ਫਰੀਦਾਬਾਦ ’ਚ ਘਰ ’ਚੋਂ ਮਿਲੀ ਇੱਕ ਕਰੋੜ ਰੁਪਏ ਤੋਂ ਵੱਧ ਰਾਸ਼ੀ

ਫਰੀਦਾਬਾਦ ’ਚ ਘਰ ’ਚੋਂ ਮਿਲਿਆ 1 ਕਰੋੜ ਦਾ ਕੈਸ਼

(ਸੱਚ ਕਹੂੰ ਨਿਊਜ਼) ਫਰੀਦਾਬਾਦ। ਫਰੀਦਾਬਾਦ ਸ਼ਹਿਰ ’ਚ ਇੱਕ ਨਸ਼ਾ ਤਸਕਰ ਦੇ ਘਰੋਂ ਵੱਡੀ ਮਾਤਰਾ ’ਚ ਨਗਦੀ ਬਰਾਮਦ ਕੀਤੀ ਗਈ ਹੈ ਕਰਾਈਮ ਬ੍ਰਾਂਚ ਦੀ ਟੀਮ ਨੇ ਛਾਪੇਮਾਰੀ ਕਰਕੇ 1.13 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ ਰਕਮ ਇੰਨੀ ਜ਼ਿਆਦਾ ਸੀ ਕਿ ਪੁਲਿਸ ਨੂੰ ਵੀ ਗਿਣਤੀ ਕਰਨ ’ਚ ਕਾਫ਼ੀ ਸਮਾਂ ਲੱਗ ਗਿਆ ਪੁਲਿਸ ਨੂੰ ਡਰੱਗ ਤਸਕਰੀ ਕਰਨ ਦੀ ਸੂਚਨਾ ਮਿਲੀ ਜਿਸ ਦੇ ਅਧਾਰ ’ਤੇ ਪੁਲਿਸ ਨੇ ਛਾਪਾ ਮਾਰਿਆ ਤਲਾਸ਼ੀ ਦੌਰਾਨ ਡਰੱਗ ਤਾਂ ਨਹੀਂ ਮਿਲੀ ਪਰ 2 ਹਜ਼ਾਰ ਤੇ 500 ਦੇ ਨੋਟਾਂ ਦੀਆਂ ਗੁੱਟੀਆਂ ਨਾਲ ਭਰਿਆ 1 ਸੂਟਕੇਸ ਤੇ 1 ਬੈਗ ਬਰਾਮਦ ਕੀਤਾ ਗਿਆ।

ਪੁਲਿਸ ਨੇ ਨਗਦੀ ਨੂੰ ਕਬਜ਼ੇ ’ਚ ਲੈ ਲਿਆ ਹੈ ਇਨਕਮ ਟੈਕਸ ਵਿਭਾਗ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਫਰੀਦਾਬਾਦ ਦੇ ਸਭ ਤੋਂ ਵੱਡੇ ਡਰੱਗ ਤਸਕਰ ਮਿ੍ਰਤਕ ਬਜਿੰਦਰ ਉਰਫ਼ ਲਾਲ ਦੀ ਸੈਕਟਰ 23 ਸਥਿਤ ਕੋਠੀ ’ਤੇ ਨਸ਼ੀਲਾ ਪਦਾਰਥ ਹੋਣ ਦੀ ਜਾਣਕਾਰੀ ਮਿਲੀ ਸੀ ਗੁਪਤ ਸੂਚਨਾ ਦੇ ਅਧਾਰ ’ਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਦੇਰ ਰਾਤ ਮਕਾਨ ’ਤੇ ਛਾਪਾ ਮਾਰਿਆ ਉਸ ਸਮੇਂ ਘਰ ’ਚ ਡਰੱਗ ਤਸਕਰ ਦਾ ਸਾਲਾ ਅਮਿਤ ਮੌਜ਼ੂਦ ਸੀ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਇੱਕ ਕਮਰੇ ’ਚ ਦੋ ਬੈਗ ਮਿਲੇ ਦੋਵਾਂ ਬੈਗਾਂ ’ਚ 500 ਤੇ 2000 ਦੇ ਨੋਟ ਬਰਾਮਦ ਹੋਏ ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਓਧਰ ਕਰਾਈਮ ਬ੍ਰਾਂਚ ਦੇ ਇੰਚਾਰਜ਼ ਸੇਠੀ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਮਕਾਨ ’ਚ ਵੱਡੀ ਮਾਤਰਾ ’ਚ ਡਰੱਗ ਹੋਣ ਦੀ ਜਾਣਕਾਰੀ ਮਿਲੀ ਸੀ ਪਰ ਜਦੋਂ ਛਾਪਾ ਮਾਰਿਆ ਗਿਆ ਤਾਂ ਇੱਥੇ ਡਰੱਗ ਤਾਂ ਨਹੀਂ ਮਿਲੀ ਪਰ ਵੱਡੀ ਗਿਣਤੀ ’ਚ ਰਾਸ਼ੀ ਜ਼ਰੂਰ ਮਿਲੀ ਪੁਲਿਸ ਮਿ੍ਰਤਕ ਲਾਲ ਦੇ ਸਾਲੇ ਤੋਂ ਪੁੱਛਗਿੱਛ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ