ਜਲ ਸਪਲਾਈ ਕਾਮਿਆਂ ਵੱਲੋਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਕੋਠੀ ਵੱਲ ਰੋਸ ਮਾਰਚ

Water Supply Workers Sachkahoon

ਜਲ ਸਪਲਾਈ ਕਾਮਿਆਂ ਵੱਲੋਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਕੋਠੀ ਵੱਲ ਰੋਸ ਮਾਰਚ

ਪ੍ਰਸਾਸ਼ਨ ਨੇ ਨਵਜੋਤ ਕੌਰ ਸਿੱਧੂ ਨਾਲ ਅੱਜ ਅੰਮਿ੍ਰਤਸਰ ਵਿਖੇ ਕਰਵਾਈ ਮੀਟਿੰਗ ਫਿਕਸ

(ਸੱਚ ਕਹੂੰ ਨਿਊਜ) ਪਟਿਆਲਾ। ਜਲ ਸਪਲਾਈ ਅਤੇ ਸੈਨੀਟੇਸਨ ਵਰਕਰ ਯੂਨੀਅਨ ਪੰਜਾਬ ਵੱਲੋਂ ਜਲ ਸਪਲਾਈ ਮੁੱਖ ਦਫਤਰ ਵਿਖੇ ਲਗਾਤਾਰ ਮੋਰਚੇ ਦੇ 127ਵੇਂ ਦਿਨ ਦੌਰਾਨ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਸਥਿਤ ਕੋਠੀ ਦਾ ਘਿਰਾਉ ਕਰਨ ਲਈ ਮਾਰਚ ਕੀਤਾ ਗਿਆ। ਇਸ ਦੌਰਾਨ ਜਦੋਂ ਉਕਤ ਜਲ ਸਪਲਾਈ ਕਾਮੇ ਮਾਰਚ ਕਰਦੇ ਹੋਏ ਨਵਜੋਤ ਕੋਠੀ ਦੇ ਨੇੜੇ ਪਹੁੰਚੇ ਤਾਂ ਪ੍ਰਸ਼ਾਸ਼ਨ ਵੱਲੋਂ ਯਾਦਵਿੰਦਰਾ ਕਲੋਨੀ ਦੇ ਗੇਟ ਨੰਬਰ 2 ਨੂੰ ਬੰਦ ਕਰ ਦਿੱਤਾ ਤਾਂ ਜਲ ਸਪਲਾਈ ਕਾਮਿਆਂ ਨੇ ਉਥੇ ਹੀ ਧਰਨਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਬੋਲਦਿਆਂ ਸੂਬਾ ਆਗੂ ਦਵਿੰਦਰ ਸਿੰਘ ਨਾਭਾ ਅਤੇ ਬਲਜਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵਿੱਚ ਲੰਮੇ ਸਮੇ ਤੋਂ ਇਨਲਿਸਟਮੈਂਟ ਪਾਲਸੀ ਤਹਿਤ ਕੰਮ ਕਰਦੇ ਵਰਕਰਾਂ ਨੂੰ ਵਿਭਾਗ ਵਿੱਚ ਪੱਕੇ ਰੁਜਗਾਰ ਦੇ ਪ੍ਰਬੰਧ ਲਈ ਸਿਰਫ ਲਾਰਿਆਂ ਨਾਲ ਸਾਰਿਆ ਜਾ ਰਿਹਾ ਹੈ। ਸਰਕਾਰ ਤੋਂ ਅੱਕੇ ਵਰਕਰਾਂ ਨੇ ਅੱਜ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੋਠੀ ਅੱਗੇ ਪਿੱਟ ਸਿਆਪਾ ਕੀਤਾ ਅਤੇ ਜੰਮ ਕੇ ਚੰਨੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਅਖੀਰ ਪ੍ਰਸ਼ਾਸਨ ਨੇ ਕੱਲ੍ਹ 16 ਨਵੰਬਰ ਨੂੰ ਨਵਜੋਤ ਕੌਰ ਸਿੱਧੂ ਨਾਲ ਅੰਮਿ੍ਰਤਸਰ ਵਿੱਚ ਜਥੇਬੰਦੀ ਨੂੰ ਮਿਲਣ ਦਾ ਸਮਾਂ ਫੋਨ ’ਤੇ ਦਿੱਤਾ ਹੈ ਤੇ ਡਿਸਕਸ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਸਮੇਂ ਸੂਬਾ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਕਰ ਕੱਲ੍ਹ ਵਰਕਰਾਂ ਦੇ ਭਵਿੱਖ ਲਈ ਕੋਈ ਗੱਲ ਰਾਹ ਨਾ ਪਈ ਤਾਂ ਅਗਲੇ ਦਿਨ ਦੁਬਾਰਾ ਕੋਠੀ ਦਾ ਪੱਕੇ ਤੌਰ ’ਤੇ ਘਿਰਾਉ ਕਰਕੇ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ਸਰਦੀਪ ਸਮਾਣਾ, ਕੁਲਦੀਪ ਸੰਗਰੂਰ, ਹੰਸਾਂ ਸਿੰਘ ਬਰਨਾਲਾ, ਜਗਰੂਪ ਨਾਭਾ, ਜਿਲ੍ਹਾ ਪਟਿਆਲਾ ਪ੍ਰਧਾਨ ਛੋਟਾ ਸਿੰਘ ਨੰਦਪੁਰ ਕੇਸੋ ਆਦਿ ਆਗੂ ਅਤੇ ਵਰਕਰ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ