ਅਖੰਡ ਸਿਮਰਨ : ਸਰਸਾ ਮੋਹਰੀ, 52 ਲੱਖ 25 ਹਜ਼ਾਰ 423 ਘੰਟੇ ਜਪਿਆ ਰਾਮ-ਨਾਮ

2,07,456 Sewadar , 440 Blocks , 29,31,778 Hours of Simran

ਹਰਿਆਣਾ ਦਾ ਕਲਿਆਣ ਨਗਰ ਦੂਜੇ ਅਤੇ ਪੰਜਾਬ ਦਾ ਸੈਦੇ ਕੇ ਮੋਹਨ ਬਲਾਕ ਤੀਜੇ ਸਥਾਨ ’ਤੇ ਰਿਹਾ

  • ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੇ ਕੀਤਾ 7 ਕਰੋੜ 54 ਲੱਖ 45 ਹਜ਼ਾਰ 771 ਘੰਟੇ ਸਿਮਰਨ
  • ਟਾਪ-10 ’ਚ ਹਰਿਆਣਾ ਦੇ 6 ਅਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਥਾਂ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਖੰਡ ਸਿਮਰਨ ਪ੍ਰੇਮ ਮੁਕਾਬਲੇ ’ਚ ਇਸ ਵਾਰ 1 ਅਕਤੂਬਰ ਤੋਂ 31 ਅਕਤੂਬਰ 2021 ਤੱਕ ਦੇਸ਼-ਵਿਦੇਸ਼ ਦੇ 665 ਬਲਾਕ ਦੇ 8,29,403 ਡੇਰਾ ਸ਼ਰਧਾਲੂਆਂ ਨੇ 7 ਕਰੋੜ 54 ਲੱਖ 45 ਹਜ਼ਾਰ 771 ਘੰਟੇ ਰਾਮ-ਨਾਮ ਦਾ ਜਾਪ ਕੀਤਾ।

ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਦੇ 6 ਅਤੇ ਪੰਜਾਬ ਦੇ 4 ਬਲਾਕਾਂ ਨੇ ਆਪਣੀ ਜਗ੍ਹਾ ਬਣਾਈ ਹੈ। ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ ਪੂਰੇ ਵਿਸ਼ਵ ’ਚ ਇੱਕ ਵਾਰ ਫਿਰ ਹਰਿਆਣਾ ਦਾ ਸਰਸਾ ਬਲਾਕ ਮੋਹਰੀ ਰਿਹਾ। ਸਰਸਾ ਦੇ 1,99,853 ਸੇਵਾਦਾਰਾਂ ਨੇ 52,25,423 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ ਜਦੋਂਕਿ ਦੂਜੇ ਸਥਾਨ ’ਤੇ ਵੀ ਹਰਿਆਣਾ ਦਾ ਹੀ ਬਲਾਕ ਕਲਿਆਣ ਨਗਰ ਰਿਹਾ।

ਜਿੱਥੇ 8,949 ਸੇਵਾਦਾਰਾਂ ਨੇ 34,92,838 ਘੰਟੇ ਅਖੰਡ ਸਿਮਰਨ ਕੀਤਾ। ਗੱਲ ਤੀਜੇ ਸਥਾਨ ਦੀ ਕਰੀਏ ਤਾਂ ਇਸ ਵਾਰ ਸਿਮਰਨ ਮੁਕਾਬਲੇ ’ਚ ਪੰਜਾਬ ਦਾ ਬਲਾਕ ਸੈਦੇ ਕੇ ਮੋਹਨ ਰਿਹਾ ਜਿੱਥੇ 11083 ਸੇਵਾਦਾਰਾਂ ਨੇ 25,74,082 ਘੰਟੇ ਮਾਲਕ ਦੇ ਨਾਮ ਦਾ ਜਾਪ ਕੀਤਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਰੇ ਵਿਸ਼ਵ ’ਚ 135 ਮਾਨਵਤਾ ਭਲਾਈ ਕਾਰਜਾਂ ਨਾਲ ਸਿ੍ਰਸ਼ਟੀ ਦੀ ਭਲਾਈ ਅਤੇ ਦੇਸ਼ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਲਈ ਅਖੰਡ ਸਿਮਰਨ ਕਰਕੇ ਪਰਮਾਤਮਾ ਨੂੰ ਅਰਦਾਸ ਕਰਦੀ ਹੈ ਤਾਂਕਿ ਭਾਰਤ ਦੇਸ਼ ਫਿਰ ਖੁਸ਼ਹਾਲੀ ਦੇ ਮਾਰਗ ’ਤੇ ਅੱਗੇ ਵਧ ਸਕੇ।

ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਜਪਿਆ ਰਾਮ-ਨਾਮ

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ ਇਸ ਵਾਰ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬਿ੍ਰਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬੀਜਿੰਗ ’ਚ 886, ਸੇਵਾਦਾਰਾਂ ਨੇ 42,297 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ