ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਕਾਂਗਰਸ ਨੂੰ ਝਟ...

    ਕਾਂਗਰਸ ਨੂੰ ਝਟਕਾ, ਤ੍ਰਿਣਮੂਲ ‘ਚ ਸ਼ਾਮਲ ਹੋਣਗੇ ਕੀਰਤੀ ਆਜ਼ਾਦ!

    ਕਾਂਗਰਸ ਨੂੰ ਝਟਕਾ, ਤ੍ਰਿਣਮੂਲ ‘ਚ ਸ਼ਾਮਲ ਹੋਣਗੇ ਕੀਰਤੀ ਆਜ਼ਾਦ!

    ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਕੀਰਤੀ ਆਜ਼ਾਦ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਕੀਰਤੀ ਆਜ਼ਾਦ ਅੱਜ ਦਿੱਲੀ ‘ਚ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ।

    ਜਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤਿੰਨ ਦਿਨਾਂ ਦੌਰੇ ‘ਤੇ ਦਿੱਲੀ ਆਈ ਹੈ। ਮੰਨਿਆ ਜਾ ਰਿਹਾ ਸੀ ਕਿ ਮਮਤਾ ਬੈਨਰਜੀ ਆਪਣੇ ਦੌਰੇ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹੀ ਟੀਐਮਸੀ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਅਜਿਹੇ ‘ਚ ਕੀਰਤੀ ਆਜ਼ਾਦ ਦਾ ਟੀਐੱਮਸੀ ‘ਚ ਜਾਣਾ ਦੋਵਾਂ ਪਾਰਟੀਆਂ ‘ਚ ਦੂਰੀ ਹੋਰ ਵਧਾ ਸਕਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ