ਭੁੱਖਮਰੀ ਤੇ ਅਮੀਰੀ ’ਚ ਵਧਦਾ ਪਾੜਾ ਚਿੰਤਾਜਨਕ
ਭਾਰਤ ਭੁੱਖਮਰੀ ਅਤੇ ਅਮੀਰੀ ਦੇ ਕੰਟ੍ਰਾਸਟ ਦੇ ਦੌਰ ’ਚੋਂ ਲੰਘ ਰਿਹਾ ਹੈ ਇੱਕ ਪਾਸੇ ਤਾਂ ਗਲੋਬਲ ਹੰਗਰ ਇੰਡੈਕਸ ’ਚ ਭਾਰਤ ਦੀ ਸਥਿਤੀ ਲਗਾਤਾਰ ਬਦਤਰ ਹੁੰਦੀ ਜਾ ਰਹੀ ਹੈ, ਉੁਥੇ ਦੂਜੇ ਪਾਸੇ ਦੇਸ਼ ਦੇ ਚੋਣਵੇਂ ਅਰਬਪਤੀ ਬੇਹਿਸਾਬੀ ਦੌਲਤ ਬਣਾ ਰਹੇ ਹਨ ਦੇਸ਼ ’ਚ ਭੁੱਖ ਦੀ ਵਿਆਪਕਤਾ ਹਰ ਸਾਲ ਨਵੇਂ ਅੰਕੜਿਆਂ ਦੇ ਨਾਲ ਸਾਡੇ ਸਾਹਮਣੇ ਆ ਜਾਂਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ’ਚ ਭੁੱਖ ਦੀ ਸਮੱਸਿਆ ਕਿੰਨੀ ਗੰਭੀਰ ਹੈ ਇੱਧਰ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਦੇਸ਼ ’ਚ ਨਾਬਰਾਬਰੀ ਦੀ ਖੱਡ ਹੋਰ ਜ਼ਿਆਦਾ ਚੌੜੀ ਹੋ ਗਈ ਹੈ ਉਹ ਗਰੀਬਾਂ ਲਈ ਆਫ਼ਤ ਅਤੇ ਅਮੀਰਾਂ ਲਈ ਆਫ਼ਤ ’ਚ ਮੌਕੇ ਸਾਬਤ ਹੋਈ ਹੈ ਇਸ ਨੇ ਪਹਿਲਾਂ ਤੋਂ ਹੀ ਹਾਸ਼ੀਏ ’ਤੇ ਜੀਅ ਰਹੀ ਦੇਸ਼ ਦੀ ਕਰੋੜਾਂ ਜਨਤਾ ਨੂੰ ਇੱਕ ਅਜਿਹੇ ਹਨ੍ਹੇਰੇ ’ਚ ਧੱਕ ਦਿੱਤਾ ਹੈ ਜਿੱਥੋਂ ਨਿੱਕਲਣ ’ਚ ਦਹਾਕੇ ਲੱਗ ਸਕਦੇ ਹਨ
ਭੁੱਖਮਰੀ ਦਾ ਹਨ੍ਹੇਰ: ਸੰਸਾਰਿਕ ਭੁੱਖ ਸੁੂਚਕਅੰਕ 2021 ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਸ ਮਾਮਲੇ ’ਚ ਭਾਰਤ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਪਿਛਲੇ ਸੱਤ ਸਾਲਾਂ ਤੋਂ ਭਾਰਤ ਇਸ ਸੂਚੀ ’ਚ ਲਗਾਤਾਰ ਤਿਲ੍ਹਕਦਾ ਗਿਆ ਹੈ ਸਾਲ 2021 ’ਚ ਭਾਰਤ ਨੂੰ ਕੁੱਲ 116 ਦੇਸ਼ਾਂ ਦੀ ਸੂਚੀ ’ਚ 101ਵੇਂ ਸਥਾਨ ’ਤੇ ਰੱਖਿਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਸੰਸਾਰਿਕ ਭੁੱਖ ਸੂਚਕਅੰਕ ’ਚ ਭਾਰਤ ਤੋਂ ਪਿੱਛੇ ਦੁਨੀਆ ਦੇ ਸਿਰਫ਼ 15 ਸਭ ਤੋਂ ਪੱਛੜੇ ਦੇਸ਼ ਹੀ ਹਨ ਨਾਲ ਹੀ ਭਾਰਤ ’ਚ ਭੁੱਖ ਦੇ ਪੱਧਰ ਨੂੰ ‘ਖਤਰਨਾਕ’ ਦੱਸਦੇ ਹੋਏ ‘ਭੁੱਖ ਦੀ ਗੰਭੀਰ’ ਸ੍ਰੇਣੀ ’ਚ ਸ਼ਾਮਲ 31 ਦੇਸ਼ਾਂ ’ਚ ਵੀ ਰੱਖਿਆ ਗਿਆ ਹੈ ਸਾਲ 2014 ’ਚ ਮੋਦੀ ਸਰਕਾਰ ਦੇ ਆਉਣ ਦੇ ਬਾਅਦ ਤੋਂ ਇਸ ਸੂਚਕਅੰਕ ’ਚ ਭਾਰਤ ਦੀ ਰੈਂਕਿੰਗ ਲਗਾਤਾਰ ਡਿੱਗਦੀ ਜਾ ਰਹੀ ਹੈ 2014 ਦੀ ਰੈਕਿੰਗ ’ਚ ਭਾਰਤ 55ਵੇਂ ਸਥਾਨ ’ਤੇ ਸੀ ਇਸ ਤੋਂ ਬਾਅਦ ਗਿਰਾਵਟ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ
2014 ਤੋਂ 2021 ਵਿਚਕਾਰ ਗਲੋਬਲ ਹੰਗਰ ਇੰਡੈਕਸ ’ਚ ਭਾਰਤ ਦੀ ਸਥਿਤੀ ਦੇਖੀਏ ਤਾਂ ਸਾਲ 2014 ’ਚ ਭਾਰਤ ਦੀ ਰੈਂਕਿੰਗ ਜਿੱਥੇ 55ਵੇਂ ਸਥਾਨ ’ਤੇ ਸੀ, ਉੱਥੇ 2021 ’ਚ 101ਵੇਂ ਸਥਾਨ ’ਤੇ ਹੋ ਗਈ ਹੈ ਹਾਲਾਂਕਿ ਇਸ ਦੌਰਾਨ ਇਸ ਸੂਚਕਅੰਕ ’ਚ ਸ਼ਾਮਲ ਦੇਸ਼ਾਂ ਦੀ ਗਿਣਤੀ ਵੀ ਘਟਦੀ-ਵਧਦੀ ਰਹੀ ਹੈ 2014 ਦੀ ਇੰਡੈਕਸ ’ਚ ਕੁੱਲ 76 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਦੋਂ ਕਿ 2021 ਦੀ ਰੈਂਕਿੰਗ ’ਚ ਕੁੱਲ 116 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਭਾਰਤ ਦੇ ਹਮਸਾਇਆ ਮੁਲਕਾਂ ਨੇ ਆਪਣੀ ਰੈਂਕਿੰਗ ’ਚ ਕਾਫੀ ਸੁਧਾਰ ਕੀਤਾ ਹੈ
2014 ’ਚ ਭਾਰਤ ਦੇ 55ਵੇਂ ਸਥਾਨ ਦੇ ਮੁਕਾਬਲੇ ਬੰਗਲਾਦੇਸ਼ ਅਤੇ ਪਾਕਿਸਤਾਨ 57ਵੇਂ ਸਥਾਨ ’ਤੇ ਸਨ ਪਰ ਅੱਜ 2021 ’ਚ ਇਹ ਦੋਵੇਂ ਮੁਲਕ ਭਾਰਤ ਦੀ ਤੁਲਨਾ ’ਚ ਕਾਫ਼ੀ ਬਿਹਤਰ ਸਥਿਤੀ ’ਚ ਲੜੀਵਾਰ 76ਵੇਂ ਅਤੇ 92ਵੇਂ ਸਥਾਨ ’ਤੇ ਹਨ ਇਨ੍ਹਾਂ ਦੇਸ਼ਾਂ ਨੂੰ ਭਾਰਤ ਦੀ ਤੁਲਨਾ ’ਚ ਗਰੀਬ ਅਤੇ ਛੋਟਾ ਮੰਨਿਆ ਜਾਂਦਾ ਹੈ ਨਾਲ ਹੀ ਇਨ੍ਹਾਂ ਦੇਸ਼ਾਂ ਦੀ ਘਰੇਲੂ ਰਾਜਨੀਤੀ ਵੀ ਇੱਕ-ਦੂਜੇ ਨੂੰ ਮੁੱਦਾ ਬਣਾ ਕੇ ਸੰਚਾਲਿਤ ਹੁੰਦੀ ਹੈ ਖਾਸ ਕਰਕੇ ਭਾਰਤ ਅਤੇ ਪਾਕਿਸਤਾਨ ਦੀ ਅਜਿਹੇ ’ਚ ਕੀ ਘਰੇਲੂ ਰਾਜਨੀਤੀ ’ਚ ਗੱਲ-ਗੱਲ ’ਤੇ ਪਾਕਿਸਤਾਨ ਨੂੰ ਮੁਦਾ ਬਣਾਉਣ ਵਾਲੀਆਂ ਸਿਆਸੀ ਪਾਰਟੀਆਂ ਭੁੱਖਮਰੀ ਦੇ ਮੁੱਦੇ ’ਤੇ ਭਾਰਤ ਦੇ ਪਾਕਿਸਤਾਨ ਤੋਂ ਪਿੱਛੇ ਛੁੱਟ ਜਾਣ ਨੂੰ ਵੀ ਮੁੱਦਾ ਬਣਾਉਣ ਦੀ ਹਿੰਮਤ ਕਰਨਗੀਆਂ?
ਜਿਵੇਂ ਕਿ ਇਸ ਸਾਲ ਦੇ ਸ਼ੁਰੂਆਤ ’ਚ ਜਾਪਾਨ ਦੇ ਪ੍ਰਸਿੱਧ ਆਰਥਿਕ ਅਖ਼ਬਾਰ ‘ਨਿੱਕੇਈ ਏਸ਼ੀਆ’ ’ਚ ਪ੍ਰਕਾਸ਼ਿਤ ਇੱਕ ਲੇਖ ’ਚ ਰੂਪਾ ਸੁਬਰਮਣੀਅਮ ਨੇ ਦੱਸਿਆ ਸੀ ਕਿ ਭਾਰਤ ਬਹੁਤ ਤੇਜ਼ੀ ਨਾਲ ਗੈਂਗਸਟਰ ਪੂੰਜੀਪਤੀਆਂ ਦੇ ਦੇਸ਼ ’ਚ ਬਦਲਦਾ ਜਾ ਰਿਹਾ ਹੈ ਅੱਜ ਦੋ ਗੁਜਰਾਤੀ ਕਾਰੋਬਾਰੀਆਂ ਅੰਬਾਨੀ ਅਤੇ ਅਡਾਨੀ ਦਾ ਇੱਕਤਰਫ਼ਾ ਡੰਕਾ ਵੱਜ ਰਿਹਾ ਹੈ, ਹਰ ਦਿਨ ਉਨ੍ਹਾਂ ਦੀ ਸੰਪੱਤੀ ’ਚ ਬੇਹਿਸਾਬਾ ਵਾਧਾ ਹੋ ਰਿਹਾ ਹੈ ਇਹ ਵੀ ਅਜਿਹਾ ਅਦਭੁਤ ਸੰਯੋਗ ਹੈ ਕਿ ਭਾਰਤ ਸਰਕਾਰ ਜੋ ਵੀ ਨੀਤੀ ਬਣਾ ਰਹੀ ਹੈ ਉਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਇਨ੍ਹਾਂ ਦੋ ਕਾਰੋਬਾਰੀਆਂ ਨੂੰ ਹੋ ਰਿਹਾ ਹੈ, ਹਾਲਾਂਕਿ ਇਨ੍ਹਾਂ ਤੋਂ ਇਲਾਵਾ ਵੀ ਦੋ-ਚਾਰ ਕਾਰੋਬਾਰੀ ਹਨ, ਜਿਨ੍ਹਾਂ ਨੂੰ ਕੁਝ ਲਾਭ ਹੋਇਆ ਹੈ ਪਰ ਇਨ੍ਹਾਂ ਦੋ ਕਾਰੋਬਾਰੀਆਂ ਦੀ ਕਮਾਈ ਅਸੀਮਤ ਹੈ
ਜਾਹਿਰ ਹੈ ਕਿ ਭਾਰਤ ਦੇ ਚੋਟੀ ਦੇ ਕਾਰੋਬਾਰੀਆਂ ਦੀ ਇਸ ਤਰੱਕੀ ਦੇ ਨਾਲ ਡੂੰਘੀ ਨਾਬਰਾਬਰੀ ਵੀ ਨੱਥੀ ਹੈ ਉਦਾਰੀਕਰਨ ਦੇ ਬਾਅਦ ਤੋਂ ਹੀ ਭਾਰਤ ਨੂੰ ਉੱਭਰਦੀ ਹੋਈ ਆਰਥਿਕ ਮਹਾਂਸ਼ਕਤੀ ਮੰਨਿਆ ਜਾਂਦਾ ਰਿਹਾ ਹੈ ਇਸ ਦੌਰਾਨ ਭਾਰਤ ਨੇ ਆਰਥਿਕ ਰੂਪ ਨਾਲ ਕਾਫ਼ੀ ਤਰੱਕੀ ਵੀ ਕੀਤੀ ਹੈ ਪਰ ਜੀਡੀਪੀ ਦੇ ਨਾਲ ਆਰਥਿਕ ਨਾਬਰਾਬਰੀਆਂ ਵੀ ਵਧੀਆਂ ਹਨ ਜਿਸ ਦੀ ਝਲਕ ਸਾਨੂੰ ਸਾਲ ਦਰ ਸਾਲ ਭੁੱਖ ਅਤੇ ਕੁਪੋਸ਼ਣ ਨਾਲ ਜੁੜੇ ਅੰਕੜਿਆਂ ’ਚ ਦੇਖਣ ਨੂੰ ਮਿਲਦੀ ਹੈ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਅਸੀਂ ਆਪਣੇ ਆਰਥਿਕ ਵਿਕਾਸ ਦਾ ਫਾਇਦਾ ਸਮਾਜਿਕ ਅਤੇ ਮਨੁੱਖੀ ਵਿਕਾਸ ਨੂੰ ਦੇਣ ’ਚ ਨਾਕਾਮ ਸਾਬਤ ਹੋਏ ਹਾਂ ਭਾਰਤ ਦੀ ਇਹ ਨਾਬਰਾਬਰੀ ਸਿਫ਼ ਆਰਥਿਕ ਨਹੀਂ ਹੈ,
ਸਗੋਂ ਘੱਟ ਆਮਦਨ ਦੇ ਨਾਲ ਦੇਸ਼ ਦੀ ਵੱਡੀ ਆਬਾਦੀ ਸਿਹਤ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਵਰਗੀਆਂ ਬੁਨਿਆਦੀ ਜ਼ਰੂਰਤਾਂ ਦੀ ਪਹੁੰਚ ਦੇ ਦਾਇਰੇ ਤੋਂ ਵੀ ਬਾਹਰ ਹੈ ਸਾਲ 2020 ਦੇ ਮਨੁੱਖੀ ਵਿਕਾਸ ਸੂੂਚਕਅੰਕ (ਐਚਡੀਆਈ) ’ਚ ਭਾਰਤ ਨੂੰ 189 ਦੇਸ਼ਾਂ ’ਚ 131ਵਾਂ ਸਥਾਨ ਪ੍ਰਾਪਤ ਹੋਇਆ ਹੈ 2019 ’ਚ ਭਾਰਤ ਦੋ ਪਾਇਦਾਨ ਉੱਪਰ 129ਵੇਂ ਸਥਾਨ ’ਤੇ ਸੀ ਜ਼ਿਕਰਯੋਗ ਹੈ ਕਿ ਇਹ ਰੈਂਕਿੰਗ ਦੇਸ਼ਾਂ ਦੇ ਜੀਵਨ ਪੱਧਰ, ਸਿੱਖਿਆ ਅਤੇ ਆਮਦਨੀ ਦੇ ਸੂਚਕਅੰਕ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ ਜਿਸ ਦੇਸ਼ ’ਚ ਨਾਬਰਾਬਰੀ ਜ਼ਿਆਦਾ ਹੋਵੇਗੀ ਉਸ ਦੇਸ਼ ਰੈਂਕਿੰਗ ਹੇਠਾਂ ਹੁੰਦੀ ਹੈ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਭਾਰਤ ’ਚ ਭੁੱਖ ਅਤੇ ਕੁਪੋਸ਼ਣ ਦੀ ਸਮੱਸਿਆ ਨੂੰ ਦੇਖਦਿਆਂ ਖੁਰਾਕ ਸੁਰੱਖਿਆ ਐਕਟ 2013 ਇੱਕ ਸੀਮਤ ਹੱਲ ਪੇਸ਼ ਕਰਦਾ ਹੀ ਹੈ,
ਉਪਰੋਕਤ ਚਾਰੇ ਹੱਕਦਾਰੀਆਂ ਖੁਰਾਕ ਅਸੁਰੱਖਿਆ ਦੀ ਵਿਆਪਕਤਾ ਨੂੰ ਪੂਰੀ ਤਰ੍ਹਾਂ ਸੰਬੋਧਿਤ ਕਰਨ ਲਈ ਨਾਕਾਫ਼ੀ ਹਨ ਅਤੇ ਇਹ ਭੁੱਖ ਅਤੇ ਕੁਪੋਸ਼ਣ ਦੇ ਮੂਲ ਕਾਰਨਾਂ ਦਾ ਹੱਲ ਪੇਸ਼ ਨਹੀਂ ਕਰਦੀਆਂ ਹਨ ਇਸ ਲਈ ਹੰਗਰ ਇੰਡੈਕਸ ’ਚ ਭਾਰਤ ਦੇ ਸਾਲ ਦਰ ਸਾਲ ਲਗਾਤਾਰ ਪੱਛੜਦੇ ਚਲੇ ਜਾਣ ਤੋਂ ਬਾਅਦ ਅੱਜ ਪਹਿਲੀ ਜ਼ਰੂਰਤ ਹੈ ਕਿ ਇਸ ਲਈ ਚਲਾਈਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਜਾਵੇ ਅਤੇ ਇਸ ਦੇ ਬੁਨਿਆਦੀ ਕਾਰਨਾਂ ਦੀ ਪਛਾਣ ਕਰਦਿਆਂ ਇਸ ਦਿਸ਼ਾ ’ਚ ਠੋਸ ਪਹਿਲਕਦਮੀ ਹੋਵੇ, ਜਿਸ ਨਾਲ ਆਰਥਿਕ ਨਾਬਰਾਬਰੀ ਘੱਟ ਹੋਵੇ ਅਤੇ ਸਮਾਜਿਕ ਸੁਰੱਖਿਆ ਦਾ ਦਾਇਰਾ ਵਧੇ ਇਸ ਲਈ ਸਰਕਾਰ ਵੱਲੋਂ ਬਿਨਾਂ ਕਿਸੇ ਬਹਾਨੇ ਦੇ ਜ਼ਰੂਰੀ ਨਿਵੇਸ਼ ਕੀਤਾ ਜਾਵੇੇ ਤਾਂ ਕਿ ਦੇਸ਼ ’ਚ ਆਰਥਿਕ ਵਿਕਾਸ ਦੇ ਨਾਲ-ਨਾਲ ਮਨੁੱਖੀ ਵਿਕਾਸ ਵੀ ਹੋ ਸਕੇ
ਜਾਵੇਦ ਅਨੀਸ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ