ਸਮੇਂ ਸਿਰ ਬੀਐਸਐਫ਼ ਅਤੇ ਖੇਤੀ ਕਾਨੂੰਨਾਂ ਲਈ ਕਾਗਜ਼ੀ ਕਾਰਵਾਈ ਨਹੀਂ ਕਰ ਪਾਈ ਪੰਜਾਬ ਸਰਕਾਰ
- 11 ਨਵੰਬਰ ਨੂੰ ਮੁੜ ਤੋਂ ਹੋਏਗੀ ਇਜਲਾਸ ਦੀ ਬੈਠਕ, ਇਸੇ ਦਿਨ ਲਏ ਜਾਣਗੇ ਵੱਡੇ ਫੈਸਲੇ
(ਅਸ਼ਵਨੀ ਚਾਵਲਾ) ਚੰਡੀਗੜ। ਸੋਮਵਾਰ ਨੂੰ ਬੀਐਸਐਫ਼ ਅਤੇ ਖੇਤੀ ਕਾਨੰੂਨਾਂ ਸਣੇ ਬਿਜਲੀ ਸਮਝੌਤੇ ਨੂੰ ਲੈ ਕੇ ਕੋਈ ਵੀ ਕਾਰਵਾਈ ਨਹੀਂ ਹੋਏਗੀ। ਸੋਮਵਾਰ ਨੂੰ ਸਵੇਰੇ 10 ਵਜੇ ਸਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ 11 ਨਵੰਬਰ ਤੱਕ ਲਈ ਮੁਲਤਵੀ ਕਰ ਦਿੱਤਾ ਜਾਏਗਾ। ਇਸ ਲਈ ਸੋਮਵਾਰ ਨੂੰ 15 ਮਿੰਟ ਵਿੱਚ ਵਿਧਾਨ ਸਭਾ ਦੀ ਬੈਠਕ ਖ਼ਤਮ ਹੋ ਜਾਏਗੀ ਅਤੇ 11 ਨਵੰਬਰ ਨੂੰ ਹੀ ਵੱਡੇ ਫੈਸਲੇ ਆਉਣਗੇ।
ਇਸ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਸਮੇਂ ਸਿਰ ਆਪਣੀ ਕਾਗਜ਼ੀ ਕਾਰਵਾਈ ਹੀ ਪੂਰੀ ਨਹੀਂ ਕਰ ਪਾਈ ਹੈ, ਜਿਸ ਕਾਰਨ ਸਦਨ ਦੀ ਬੈਠਕ ਨੂੰ ਇੱਕ ਦਿਨ ਲਈ ਵਧਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਅਹਿਮ ਮੁੱਦੇ ’ਤੇ ਚਰਚਾ ਅਤੇ ਮਤੇ ਪਾਸ 11 ਨਵੰਬਰ ਨੂੰ ਹੀ ਹੋਣਗੇ। ਇਸੇ ਦਿਨ ਹੀ ਪੰਜਾਬ ਕੈਬਨਿਟ ਵਲੋਂ ਪਾਸ ਕੀਤੇ ਗਏ ਬਿੱਲ ਨੂੰ ਟੇਬਲ ਕਰਦੇ ਹੋਏ ਸਦਨ ਤੋਂ ਪਾਸ ਕਰਵਾਇਆ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ