ਟੀ-20 ਲੜੀ ਲਈ ਕਈ ਖਿਡਾਰੀਆਂ ਨੂੰ ਦਿੱਤਾ ਜਾਵੇਗਾ ਆਰਾਮ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵਿਰਾਟ ਕੋਹਲੀ ਟੀ-20 ਕੌਮਾਂਤਰੀ ਟੀਮ ਦੀ ਕਪਤਾਨੀ ਛੱਡਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਬਤੌਰ ਕਪਤਾਨੀ ਅੱਜ ਉਨ੍ਹਾਂ ਦਾ ਆਖਰੀ ਮੈਚ ਹੈ ਚੋਣਕਰਤਾ ਰੋਹਿਤ ਸ਼ਰਮਾ ਨੂੰ ਟੀਮ ਦਾ ਕਪਤਾਨ ਐਲਾਨ ਸਕਦੇ ਹਨ। ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਅੱਜ ਆਖਰੀ ਮੁਕਾਬਲਾ ਨਾਮੀਬੀਆ ਨਾਲ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਦਾ ਟੀ-20 ਵਿਸ਼ਕ ਕੱਪ ’ਚ ਸਫ਼ਰ ਖਤਮ ਹੋ ਜਾਵੇਗਾ ਤੇ ਭਾਰਤੀ ਟੀਮ ਵਾਪਸ ਦੇਸ਼ ਪਰਤ ਆਵੇਗੀ। ਇਸ ਦੌਰਾਨ ਅਗਲੇ ਅਭਿਆਨ ਲਈ ਜੁਟ ਜਾਣਗੇ। ਭਾਰਤੀ ਟੀਮ ਦਾ ਅਗਲਾ ਦੌਰਾ ਨਿਊਜ਼ੀਲੈਂਡ ਦਾ ਹੈ ਨਿਊਜ਼ੀਲੈਂਡ ਖਿਲਾਫ਼ ਘਰੇਲੂ ਟੀ-20 ਲੜੀ ਖੇਡੇਗੀ।
ਜਿਸ ’ਚ ਮੁੱਖ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ ਜਿਸ ’ਚ ਵਿਰਾਟ ਕੋਹਲੀ, ਕੇਐਲ ਰਾਹੁਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਰਵਿੰਦਰ ਜਡੇਜਾ, ਆਰ ਅਸ਼ਵਿਨ ਤੇ ਰਿਸ਼ਭ ਪੰਤ ਨੂੰ ਨਿਊਜ਼ੀਲੈਂਡ ਖਿਲਾਫ਼ ਟੀ-20 ਘਰੇਲੂ ਲੜੀ ਲਈ ਆਰਾਮ ਦਿੱਤਾ ਜਾ ਸਕਦਾ ਹੈ। ਇਹ ਸਾਰੀ ਖਿਡਾਰੀਆ ਮਾਰਚ ਤੋਂ ਬਾਓ-ਬਬਲ ਦਾ ਹਿੱਸਾ ਹਨ। ਆਈਪੀਐੱਲ 2021 ਦੇ ਪਹਿਲੇ ਹਾਫ਼ ਤੋਂ ਬਾਅਦ ਸਾਰੇ ਖਿਡਾਰੀ ਇੰਗਲੈਂਡ ਗਏ ਸਨ, ਜਿੱਥੇ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਭਾਰਤ ਤੇ ਇੰਗਲੈਂਡ ਦਰਮਿਆਨ ਟੈਸਟ ਲੜੀ ਖੇਡੀ ਗਈ ਸੀ ਇਸ ਤੋਂ ਬਾਅਦ ਆਈਪੀਐੱਲ ਤੇ ਫਿਰ ਟੀ-20 ਵਿਸ਼ਕ ਕੱਪ ’ਚ ਇਹ ਖਿਡਾਰੀ ਖੇਡੇ।
ਰੋਹਿਤ ਸ਼ਰਮਾ ਬਣ ਸਕਦੇ ਹਨ ਨਵੇਂ ਕਪਤਾਨ
ਵਿਰਾਟ ਕੋਹਲੀ ਟੀ-20 ਕੌਮਾਂਤਰੀ ਟੀਮ ਦੀ ਕਪਤਾਨੀ ਛੱਡਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਬਤੌਰ ਕਪਤਾਨੀ ਅੱਜ ਉਨ੍ਹਾਂ ਦਾ ਆਖਰੀ ਮੈਚ ਹੈ। ਚੋਣਕਰਤਾ ਰੋਹਿਤ ਸ਼ਰਮਾ ਨੂੰ ਟੀਮ ਦਾ ਕਪਤਾਨ ਐਲਾਨ ਸਕਦੇ ਹਨ ਤੇ ਉਨ੍ਹਾਂ ਦੀ ਅਗਵਾਈ ’ਚ ਭਾਰਤ ਟੀ-20 ਲੜੀ ਖੇਡੇਗੀ। ਹਾਲਾਂਕਿ ਰੋਹਿਤ ਸ਼ਰਮਾ ਤੋਂ ਇਲਾਵਾ ਰਵਿੰਦਰ ਜਡੇਜਾ ’ਤੇ ਵੀ ਚੋਣਕਰਤਾਵਾਂ ਦੀਆਂ ਨਜ਼ਰਾਂ ਹਨ। ਵੇਖਣਾ ਹੋਵੇਗਾ ਕਿ ਭਾਰਤੀ ਟੀ-20 ਦੇ ਨਵੇਂ ਕਪਤਾਨ ਕੌਣ ਹੋਣਗੇ ਅੱਜ 8 ਨਵੰਬਰ ਨੂੰ ਚੇਤਨ ਸ਼ਰਮਾ ਦੀ ਅਗਵਾਈ ’ਚ ਚੋਣ ਕਮੇਟੀ ਟੀਮ ਇੰਡੀਆ ਦੀ ਚੋਣ ਕਰਨ ਲਈ ਮੀਟਿੰਗ ਕਰੇਗੀ, ਜਿਸ ’ਚ ਨਵੇਂ ਕਪਤਾਨ ਦਾ ਵੀ ਐਲਾਨ ਹੋਣ ਵਾਲਾ ਹੈ।
17 ਨਵੰਬਰ ਤੋਂ ਸ਼ੁਰੂ ਹੋਵੇਗੀ ਨਿਊਜ਼ੀਲੈਂਡ ਨਾਲ ਲੜੀ
17 ਨਵੰਬਰ ਤੋਂ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਟੀ-20 ਲੜੀ ਖੇਡੀ ਜਾਵੇਗੀ ਆਈਪੀਐੱਲ ’ਚ ਤੇ ਵਿਸ਼ਵ ਕੱਪ ’ਚ ਖਰਾਬ ਪ੍ਰਦਰਸ਼ਨ ਦੇ ਚੱਲਦਿਆਂ ਹਾਰਦਿਕ ਪਾਂਡਿਆ ਨੂੰ ਬਾਹਰ ਕੀਤਾ ਜਾ ਸਕਦਾ ਤੇ ਉਸ ਦੀ ਥਾਂ ਵੇਂਕਟੇਸ਼ ਅਇੱਅਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੂੰ ਟੀਮ ’ਚ ਚੁਣਿਆ ਜਾ ਸਕਦਾ ਹੈ ਸਪਿੱਨਰ ਵਜੋਂ ਵਰੁਣ ਚੱਕਰਵਰਤੀ ਤੇ ਰਾਹੁਲ ਚਾਹਰ ਨੂੰ ਮੌਕਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਯੁਜਵਿੰਦਰ ਚਹਿਲ ਦੀ ਵਾਪਸੀ ਦੀ ਸੰਭਾਵਨਾ ਹੈ।
ਟੀ-20 ਬਤੌਰ ਕਪਤਾਨ ਵਿਰਾਟ ਦਾ ਆਖਰੀ ਮੁਕਾਬਲਾ
ਭਾਰਤੀ ਕਪਤਾਨ ਵਿਰਾਟ ਕੋਹਲੀ ਅੱਜ ਨਾਮੀਬੀਆ ਖਿਲਾਫ਼ ਬਤੌਰ ਕਪਤਾਨ ਆਪਣਾ ਆਖਰੀ ਮੈਚ ਖੇਡਣਗੇ। ਇਸ ਤੋੋਂ ਬਾਅਦ ਉਹ ਟੀ-20 ’ਚ ਭਾਰਤੀ ਕਪਤਾਨੀ ਕਰਦੇ ਨਜ਼ਰ ਨਹੀਂ ਆਉਣਗੇ। ਭਾਰਤੀ ਕਪਤਾਨ ਵਿਰਾਟ ਕੋਹਲੀ ਜਿੱਤ ਨਾਲ ਆਪਣੇ ਕਪਤਾਨੀ ਕੈਰੀਅਰ ਨੂੰ ਅਲਵਿਦਾ ਕਹਿਣਾ ਚਾਹੁੰਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ