ਸਾਈਬਰ ਠੱਗੀ,ਚੌਕਸੀ ਜ਼ਰੂਰੀ
ਆਏ ਦਿਨ ਸਾਈਬਰ ਠੱਗਾਂ ਵੱਲੋਂ ਕਿਸੇ ਨਾ ਕਿਸੇ ਸ਼ਖ਼ਸ ਨੂੰ ਠੱਗਣ ਦਾ ਸਮਾਚਾਰ ਮਿਲ ਜਾਂਦਾ ਹੈ ਠੱਗੀ ਦੇ ਇਨ੍ਹਾਂ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਤੱਕ ਪਹੁੰਚਣਾ ਅਤੇ ਲੁੱਟੇ ਹੋਏ ਪੈਸਿਆਂ ਨੂੰ ਅਪਰਾਧੀ ਤੋਂ ਵਸੂਲ ਕਰਨਾ ਦੂਰ ਦੀ ਗੱਲ ਹੈ ਇਸ ਦਾ ਮੁੱਖ ਕਾਰਨ ਹੈ ਆਰਥਿਕ ਸਾਈਬਰ ਅਪਰਾਧਾਂ ਨਾਲ ਨਜਿੱਠਣ ਦਾ ਤੰਤਰ ਦਰੁਸਤ ਨਹੀਂ ਹੈ ਮੱਧ ਵਰਗ ਅਤੇ ਉੱਚ ਵਰਗ ਦੀ ਅਬਾਦੀ ’ਚ ਗਿਣੇ-ਚੁਣੇ ਲੋਕ ਹੀ ਅਜਿਹੇ ਹਨ, ਜਿਨ੍ਹਾਂ ਕੋਲ ਮੋਬਾਇਲ ਫੋਨ ਨਹੀਂ ਹੈ ਤੇ ਜਿਨ੍ਹਾ ਕੋਲ ਹੈ,
ਉਨ੍ਹਾਂ ’ਚੋਂ ਬਹੁਤ ਘੱਟ ਅਜਿਹੇ ਲੋਕ ਹੋਣਗੇ, ਜਿਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਸਾਈਬਰ ਅਪਰਾਧੀਆਂ ਨੇ ਨਾ ਕੀਤੀ ਹੋਵੇ ਇਨ੍ਹਾਂ ’ਚੋਂ ਕੁਝ ਨਾ ਕੁਝ ਇਨ੍ਹਾਂ ਅਪਰਾਧੀਆਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਜਾਂਦੇ ਹਨ ਬੀਤੇ ਕਰੀਬ ਇੱਕ ਦਹਾਕੇ ’ਚ ਅਪਰਾਧਾਂ ਦੀ ਦੁਨੀਆ ’ਚ ਸਾਈਬਰ ਅਪਰਾਧਾਂ ਦੀ ਇੱਕ ਨਵੀਂ ਦੁਨੀਆ ਖੜ੍ਹੀ ਹੋ ਗਈ ਹੈ ਦੁਨੀਆ ਦੀ ਗੱਲ ਤਾਂ ਵੱਖ, ਇਕੱਲੇ ਭਾਰਤ ’ਚ ਹੀ ਰੋਜ਼ਾਨਾ ਹਜ਼ਾਰਾਂ ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ
ਹਾਲਾਤ ਇਹ ਹਨ ਕਿ ਦੇਸ਼ ਦੁਨੀਆ ’ਚ ਤੇਜ਼ੀ ਨਾਲ ਵਧ ਰਹੇ ਸਾਈਬਰ ਅਪਰਾਧਾਂ ਨੇ ਸਾਰਿਆਂ ਦੀ ਨੀਂਦ ਉਡਾ ਦਿੱਤੀ ਹੈ ਬੈਂਕ ਗ੍ਰਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਦੇ ਮਕਸਦ ਨਾਲ ਹੀ ਬੈਂਕਾਂ ਨੇ ‘ਆਪਣੇ ਗਾਹਕ ਨੂੰ ਜਾਣੋ ਦੀ ਮੁਹਿੰਮ ਸ਼ੁਰੂ ਕੀਤੀ ਸੀ ਜੋ ਕੇਵਾਈਸੀ ਦੇ ਨਾਂਅ ਨਾਲ ਪ੍ਰਚੱਲਿਤ ਹੈ ਕੇਵਾਈਸੀ ਬੈਂਕਾਂ ਅਤੇ ਉਨ੍ਹਾਂ ਦੇ ਗਾਹਕਾਂ ਦੋਵਾਂ ਦੇ ਲਈ ਹੈ ਪਰ ਸਾਈਬਰ ਠੱਗਾਂ ਨੇ ਇੱਥੇ ਵੀ ਤੋੜ ਕੱਢ ਲਿਆ ਤੇ ਕੇਵਾਈਸੀ ਅਪਡੇਟ ਕਰਨ ਨੂੰ ਠੱਗੀ ਦਾ ਜਰੀਆ ਬਣਾ ਲਿਆ ਬੈਂਕ ਦਾ ਪ੍ਰਤੀਨਿਧੀ ਬਣ ਕੇ ਇਹ ਠੱਗ ਲੋਕਾਂ ਨੂੰ ਫੋਨ ਕਰਕੇ ਦੱਸਦੇ ਹਨ ਕਿ ਕੇਵਾਈਸੀ ਅਪਡੇਟ ਨਾ ਹੋਣ ਕਾਰਨ ਉਨ੍ਹਾਂ ਦਾ ਖਾਤਾ ਅਤੇ ਕਾਰਡ ਬੰਦ ਹੋਣ ਜਾ ਰਹੇ ਹਨ,
ਗਾਹਕ ਦੀ ਮਨੋ ਸਥਿਤੀ ਨੂੰ ਜਾਣਦੇ ਹੋਏ ਇਹ ਖਾਤੇ ਅਤੇ ਕਾਰਡ ਦਾ ਵੇਰਵਾ ਲੈ ਕੇ ਉਸ ਦਾ ਪੈਸਾ ਉਡਾ ਲੈਂਦੇ ਹਨ ਹੁਣ ਤਾਂ ਫੇਸਬੁੱਕ ਜਰੀਏ ਵੀ ਆਰਥਿਕ ਸਾਈਬਰ ਧੋਖਾਧੜੀ ਜ਼ੋਰਾਂ ’ਤੇ ਹੈ ਇੱਥੇ ਪ੍ਰੋਫਾਈਲ ਚੁਣ ਕੇ ਲੋਕਾਂ ਨੂੰ ਦੋਸਤੀ ਜਾਂ ਵਿਆਹ ਦੀ ਪੇਸ਼ਕਸ਼ ਭੇਜੀ ਜਾਂਦੀ ਹੈ ਸਾਈਬਰ ਅਪਰਾਧਾਂ ਦੇ ਤੇਜ਼ੀ ਨਾਲ ਵਧਦੇ ਗ੍ਰਾਫ਼ ਨੂੰ ਦੇਖਦਿਆਂ ਸਾਈਬਰ ਸੁਰੱਖਿਆ ਮਾਹਿਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਪ੍ਰਾਈਸ ਵਾਟਰ ਹਾਊਸ ਕੂਪਰਸ ਦੇ 2022 ਲਈ ਡਿਜ਼ੀਟਲ ਟਰੱਸਟ ਇਨਸਾਈਟ ਸਰਵੇਖਣ ’ਚ ਸ਼ਾਮਲ 82 ਫੀਸਦੀ ਕੰਪਨੀਆਂ ਨੇ ਅਗਲੇ ਸਾਲ ਸਾਈਬਰ ਸੁਰੱਖਿਆ ’ਤੇ ਜ਼ਿਆਦਾ ਪੈਸਾ ਖਰਚ ਕਰਨ ਦੀ ਗੱਲ ਕਹੀ ਹੈ ਇਹ ਸਾਰੇ ਚੰਗੇ ਸੰਕੇਤ ਹਨ,
ਪਰ ਇਨ੍ਹਾਂ ਸਾਰਿਆਂ ਨਾਲ ਆਮ ਆਦਮੀ ਲਈ ਸਾਈਬਰ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੀ ਬਹੁਤ ਜ਼ਰੂਰਤ ਹੈ ਸਾਡੇ ਪੁਲਿਸ ਬਲ ਦਾ ਬਹੁਤ ਛੋਟਾ ਹਿੱਸਾ ਹੀ ਸਾਈਬਰ ਅਪਰਾਧਾਂ ਨਾਲ ਨਜਿੱਠਣ ਦੇ ਸਮਰੱਥ ਹੈ ਪੁਲਿਸ ਵੱਲੋਂ ਸਾਈਬਰ ਠੱਗੀ ਦੀਆਂ ਰਿਪੋਰਟਾਂ ਕਰਾਏ ਜਾਣ ’ਤੇ ਸ਼ਿਕਾਇਤ ਦਰਜ ਕਰਨ ਦੀ ਬਜਾਇ ਪੀੜਤ ਵਿਅਕਤੀ ਨੂੰ ਅਕਸਰ ਬੈਂਕ, ਕਾਰਡ ਕੰਪਨੀ ਆਦਿ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਗਿਣੇ-ਚੁਣੇ ਮਾਮਲਿਆਂ ’ਚ ਹੀ ਲੁੱਟੇ ਹੋਏ ਧਨ ਨੂੰ ਪੁਲਿਸ ਦੀ ਸਰਗਰਮੀ ਨਾਲ ਵਾਪਸ ਪਾਇਆ ਜਾ ਸਕਿਆ ਹੈ ਜਾਹਿਰ ਹੈ, ਸਾਈਬਰ ਠੱਗੀ ਤੋਂ ਖੁਦ ਨੂੰ ਬਚਾਉਣ ਦੀ ਜਿੰਮੇਵਾਰੀ ਸਾਡੀ ਹੀ ਹੈ ਅਸੀਂ ਹੀ ਚੌਕਸ ਅਤੇ ਚੌਕੰਨੇ ਰਹਿਣਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ