂ ਵਿਕਟ ਰਿਧੀਮਾਨ ਸਾਹਾ (1) ਦੇ ਰੂਪ ਵਿੱਚ ਡਿੱਗਿਆ। ਤਜ਼ਰਬੇਕਾਰ ਕੀਵੀ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਲਈਆਂ। ਦੂਜੇ ਦਿਨ ਉਸ ਨੇ ਰਵਿੰਦਰ ਜਡੇਜਾ (50), ਰਿਧੀਮਾਨ ਸਾਹਾ (1), ਸ਼੍ਰੇਅਸ ਅਈਅਰ (105) ਅਤੇ ਅਕਸ਼ਰ ਪਟੇਲ (3) ਨੂੰ ਆਊਟ ਕੀਤਾ। ਟੈਸਟ ਕ੍ਰਿਕਟ ‘ਚ ਸਾਊਦੀ ਨੇ ਭਾਰਤ ਖਿਲਾਫ 13ਵੀਂ ਅਤੇ ਤੀਜੀ ਵਾਰ ਇਕ ਪਾਰੀ ‘ਚ 5 ਵਿਕਟਾਂ ਲਈਆਂ।
ਸ਼੍ਰੇਅਸ ਅਈਅਰ ਨੇ ਆਪਣੇ ਕਰੀਅਰ ਦੇ ਪਹਿਲੇ ਟੈਸਟ ਵਿੱਚ ਸੈਂਕੜਾ ਲਗਾਇਆ
ਅਜਿਹਾ ਕਰਨ ਨਾਲ ਉਹ ਭਾਰਤ ਦੇ 16ਵੇਂ ਅਤੇ ਦੁਨੀਆ ਦੇ 112ਵੇਂ ਖਿਡਾਰੀ ਬਣੇ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁੱਕਰਵਾਰ ਨੂੰ ਦੂਜੇ ਦਿਨ ਦਾ ਖੇਡ ਸ਼ੁਰੂ ਹੋਇਆ। ਦੂਜੇ ਦਿਨ ਟੀਮ ਇੰਡੀਆ ਨੇ 258/4 ਤੋਂ ਪਾਰੀ ਦੀ ਸ਼ੁਰੂਆਤ ਕੀਤੀ। ਸ਼੍ਰੇਅਸ ਅਈਅਰ ਨੇ 105 ਦੌੜਾਂ ਬਣਾਈਆਂ। ਟੈਸਟ ਡੈਬਿਊ ਸ਼੍ਰੇਅਸ ਅਈਅਰ ਨੇ 157 ਗੇਂਦਾਂ ‘ਚ ਆਪਣਾ ਯਾਦਗਾਰ ਸੈਂਕੜਾ ਪੂਰਾ ਕੀਤਾ। ਅਈਅਰ ਪਹਿਲੇ ਟੈਸਟ ‘ਚ ਸੈਂਕੜਾ ਲਗਾਉਣ ਵਾਲੇ ਭਾਰਤ ਦੇ 16ਵੇਂ ਅਤੇ ਦੁਨੀਆ ਦੇ 112ਵੇਂ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਨਿਊਜ਼ੀਲੈਂਡ ਖਿਲਾਫ ਡੈਬਿਊ ਕਰਦੇ ਹੋਏ ਕਿਸੇ ਵੀ ਭਾਰਤੀ ਖਿਡਾਰੀ ਦਾ ਇਹ ਤੀਜਾ ਸੈਂਕੜਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ