ਸਟਾਰਟਅੱਪ ਇੰਡੀਆ ਨੂੰ ਚਾਹੀਦੀ ਨਵੀਂ ਊਰਜਾ
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਟਾਰਟਅਪ-ਸਟੈਂਡਪ ਇੰਡੀਆ ਰੂਪੀ ਮੁਹਿੰਮ ਦਾ ਟੀਚਾ ਕਿਤੇ ਜ਼ਿਆਦਾ ਵਿਆਪਕ ਹੈ ਜ਼ਿਕਰਯੋਗ ਹੈ ਕਿ ਉਦਯੋਗਿਕਤਾ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ 5 ਸਾਲ ਪਹਿਲਾਂ 16 ਜਨਵਰੀ 2016 ਨੂੰ ਸਟਾਰਟਅੱਪ ਇੰਡੀਆ ਸਕੀਮ ਲਿਆਂਦੀ ਗਈ ਹਾਲਾਂਕਿ ਇਸ ਦਾ ਐਲਾਨ 15 ਅਗਸਤ 2015 ਨੂੰ ਲਾਲਕਿਲ੍ਹੇ ਦੀ ਸਟੇਜ ਤੋਂ 69ਵੇਂ ਅਜ਼ਾਦੀ ਦਿਹਾੜੇ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਕੀਤਾ ਸੀ ਅਤੇ ਦਸੰਬਰ 2015 ’ਚ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਵੀ ਅਜਿਹਾ ਵੀ ਵਾਅਦਾ ਕੀਤਾ ਗਿਆ ਸੀ।
ਨਤੀਜੇ ਵਜੋਂ ਇਸ ਦਾ ਜਨਵਰੀ 2016 ’ਚ ਦਿੱਲੀ ਦੇ ਵਿਗਿਆਨ ਭਵਨ ਤੋਂ ਸ਼ੁੱਭ-ਆਰੰਭ ਹੋਇਆ ਹਾਲਾਂਕਿ ਆਰਥਿਕ ਉਦਾਰੀਕਰਨ 1991 ਤੋਂ ਹੀ ਦੇਸ਼ ’ਚ ਆਰਥਿਕ ਬਦਲਾਅ ਦੀ ਵੱਡੀ ਗੌਰਵ -ਗਾਥਾ ਦੇਖੀ ਜਾ ਸਕਦੀ ਹੈ ਅਤੇ ਸਟਾਰਟਅੱਪ ਵਰਗੀਆਂ ਯੋਜਨਾਵਾਂ ਦਹਾਕਿਆਂ ਪਹਿਲਾਂ ਤੋਂ ਹੀ ਭਾਰਤ ਦੀ ਅਰਥਨੀਤੀ ਦਾ ਹਿੱਸਾ ਰਹੀਆਂ ਹਨ ਅਤੇ ਇਹੀ ਦੌਰ ਸੁਸ਼ਾਸਨ ਦੀ ਵਿਸਥਾਰਵਾਦੀ ਸੋਚ ਨੂੰ ਵੀ ਜ਼ਮੀਨ ਅਤੇ ਅਸਮਾਨ ਦੇਣ ਦਾ ਵੱਡਾ ਯਤਨ ਸੀ ਸੁਸ਼ਾਸਨ ਇੱਕ ਲੋਕ ਵਿਚਾਰਧਾਰਾ ਹੈ ਜਿੱਥੇ ਸਮਾਜਿਕ-ਆਰਥਿਕ ਨਿਆਂ ਨੂੰ ਤਵੱਜੋ ਮਿਲਦੀ ਹੈ ਵਿਸ਼ਵ ਬੈਂਕ ਦੀ ਇੱਕ ਆਰਥਿਕ ਪਰਿਭਾਸ਼ਾ ਨਾਲ 20ਵੀਂ ਸਦੀ ਦੇ ਆਖ਼ਰੀ ਦਹਾਕੇ ’ਚ ਉਦਿਤ ਸੁਸ਼ਾਸਨ ਦੀ ਨਵੀਂ ਕਲਪਨਾ 1992 ਤੋਂ ਹੀ ਭਾਰਤ ’ਚ ਦੇਖੀ ਜਾ ਸਕਦੀ ਹੈ ਜਦੋਂ ਕਿ ਇੰਗਲੈਂਡ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਆਧੁਨਿਕ ਸੁਸ਼ਾਸਨ ਨੂੰ ਪਹਿਲਾਂ ਰਾਹ ਦਿੱਤਾ।
ਹੁਰੂਨ ਇੰਡੀਆ ਫ਼ਿਊਚਰ ਯੂਨੀਕਾਰਨ ਲਿਸਟ 2021 ਦੀ ਹਾਲੀਆ ਰਿਪੋਰਟ ਮੁਤਾਬਿਕ ਭਾਰਤੀ ਸਟਾਰਟਅੱਪ ਕੰਪਨੀਆਂ ਨੇ ਜੂਨ ਤਿਮਾਹੀ ’ਚ ਸਾਢੇ ਛੇ ਅਰਬ ਡਾਲਰ ਦਾ ਨਿਵੇਸ਼ ਜੁਟਾਇਆ ਜਿਸ ’ਚ ਸਟਾਰਟਅੱਪ ਇਕਾਈਆਂ ’ਚ ਨਿਵੇਸ਼ ਦੇ 160 ਸੌਦੇ ਹੋਏ ਜੋ ਜਨਵਰੀ-ਮਾਰਚ ਦੀ ਮਿਆਦ ਦੀ ਤੁਲਨਾ ’ਚ 2 ਫੀਸਦੀ ਜ਼ਿਆਦਾ ਹੈ ਪਰ ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਇਹ 71 ਫੀਸਦੀ ਦਾ ਵਾਧਾ ਹੈ ਜ਼ਿਕਰਯੋਗ ਹੈ ਕਿ ਕਈ ਸਟਾਰਟਅੱਪ ਇਕਾਈਆਂ ਪ੍ਰਸਿੱਧ ਯੂਨੀਕਾਰਨ ਕਲੱਬ ’ਚ ਸ਼ਾਮਲ ਹੋ ਗਈਆਂ ਹਨ ਯੂਨੀਕਾਰਨ ਦਾ ਅਰਥ ਹੈ ਇੱਕ ਅਰਬ ਡਾਲਰ ਤੋਂ ਜ਼ਿਆਦਾ ਦੇ ਮੁਲਾਂਕਣ ਤੋਂ ਹੈ ਰਿਪੋਰਟ ’ਚ ਇਹ ਸਪੱਸ਼ਟ ਹੁੰਦਾ ਹੈ ਕਿ 2021 ਦੀ ਦੂਜੀ ਤਿਮਾਹੀ ’ਚ ਸਟਾਰਟਅੱਪ ਦਾ ਵਾਧਾ ਕਿਤੇ ਜ਼ਿਆਦਾ ਸ਼ਾਨਦਾਰ ਰਹੀ ਹੈ ਹਾਲਾਂਕਿ ਪਿਛਲੇ ਸਾਲ ਦੀ ਰਿਪੋਰਟ ਇਹ ਦੱਸਦੀ ਹੈ ਕਿ ਦੇਸ਼ ’ਚ ਘਰੇਲੂ ਯੂਨੀਕਾਰਨ ਸਟਾਰਟਅੱਪ ਦੀ ਗਿਣਤੀ 21 ਸੀ ਜਦੋਂਕਿ ਚੀਨ ’ਚ ਇਸ ਦੀ ਗਿਣਤੀ 227 ਸੀ ਪਰ ਚੀਨ ’ਚ ਜਿੱਥੇ ਦੇਸ਼ ਤੋਂ ਬਾਹਰ ਸਿਰਫ਼ 16 ਕਾਰੋਬਾਰ ਹੀ ਸਨ, ਉੱਥੇ ਇਸ ਮਾਮਲੇ ’ਚ ਭਾਰਤ ਦੀ ਗਿਣਤੀ 40 ਸੀ ਅਤੇ ਦੁਨੀਆ ਭਰ ’ਚ ਭਾਰਤੀਆਂ ਵੱਲੋਂ ਸਥਾਪਿਤ ਯੂਨੀਕਾਰਨ ਦਾ ਕੁੱਲ ਬਜ਼ਾਰ ਮੁੱਲ ਲਗਭਗ 100 ਅਰਬ ਡਾਲਰ ਦੇਖਿਆ ਗਿਆ।
ਅੰਕੜੇ ਇਹ ਦੱਸਦੇ ਹਨ ਕਿ ਸਟਾਰਟਅੱਪ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਚੌਥੇ ਸਥਾਨ ’ਤੇ ਹੈ ਜੋ ਅਮਰੀਕਾ, ਚੀਨ ਅਤੇ ਬਿ੍ਰਟੇਨ ਤੋਂ ਬਾਅਦ ਆਉਂਦਾ ਹੈ ਨਵੀਆਂ ਨੌਕਰੀ ਦੀਆਂ ਉਮੀਦਾਂ ਨਾਲ ਲੱਦੇ ਸਟਾਰਟਅੱਪ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਬਿਹਤਰ ਅਦਾਰਾ ਹੈ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ’ਚ 95 ਅਰਬ ਡਾਲਰ ਦਾ ਨਿਰਯਾਤ ਹੋਇਆ ਹੈ ਜੋ 2019-20 ਦੀ ਪਹਿਲੀ ਤਿਮਾਹੀ ਤੋਂ 18 ਫੀਸਦੀ ਜ਼ਿਆਦਾ ਹੈ ਅਤੇ ਵਿੱਤੀ ਸਾਲ 2020-21 ਦੀ ਤੁਲਨਾ ’ਚ ਇਹ 45 ਫੀਸਦੀ ਤੋਂ ਜ਼ਿਆਦਾ ਹੈ ਜਾਹਿਰ ਹੈ ਨਿਰਯਾਤ ਇਸ ਸੰਕੇਤ ਦਿੰਦਾ ਹੈ ਕਿ ਅੰਦਰ ਹਾਲਾਤ ਪਹਿਲਾਂ ਵਰਗੇ ਨਹੀਂ ਹਨ ਪਰ ਇੱਕ ਸੱਚ ਇਹ ਵੀ ਹੈ ਕਿ ਜੋ ਹਾਲਾਤ ਪਹਿਲਾਂ ਵਿਗੜ ਚੁੱਕੇ ਹਨ ਹਾਲੇ ਵੀ ਉਹ ਪਟੜੀ ’ਤੇ ਪੂਰੀ ਤਰ੍ਹਾਂ ਪਰਤੇ ਨਹੀਂ ਹਨ ਇਹ ਸਟਾਰਟਅੱਪ ਦੀ ਸਥਿਤੀ ਨੂੰ ਦੇਖ ਕੇ ਵੀ ਸਮਝਿਆ ਜਾ ਸਕਦਾ ਹੈ।
ਜੁਲਾਈ-2020 ’ਚ ਫਿੱਕੀ ਅਤੇ ਇੰਡੀਅਨ ਏਂਜੇਲ ਨੈਟਵਰਕ ਨੇ ਮਿਲ ਕੇ 250 ਸਟਾਰਟਅਪ ਦਾ ਸੈਂਪਲ ਸਰਵੇ ਕੀਤਾ ਸੀ ਅਤੇ ਰਿਪੋਰਟ ਨਿਰਾਸ਼ਾ ਨਾਲ ਕਿਤੇ ਜ਼ਿਆਦਾ ਭਰੀ ਸੀ ਇਹ ਸਮਾਂ ਕੋਵਿਡ ਦੀ ਪਹਿਲੀ ਲਹਿਰ ਦਾ ਸੀ ਸਰਵੇ ਤੋਂ ਪਤਾ ਲੱਗਾ ਕਿ ਪੂਰੇ ਦੇਸ਼ ’ਚ 12 ਫੀਸਦੀ ਸਟਾਰਟਅਪ ਬੰਦ ਹੋ ਚੁੱਕੇ ਸਨ ਤੇ 70 ਫੀਸਦੀ ਦਾ ਲਾਕਡਾਊਨ ਦੇ ਚੱਲਦੇ ਕਾਰੋਬਾਰ ਪ੍ਰਭਾਵਿਤ ਹੋਇਆ ਸੀ 30 ਫੀਸਦੀ ਕੰਪਨੀਆਂ ਨੇ ਇਹ ਵੀ ਮੰਨਿਆ ਕਿ ਲਾਕਡਾਊਨ ਜ਼ਿਆਦਾ ਲੰਮਾ ਚੱਲਿਆ ਤਾਂ ਕਰਮਚਾਰੀਆਂ ਦੀ ਛਾਂਟੀ ਵੀ ਕਰਨੀ ਪਵੇਗੀ ਅਤੇ ਉਸੇ ਸਰਵੇ ਤੋਂ ਇਹ ਵੀ ਖੁਲਾਸਾ ਹੋਇਆ ਸੀ ਕਿ ਸਟਾਰਟਅਪ ਦਾ 43 ਫੀਸਦੀ ਹਿੱਸਾ ਲਾਕਡਾਊਨ ਦੇ ਤਿੰਨ ਮਹੀਨਿਆਂ ਅੰਦਰ 20 ਤੋਂ 40 ਫੀਸਦੀ ਆਪਣੇ ਕਰਮਚਾਰੀਆਂ ਦੀ ਤਨਖਾਹ ਕਟੌਤੀ ਕਰ ਚੁੱਕੇ ਸਨ ਨਿਵੇਸ਼ ਦੀ ਜੋ ਮੌਜ਼ੂਦਾ ਹਾਲਤ 2021 ਦੀ ਹਾਲੀਆ ਰਿਪੋਰਟ ’ਚ ਦਿਸਦੀ ਹੇ ਜੁਲਾਈ 2020 ’ਚ ਇਹ ਠੀਕ ਇਸ ਦੇ ਉਲਟ ਸੀ ਵੱਡਾ ਸਵਾਲ ਇਹ ਹੈ ਕਿ ਭਾਰਤ ’ਚ ਜ਼ਿਆਦਾਤਰ ਸਟਾਰਟਅਪ ਕਿਉਂ ਫੇਲ੍ਹ ਹੋ ਜਾਂਦੇ ਹਨ?
ਵਰਤਮਾਨ ਦੀ ਗੱਲ ਕਰੀਏ ਤਾਂ ਅਪਰੈਲ 2021 ’ਚ ਇੱਕ ਹਫ਼ਤੇ ’ਚ ਭਾਰਤ ’ਚ 6 ਸਟਾਰਟਅੱਪ ਨੂੰ ਯੂਨੀਕਾਰਨ ਦਾ ਤਮਗਾ ਹਾਸਲ ਹੋਇਆ ਸਟਾਰਟਰਅੱਪ ਦੇ ਫੇਲ੍ਹ ਹੋਣ ਦੇ ਕਈ ਕਾਰਨਾਂ ’ਚੋਂ ਇੱਕ ਵੱਡਾ ਕਾਰਨ ਗ੍ਰਾਹਕ ਦਾ ਤਿਲ੍ਹਕਣਾ ਵੀ ਹੈ ਪਿਛਲੇ ਸਾਲ ਆਈਬੀਐਮ ਇੰਸਟੀਚਿਊਟ ਆਫ਼ ਬਿਜ਼ਨਸ ਵੈਲਿਊ ਅਤੇ ਆਕਸਫੋਰਡ ਇਕੋਨਾਮਿਕਸ ਦੇ ਅਧਿਐਨ ਤੋਂ ਪਤਾ ਲੱਗਾ ਕਿ ਭਾਰਤ ’ਚ ਕਰੀਬ 90 ਫੀਸਦੀ ਸਟਾਰਟਅੱਪ 5 ਸਾਲਾਂ ਅੰਦਰ ਫੇਲ੍ਹ ਹੋ ਕੇ ਬੰਦ ਹੋ ਜਾਂਦੇ ਹਨ ਖਾਸ ਇਹ ਵੀ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਜ਼ਿਆਦਾ ਸਮਂੇ ਵਿਚਕਾਰ ਭਾਰਤ ਦੇ ਸਟਾਰਟਅਪ ਈਕੋਸਿਸਟਮ ’ਚ ਅਣਉਮੀਦਿਆ ਬੂਮ ਵੀ ਦੇਖਣ ਨੂੰ ਮਿਲਿਆ ਹੈ।
ਬੇਂਗਲੁਰੂ ਜੋ ਸਟਾਰਟਅੱਪਸ ਰਾਜਧਾਨੀ ਦੇ ਰੂਪ ’ਚ ਜਾਣਿਆ ਜਾਂਦਾ ਹੈ, ੳੱੁਥੇ ਕੋਵਿਡ ਦੇ ਚੱਲਦੇ ਕਾਰੋਬਾਰ ਚੌਪਟ ਹੋ ਗਿਆ ਇੰਨਾ ਹੀ ਨਹੀਂ ਭਾਰਤ ਦੇ ਸਟਾਰਟਅੱਪ ਹੱਬ ਦੇ ਰੂਪ ’ਚ ਬੰਗਲੁਰੂ ਆਪਣਾ ਸਥਾਨ ਵੀ ਗੁਆ ਦਿੱਤਾ ਹੁਣ ਇਹ ਤਮਗਾ ਐਨਸੀਆਰ ਗੁੜਗਾਓਂ, ਦਿੱਲੀ, ਨੋਇਡਾ ਨੂੰ ਮਿਲ ਗਿਆ ਹਾਲਾਂਕਿ ਬੰਗਲੁਰੂ, ਮੁੰਬਈ ਅਤੇ ਐਨਸੀਆਰ ਨੇ ਆਧੁਨਿਕ ਭਾਰਤ ਦੇ ਚਿਹਰੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਇਨ੍ਹਾਂ ਸ਼ਹਿਰਾਂ ਨੂੰ ਪ੍ਰਸਿੱਧ ਗਲੋਬਲ ਸਟਾਰਟਅੱਪ ਹੱਬ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਉੱਥੇ ਪੂਣੇ, ਹੈਦਰਾਬਾਦ, ਅਹਿਮਦਾਬਾਦ ਅਤੇ ਕੋਲਕਾਤਾ ਵਰਗੇ ਸ਼ਹਿਰਾਂ ਨੂੰ ਉੱਭਰਦੇ ਸਟਾਰਟਅੱਪ ਹੱਬ ਦੇ ਤੌਰ ’ਤੇ ਗਿਣਿਆ ਜਾ ਸਕਦਾ ਹੈ।
ਫ਼ਿਲਹਾਲ ਸਟਾਰਟਅਪ ਖੇਤਰ ’ਚ ਹੁਣ ਇੱਕ ਨਵੀਂ ਊਰਜਾ ਆ ਗਈ ਹੈ ਅਤੇ ਕੋਰੋਨਾ ਜਿੰਨਾ ਦੂਰ ਹੋਵੇਗਾ ਸੁਸ਼ਾਸਨ ਓਨਾ ਨਜ਼ਦੀਕ ਹੋਵੇਗਾ ਨਾਲ ਹੀ ਕਾਰੋਬਾਰ ਦਾ ਰਸਤਾ ਵੀ ਓਨਾ ਹੀ ਪੱਧਰਾ ਦੌੜੇਗਾ ਸਾਲ 2021 ਦੀ ਪਹਿਲੀ ਛਿਮਾਹੀ ’ਚ ਭਾਰਤ ਨੂੰ 15 ਹੋਰ ਯੂਨੀਕਾਰਨ ਮਿਲੇ ਜੋ ਇਹ ਦਰਸਾਉਂਦਾ ਹੈ ਕਿ ਹਾਲਾਤ ਬਦਲੇ ਹਨ ਜਨਵਰੀ 2021 ’ਚ ਪ੍ਰਧਾਨ ਮੰਤਰੀ ਵੱਲੋਂ ਇੱਕ ਹਜ਼ਾਰ ਕਰੋੜ ਦੇ ਸਟਾਰਟਅੱਪ ਇੰਡੀਆ ਸੀਡ ਫੰਡ ਦਾ ਐਲਾਨ ਵੀ ਮਜ਼ਬੂਤੀ ਦਾ ਕੰਮ ਕਰ ਸਕਦੀ ਹੈ ਜਾਹਿਰ ਹੈ ਕਿ ਸਟਾਰਟਅੱਪ ਇੰਡੀਆ, ਨਵਾਚਾਰ ਅਤੇ ਰੁਜ਼ਗਾਰ ਦੋਵਾਂ ਦਾ ਵੱਡਾ ਆਧਾਰ ਹੈ ਅਜਿਹੇ ’ਚ ਆਤਮ-ਨਿਰਭਰ ਭਾਰਤ ਅਤੇ ਸੁਸ਼ਾਸਨ ਨਾਲ ਭਰੇ ਭਾਰਤ ਦੀ ਸੰਭਾਵਨਾ ਵੀ ਇਸ ’ਚ ਨਿਹਿੱਤ ਦੇਖੀ ਜਾ ਸਕਦੀ ਹੈ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ