ਉਪਹਾਰ ਸਿਨੇਮਾ ਅਗਨੀਕਾਂਡ : ਅੰਸਲ ਭਰਾਵਾਂ ਨੂੰ 7-7 ਸਾਲ ਦੀ ਸਜ਼ਾ ਤੇ 2.25-2.25 ਕਰੋੜ ਜ਼ੁਰਮਾਨਾ

ਅੰਸਲ ਭਰਾਵਾਂ ਨੂੰ 7-7 ਸਾਲ ਦੀ ਸਜ਼ਾ ਤੇ 2.25-2.25 ਕਰੋੜ ਜ਼ੁਰਮਾਨਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਉਪਹਾਰ ਸਿਨੇਮਾ ਅਗਨੀਕਾਂਡ ਦੇ ਮਾਮਲੇ ’ਚ ਸਬੂਤਾਂ ਦੇ ਨਾਲ ਛੇੜਛਾੜ ਕਰਨ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਰਿਅਲ ਏਸਟੇਟ ਕਾਰੋਬਾਰੀ ਸੁਸ਼ੀਲ ਤੇ ਗੋਪਾਲ ਅੰਸਲ ਨੂੰ 7-7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਕੋਰਟ ਨੇ ਅੰਸਲ ਭਰਾਵਾਂ ’ਤੇ 2.25-2.25 ਕਰੋੜ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ। ਆਦੇਸ਼ ਸੁਣਾਏ ਜਾਣ ਤੋਂ ਬਾਅਦ ਜਮਾਨਤ ’ਤੇ ਛੁਟੇ ਦੋਸ਼ੀਆਂ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ ਗਿਆ ਕੋਰਟ ਦੇ ਆਦੇਸ਼ ’ਤੇ ਸਾਰੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਮਿਲੀ।

ਜਾਣਕਾਰੀ ਅਨੁਸਾਰ ਅਦਾਲਤ ਨੇ ਕੋਰਟ ਦੇ ਸਾਬਕਾ ਕਰਮਚਾਰੀ ਦਿਨੇਸ਼ ਚੰਦ ਸ਼ਰਮਾ ਤੇ ਦੋ ਹੋਰ ਦੋਸ਼ੀਆਂ ਪੀਪੀ ਬੱਤਰਾ ਤੇ ਅਨੂਪ ਸਿੰਘ ਨੂੰ ਵੀ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਹੈ ਇਸ ਤੋਂ ਇਲਾਵਾ ਤਿੰਨੇ ਦੋਸ਼ੀਆਂ ’ਤੇ ਤਿੰਨ-ਤਿੰਨ ਲੱਖ ਰੁਪਏ ਜ਼ੁਰਮਾਨੇ ਦੀ ਦੀ ਸਜ਼ਾ ਵੀ ਸੁਣਾਈ ਹੈ।
ਚੀਫ਼ ਮੈਟੋ੍ਰੋਪੋਲੀਟਨ ਮੈਜਿਸਟ੍ਰੇਟ ਪੰਕਜ਼ ਸ਼ਰਮਾ ਨੇ ਸਜ਼ਾ ਸੁਣਾਉਦਿਆਂ ਕਿਹਾ ਕਿ ਰਾਤ-ਰਾਤ ਭਰ ਸੋਚਣ ਤੋਂ ਬਾਅਦ ਮੈਂ ਫੈਸਲਾ ਕੀਤਾ ਹੈ ਕਿ ਇਹ ਲੋਕ ਸਜ਼ਾ ਦੇ ਪਾਤਰ ਹਨ ਸਜ਼ਾ ਸੁਣਾਉਣ ਦੌਰਾਨ ਸਾਰੇ ਦੋਸ਼ੀ ਕੋਰਟ ’ਚ ਮੌਜ਼ੂਦ ਸਨ ਸੁਪਰੀਮ ਕੋਰਟ ਤੋਂ ਅੰਸਲ ਭਰਾ ਜਮਾਨਤ ’ਤੇ ਰਿਹਾਅ ਹੋਏ ਸਨ ਹੁਣ ਉਨ੍ਹਾਂ ਫਿਰ ਤੋਂ ਜੇਲ੍ਹ ’ਚ ਰਹਿਣਾ ਪਵੇਗਾ।

ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ 13 ਜੂਨ, 1997 ਨੂੰ ਹਿੰਦੀ ਫਿਮਲ ‘ਬਾਰਡਰ’ ਦੀ ਸਕ੍ਰੀਨਿੰਗ ਦੌਰਾਨ ਉਪਹਾਰ ਸਿਨੇਮਾ ’ਚ ਅੱਗ ਲੱਗ ਗਈ ਸੀ, ਜਿਸ ’ਚ 59 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਦੋਂਕਿ 100 ਤੋਂ ਵੱਧ ਲੋਕ ਝੁਲਸ ਗਏ ਸਨ ਇਸ ਮਾਮਲੇ ‘ਚ ਕੋਰਟ ਨੇ ਅੰਸਲ ਭਰਾਵਾਂ ਨੂੰ ਦੋਸ਼ੀ ਠਹਿਰਾਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ