ਚੀਨ ਵਾਂਗ ਅਰਥਚਾਰੇ ਨੂੰ ਮਜ਼ਬੂਤ ਕਰੇ ਭਾਰਤ
ਚੀਨ ਨੇ ਪਰਮਾਣੂ ਹਥਿਆਰਾਂ ਦੇ ਰੂਪ ’ਚ ਹਾਈਪਰਸੋਨਿਕ ਮਿਜ਼ਾਇਲ ਦਾ ਪ੍ਰੀਖਣ ਕਰਕੇ ਅਮਰੀਕਾ ਤੱਕ ਦੇ ਮੱਥੇ ’ਤੇ ਤਰੇਲੀਆਂ ਲਿਆ ਦਿੱਤੀਆਂ ਹਨ ਚੀਨ ਦਾ ਇਹ ਪ੍ਰੀਖਣ ਏਨਾ ਗੁਪਤਾ ਰਿਹਾ ਕਿ ਅਮਰੀਕਾ ਨੂੰ ਇਸ ਦੀ ਭਿਣਕ ਵੀ ਨਹੀਂ ਲੱਗੀ ਇੱਕ ਪਾਸੇ ਚੀਨ ਹੁਣ ਫੌਜੀ ਸ਼ਕਤੀ ਦੇ ਤੌਰ ’ਤੇ ਦੁਨੀਆ ਦਾ ਮੋਹਰੀ ਰਾਸ਼ਟਰ ਬਣ ਗਿਆ ਹੈ ਕੋਰੋਨਾ ਚੀਨ ਤੋਂ ਤਿਆਰ ਹੋਇਆ ਜੈਵਿਕ ਹਥਿਆਰ ਮੰਨਿਆ ਜਾ ਰਿਹਾ ਹੈ ਚੀਨ ਨੇ ਅੱਜ ਤੱਕ ਆਪਣੀਆਂ ਪ੍ਰਯੋਗਸ਼ਾਲਾਵਾਂ ਤੱਕ ਦੁਨੀਆ ਨੂੰ ਜਾਣ ਨਹੀਂ ਦਿੱਤਾ ਹੈ,
ਨਾ ਹੀ ਕੋਰੋਨਾ ਦੀ ਉਤਪਤੀ ਨਾਲ ਜੁੜੇ ਸਬੂਤਾਂ ਤੱਕ ਦੁਨੀਆ ਪਹੁੰਚ ਸਕੀ ਹੈ ਕੀ ਇਹ ਜਾਣਨਾ ਜ਼ਰੂਰੀ ਨਹੀਂ ਹੋ ਗਿਆ ਹੈ ਕਿ ਚੀਨ ਦਾ ਪਹਿਲਾਂ-ਪਹਿਲਾਂ ਗਰੀਬ ਦੇਸ਼ਾਂ ਨੂੰ ਭਾਰੀ-ਭਰਕਮ ਕਰਜ਼ ਦੇਣਾ, ਫ਼ਿਰ ਉਨ੍ਹਾਂ ਤੋਂ ਉਨ੍ਹਾਂ ਦੀਆਂ ਬੰਦਰਗਾਹਾਂ, ਖਾਨਾਂ ਅਤੇ ਵੱਡੇ ਬੰਨ੍ਹ ਹਾਸਲ ਕਰਨਾ, ਦੁਨੀਆ ’ਚ ਵਨ ਬੈਲਟ ਵਨ ਰੋਡ ਦਾ ਪ੍ਰੋਜੈਕਟ ਲੈ ਕੇ ਆਉਣਾ, ਇਸ ਤੋਂ ਬਾਅਦ ਕੋਰੋਨਾ ਨਾਲ ਦੁਨੀਆ ਭਰ ਦੇ ਬਜ਼ਾਰਾਂ ਨੂੰ ਚੌਪਟ ਕਰ ਦੇਣਾ ਅਤੇ ਹੁਣ ਹਾਈਪਰਸੋਨਿਕ ਪਰਮਾਣੂ ਮਿਜ਼ਾਈਲ ਨਾਲ ਦੁਨੀਆ ਨੂੰ ਆਪਣੀ ਫੌਜੀ ਤਾਕਤ ਦਿਖਾਉਣਾ, ਆਖ਼ਰ ਚੀਨ ਕੀ ਕਰਨ ਜਾ ਰਿਹਾ ਹੈ?
ਕੋਰੋਨਾ ਦੌਰਾਨ ਪਹਿਲਾਂ ਚੀਨ ਨੇ ਭਾਰਤ ਵੱਲ ਫੌਜੀ ਘੁਸਪੈਠ ਕੀਤੀ, ਉਸ ਤੋਂ ਬਾਅਦ ਤਾਈਵਾਨ ’ਤੇ ਆਪਣੇ ਲੜਾਕੂ ਜਹਾਜ਼ ਉਡਾਏ ਜਦੋਂ ਅਮਰੀਕਾ ਨੇ ਦਬਕਾ ਮਾਰਿਆ ਤਾਂ ਉਸ ਨੇ ਹਾਈਪਰਸੋਨਿਕ ਪਰਮਾਣੂ ਮਿਜ਼ਾਈਲ ਨਾਲ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ ਇਸ ਤੋਂ ਇਲਾਵਾ ਦੱਖਣੀ ਚੀਨ ਸਾਗਰ ’ਤੇ ਚੀਨ ਕਈ ਦਹਾਕੇ ਤੋਂ ਹੀ ਆਪਣਾ ਏਕਾਧਿਕਾਰ ਵਧਾਉਂਦਾ ਜਾ ਰਿਹਾ ਹੈ ਯੂਰਪ, ਅਫ਼ਰੀਕਾ, ਏਸ਼ੀਆ, ਲੈਟਿਨ ਅਮਰੀਕਾ ਹਰ ਮਹਾਂਦੀਪ ’ਚ ਚੀਨ ਅਮਰੀਕਾ ਤੋਂ ਕਿਤੇ ਅੱਗੇ ਨਿੱਕਲ ਚੁੱਕਾ ਹੈ
ਅੱਜ ਚੀਨ ਨੂੰ ਅਮਰੀਕਾ ਨਾਲ ਟੱਕਰ ਲੈਣ ਲਈ ਕੋਈ ਸੰਸਾਰਿਕ ਜਾਂ ਅੰਤਰਰਾਸ਼ਟਰੀ ਚੁਣੌਤੀ ਮਹਿਸੂਸ ਨਹੀਂ ਹੋ ਰਹੀ, ਸਗੋਂ ਚੀਨ ਦੇ ਵਿਰੁੱਧ ਅਮਰੀਕਾ ਆਏ ਦਿਨ ਵੱਖ-ਵੱਖ ਖੇਤਰਾਂ ’ਚ ਨਵੇਂ ਸੰਗਠਨ ਬਣਾ ਕੇ ਆਪਣਾ ਸ਼ਕਤੀ ਸੰਤੁਲਨ ਸਾਧਣ ਦੀਆਂ ਜੀ-ਜਾਨ ਨਾਲ ਕੋਸ਼ਿਸ਼ਾਂ ’ਚ ਲੱਗਾ ਹੋਇਆ ਹੈ ਚੀਨ ਦੀ ਤਰੱਕੀ ਦੇ ਸਾਹਮਣੇ ਭਾਰਤ ਨੂੰ ਦੇਖਣਾ ਪਵੇਗੀ ਕਿ ਉਸ ਦੇ ਸਿਰ ’ਤੇ ਖੜ੍ਹੇ ਚੀਨ ਨਾਲ ਆਉਣ ਵਾਲੇ ਸਮੇਂ ’ਚ ਕਿਵੇਂ ਮੁਕਾਬਲਾ ਕੀਤਾ ਜਾਵੇ ਭਾਰਤ ਨੂੰ ਤੇਜੀ ਨਾਲ ਆਪਣੀ ਅਰਥਵਿਵਸਥਾ ਦਾ ਆਕਾਰ ਵਧਾਾਉਣਾ ਹੋਵੇਗਾ, ਭਾਰਤ ਕੋਲ ਚੀਨ ਦੇ ਬਰਾਬਰ ਦੇ ਹੀ ਮਨੁੱਖੀ ਵਸੀਲੇ ਹਨ ਸਭ ਤੋਂ ਵੱਡੀ ਗੱਲ ਭਾਰਤ ਕੋਲ ਇੱਕ ਮਜ਼ਬੂਤ ਲੋਕਤੰਤਰ ਹੈ
ਜਿਸ ਨਾਲ ਦੁਨੀਆ ਦੇ ਕਿਸੇ ਵੀ ਛੋਟੇ ਦੇਸ਼ ਨੂੰ ਚਿੰਤਾ ਨਹੀਂ ਹੈ ਭਾਰਤ ਨੂੰ ਸਭ ਤੋਂ ਪਹਿਲਾ ਕੰਮ ਇਹ ਕਰਨਾ ਚਾਹੀਦਾ ਹੈ ਕਿ ਉਹ ਇੱਕ ਮਜ਼ਬੂਤ ਸਰਕਾਰ ਰੱਖੇ, ਮਜ਼ਬੂਤ ਸਰਕਾਰ ਨੂੰ ਚਾਹੀਦਾ ਹੋਵੇਗਾ ਕਿ ਉਹ ਦੇਸ਼ ਦੀ ਅੰਦਰੂਨੀ ਸੌੜੀ ਰਾਜਨੀਤੀ ਦਾ ਸ਼ਿਕਾਰ ਨਾ ਬਣੇ, ਦੇਸ਼ ਦੇ ਵਿਕਾਸ ਅਤੇ ਫੈਲਾਅ ਦੀਆਂ ਯੋਜਨਾਵਾਂ ਨੂੰ ਤੇਜ਼ੀ ਨਾਲ ਅੱਗੇ ਵਧਾਵੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਉਦਯੋਗਾਂ ਲਈ ਬਜ਼ਾਰ ਅਸਾਨ ਕਰੇ ਜਦੋਂ ਅਰਥਵਿਵਸਥਾ ਵਧੇਗੀ, ਉਦੋਂ ਦੇਸ਼ ਰਿਸਰਚ ’ਤੇ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕਰੇ ਰੱਖਿਆ, ਸਿਹਤ, ਤਕਨੀਕ, ਖੇਤੀ, ਸੰਸਾਰਿਕ ਸਮੱਸਿਆ ਇਨ੍ਹਾਂ ਖੇਤਰਾਂ ’ਚ ਭਾਰਤੀ ਦਿਮਾਗ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹਾਸਲ ਕਰੇ, ਉਦੋਂ ਅਸੀਂ ਯਕੀਨੀ ਤੌਰ ’ਤੇ ਭਵਿੱਖ ਦੇ ਚੀਨ ਦੇ ਸਾਹਮਣੇ ਮਜ਼ਬੂਤੀ ਨਾਲ ਖੜ੍ਹੇ ਰਹਿ ਸਕਦੇ ਹਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ