ਦਿੱਲੀ ਦੰਗਿਆਂ ਦੀ ਆੜ ’ਚ ਸੋਚਿਆ ਸਮਝਿਆ ਹਮਲਾ

ਕੋਰਟ ਨੇ 4 ਮੁਲਜ਼ਮਾਂ ’ਤੇ ਕਤਲ ਦੇ ਦੋਸ਼ ਤੈਅ ਕੀਤੇ

(ਏਜੰਸੀ) ਨਵੀਂ ਦਿੱਲੀ। ਦਿੱਲੀ ਦੀ ਇੱਕ ਅਦਾਲਤ ਨੇ ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਇੱਕ ਵਿਅਕਤੀ ਦੀ ਕਥਿਤ ਤੌਰ ’ਤੇ ਕਤਲ ਨੂੰ ਇਰਾਦਾ-ਏ ਹਮਲਾ ਦੱਸਦਿਆ ਘਟਨਾ ਦੇ ਚਾਰ ਮੁਲਜ਼ਮਾਂ ਖਿਲਾਫ਼ ਕਤਲ, ਦੰਗਾ ਤੇ ਅਪਰਾਧਿਕ ਸਾਜਿਸ਼ ਦੇ ਦੋਸ਼ ਤੈਅ ਕੀਤੇ ਹਨ।

ਅਨਵਰ ਹੁਸੈਨ, ਕਾਸਿਮ, ਸ਼ਾਹਰੁਖ ਤੇ ਖਾਲਿਦ ਅੰਸਾਰੀ ’ਤੇ 25 ਫਰਵਰੀ, 2020 ਨੂੰ ਅੰਬੇਡਕਰ ਕਾਲਜ ਕੋਲ ਦੀਪਕ ਨਾਂਅ ਦੇ ਇੱਕ ਵਿਅਕਦੀ ਦੀ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰਨ ਦਾ ਦੋਸ਼ ਹੈ ਪੋਸਟਮਾਰਟਮ ਰਿਪੋਰਟ ਅਨੁਸਾਰ, ਜ਼ਿਆਦਾ ਖੂਨ ਵੱਗਣ ਤੇ ਸਦਮੇ ਕਾਰਨ ਉਸਦੀ ਮੌਤ ਹੋਈ।

ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਦੋਸ਼ੀ ਵਿਕਅਤੀਆਂ ਖਿਲਾਫ਼ ਜ਼ਰੂਰੀ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਕੀਲਾਂ ਦੀ ਮੌਜ਼ੂਦਗੀ ’ਚ ਸਥਾਨਕ ਭਾਸ਼ਾ ’ਚ ਸਮਝਾਇਆ, ਜਿਸ ’ਤੇ ਉਨ੍ਹਾਂ ਨੇ (ਦੋਸ਼ੀਆਂ ਨੇ) ਦੋਸ਼ੀ ਨਾ ਹੋਣ ਦੀ ਅਪੀਲ ਕੀਤੀ ਤੇ ਮਾਮਲੇ ’ਚ ਮੁਕੱਦਮੇ ਦਾ ਦਾਅਵਾ ਕੀਤਾ। ਜੱਜ ਨੇ ਕਿਹਾ ਕਿ ਉਨ੍ਹਾਂ ਦੇ ਲਾਮਬੰਦੀ ਤੇ ਇਰਾਦੇ ਦੇ ਤਰੀਕੇ ਨਾਲ ਜਿਵੇਂ ਕਿ ਉਨ੍ਹਾਂ ਵਿਹਾਰ ਤੋਂ ਲੱਗਦਾ ਹੈ, ਉਕਤ ਗੈਰ ਕਾਨੂੰਨੀ ਜਮਾਵੜਾ ਦੰਗਿਆਂ ਤੇ ਮਿ੍ਰਤਕ ਦੀਪਕ ਦੇ ਕਤਲ ਵਰਗੇ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ