ਬੱਚਿਆਂ ’ਤੇ ਵਧਦੇ ਅਪਰਾਧਾਂ ’ਤੇ ਰੋਕ ਲੱਗੇ
ਕੋਰੋਨਾ ਕਾਲ ਦੇ ਲਾਕਡਾਊਨ ਦੌਰਾਨ ਬਾਲ ਵਿਆਹ, ਯੌਨ ਸ਼ੋਸ਼ਣ, ਅਪਰਾਧ ੂਅਤੇ ਆਨਲਾਈਨ ਦੁਰਵਿਹਾਰ ਦੇ ਮਾਮਲਿਆਂ ’ਚ ਚਿੰਤਾਜਨਕ ਵਾਧਾ ਦਰਜ਼ ਹੋਇਆ ਨਵੇਂ ਅੰਕੜਿਆਂ ਅਨੁਸਾਰ ਪਿਛਲੇ ਸਾਲ ਰੋਜ਼ਾਨਾ ਕਰੀਬ ਸਾਢੇ ਤਿੰਨ ਸੌ ਬੱਚਿਆਂ ਨਾਲ ਅਪਰਾਧਿਕ ਘਟਨਾਵਾਂ ਵਾਪਰੀਆਂ ਹਾਲਾਂਕਿ ਅਧਿਐਨਕਰਤਾਵਾਂ ਅਤੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ ਇਸ ਦੇ ਪਿੱਛੇ ਵੱਡੀ ਵਜ੍ਹਾ ਕੋਰੋਨਾ ਕਾਲ ’ਚ ਹੋਇਆ ਲਾਕਡਾਊਨ ਅਤੇ ਕੰਮਕਾਜ ਦੇ ਠੱਪ ਹੋ ਜਾਣ, ਪਰਿਵਾਰਾਂ ਸਾਹਮਣੇ ਆਰਥਿਕ ਸੰਕਟ ਖੜ੍ਹਾ ਹੋ ਜਾਣ ਨੂੰ ਮੰਨਿਆ ਹੈ ਬੱਚੇ ਸਮਾਜ ’ਚ ਨਹੀਂ, ਆਪਣੇ ਘਰਾਂ ’ਚ ਵੀ ਅਸੁਰੱਖਿਅਤ ਹਨ ਬੱਚਿਆਂ ’ਤੇ ਹੋ ਰਹੇ ਅਪਰਾਧ ਇੱਕ ਸੱਭਿਆ ਸਮਾਜ ’ਤੇ ਬਦਨੁਮਾ ਦਾਗ ਹੈ
ਜਦੋਂ ਕਿ ਇੱਕ ਸੱਭਿਆ ਸਮਾਜ ਦੀ ਪਛਾਣ ਇਸ ਗੱਲ ਨਾਲ ਵੀ ਹੁੰਦੀ ਹੈ ਕਿ ਉਸ ਵਿਚ ਬੱਚਿਆਂ ਦੇ ਨਾਲ ਕਿਵੇਂ ਦਾ ਵਿਹਾਰ ਹੁੰਦਾ ਹੈ, ਉਹ ਖੁਦ ਨੂੰ ਕਿੰਨਾ ਸੁਰੱਖਿਅਤ ਮਹਿਸੂਸ ਕਰਦੇ ਹਨ ਇਸ ਦ੍ਰਿਸ਼ਟੀ ਨਾਲ ਅਸੀਂ ਸਦਾ ਤੋਂ ਪੱਛੜੇ ਨਜ਼ਰ ਆਉਂਦੇ ਰਹੇ ਹਾਂ ਕਹਿੰਦੇ ਹਨ ਕਿ ਸਮਾਜ ’ਚ ਸਿੱਖਿਆ ਦੇ ਪ੍ਰਸਾਰ ਨਾਲ ਹਿੰਸਾ ਅਤੇ ਅਪਰਾਧ ਵਰਗੀਆਂ ਘਟਨਾਵਾਂ ਖੁਦ ਹੀ ਘੱਟ ਹੋਣ ਲੱਗਦੀਆਂ ਹਨ ਭਾਰਤ ’ਚ ਸਿੱਖਿਆ ਦੀ ਦਰ ਤਾਂ ਵਧ ਰਹੀ ਹੈ, ਪਰ ਹਿੰਸਾ ਅਤੇ ਅਪਰਾਧ ਦੇ ਮਾਮਲੇ ਵੀ ਉਸੇ ਅਨੁਪਾਤ ’ਚ ਵਧੇ ਹੋਏ ਦਰਜ਼ ਹੁੰਦੇ ਹਨ, ਇਹ ਸਿੱਖਿਆ ਦੀ ਵਿਸੰਗਤੀ ਦਾ ਹੀ ਨਤੀਜਾ ਹੈ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਕਿ ਭਾਰਤ ’ਚ ਬੱਚਿਆਂ ਨਾਲ ਹਿੰਸਕ ਵਿਹਾਰ, ਯੌਨ ਅੱਤਿਆਚਾਰ ਅਤੇ ਉਨ੍ਹਾਂ ਦੇ ਅਧਿਕਾਰਾਂ ਦੇ ਘਾਣ ’ਤੇ ਰੋਕ ਨਹੀਂ ਲੱਗ ਰਹੀ, ਜੋ ਚਿੰਤਾਜਨਕ ਹੋਣ ਦੇ ਨਾਲ ਸ਼ਾਸਨ-ਵਿਵਸਥਾ ’ਤੇ ਸਵਾਲ ਖੜ੍ਹੇ ਕਰਦਾ ਹੈ
ਹਾਲ ਹੀ ’ਚ ਸਕੂਲ ਆਫ਼ ਬਿਜ਼ਨਸ ’ਚ ਸੈਂਟਰ ਫ਼ਾਰ ਇਨੋਵੇਸ਼ਨ ਇੰਟਰਪ੍ਰੇਨਿਓਰਸ਼ਿਪ ਦੀ ਮੱਦਦ ਨਾਲ ਇੱਕ ਸਰਵੇ ਆਨਲਾਈਨ ਸਿੱਖਿਆ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਕੀਤਾ ਗਿਆ ਸੀ ਇਸ ਸਰਵੇ ਦਾ ਹਿੱਸਾ ਬਣੇ ਲੋਕਾਂ ’ਚੋਂ 93 ਫੀਸਦੀ ਲੋਕਾਂ ਨੇ ਇਹੀ ਮੰਨਿਆ ਹੈ ਕਿ ਆਨਲਾਈਨ ਸਿੱਖਿਆ ਨਾਲ ਬੱਚਿਆਂ ਦੇ ਸਿੱਖਣ ਅਤੇ ਮੁਕਾਬਲੇਬਾਜ਼ੀ ਦੀ ਸਮਰੱਥਾ ’ਤੇ ਬੁਰਾ ਪ੍ਰਭਾਵ ਪਿਆ ਹੈ, ਘਰਾਂ ’ਚ ਕੈਦ ਹੋ ਕੇ ਵੀ ਉਹ ਆਨਲਾਈਨ ਅਪਰਾਧਾਂ ਦੇ ਸ਼ਿਕਾਰ ਹੋਏ, ਉਨ੍ਹਾਂ ’ਚ ਮਾਨਸਿਕ ਵਿਕਾਰ ਪੈਦਾ ਹੋਏ ਇਸ ਨਾਲ ਬੱਚਿਆਂ ’ਤੇ ਨਕਾਰਾਤਮਕ ਮਨੋਵਿਗਿਆਨਕ ਪ੍ਰਭਾਵ ਵੀ ਪਿਆ, ਜਿਸ ਨਾਲ ਉਨ੍ਹਾਂ ਦੀਆਂ ਸੁੱਤੀਆਂ ਸ਼ਕਤੀਆਂ ਦਾ ਜਾਗਰਣ ਅਤੇ ਜਾਗਦੀਆਂ ਸ਼ਕਤੀਆਂ ਦੀ ਸੁਰੱਖਿਆ ਅਤੇ ਵਾਧੇ ’ਚ ਅੜਿੱਕਾ ਪਿਆ ਹੈ
ਬੱਚਿਆਂ ਦੇ ਸਮੁੱਚੇ ਵਿਕਾਸ ਦੀਆਂ ਸੰਭਾਵਨਾਵਾਂ ਦਾ ਪ੍ਰਕਟੀਕਰਨ ਰੁਕਿਆ ਹੈ ਲੱਖਾਂ ਵਿਦਿਆਰਥੀਆਂ ਲਈ ਸਕੂਲਾਂ ਦਾ ਬੰਦ ਹੋਣਾ ਉਨ੍ਹਾਂ ਦੀ ਸਿੱਖਿਆ ’ਚ ਅਸਥਾਈ ਅੜਿੱਕਾ ਬਣਿਆ ਹੈ ਜਿਸ ਦੇ ਦੂਰਗਾਮੀ ਪ੍ਰਭਾਵ ਦਾ ਨਤੀਜਾ ਹੌਲੀ-ਹੌਲੀ ਸਾਹਮਣੇ ਆਉਣ ਲੱਗਾ ਹੈ ਬੱਚਿਆਂ ਦਾ ਸਿੱਖਿਆ ਤੋਂ ਮੋਹ ਭੰਗ ਹੋ ਗਿਆ ਬੱਚੇ ਅਪਰਾਧ ਅਤੇ ਯੌਨ ਸ਼ੋਸ਼ਣ ਦੇ ਸ਼ਿਕਾਰ ਹੋਏ ਹਨ ਇਹ ਸਥਿਤੀਆਂ ਗੰਭੀਰ ਅਤੇ ਖ਼ਤਰਨਾਕ ਹੋਣ ਦੇ ਨਾਲ ਚੁਣੌਤੀਪੂਰਨ ਬਣੀਆਂ ਹਨ ਸੱਚ ਨੂੰ ਢੱਕਿਆ ਜਾਂਦਾ ਹੈ ਜਾਂ ਨੰਗਾ ਕੀਤਾ ਜਾਂਦਾ ਹੈ ਪਰ ਸਵੀਕਾਰਿਆ ਨਹੀਂ ਜਾਂਦਾ ਅਤੇ ਜੋ ਸੱਚ ਦੇ ਦੀਵੇ ਨੂੰ ਪਿੱਛੇ ਰੱਖਦੇ ਹਨ ਉਹ ਰਸਤੇ ’ਤੇ ਆਪਣਾ ਹੀ ਪਰਛਾਵਾਂ ਪਾਉਂਦੇ ਹਨ ਬੱਚਿਆਂ ਦੇ ਨਾਲ ਹੋਣ ਵਾਲੇ ਅਪਰਾਧਾਂ ਸਬੰਧੀ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ
ਬੇਸ਼ੱਕ ਹੀ ਤਾਜ਼ਾ ਅੰਕੜਿਆਂ ’ਚ ਪਹਿਲਾਂ ਦੀ ਤੁਲਨਾ ’ਚ ਅਪਰਾਧਿਕ ਮਾਮਲਿਆਂ ’ਚ ਕੁਝ ਕਮੀ ਦਰਜ ਹੋਈ ਹੈ, ਪਰ ਉਹ ਸੰਤੋਸ਼ਜਨਕ ਨਹੀਂ ਹੈ ਕਈ ਮਾਮਲਿਆਂ ’ਚ ਬੱਚਿਆਂ ਨਾਲ ਦੁਰਵਿਹਾਰ ਦੀਆਂ ਘਟਨਾਵਾਂ ਵਧੀਆਂ ਹਨ ਮਨੋਰੋਗ ਮਾਹਿਰ ਅਰੁਣਾ ਬਰੂਟਾ ਅਨੁਸਾਰ, ਬੱਚਿਆਂ ਨਾਲ ਯੌਨ ਸ਼ੋਸਣ ਕਰਨ ਵਾਲੇ ਲੋਕ ਸੈਕਸੁਅਲ ਡਿਸਆਰਡਰ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਨੂੰ ਬੱਚਿਆਂ ਦੇ ਯੌਨ ਸ਼ੋਸ਼ਣ ਨਾਲ ਸਕੂਨ ਮਿਲਦਾ ਹੈ ਅਤੇ ਆਪਣੀਆਂ ਇਨ੍ਹਾਂ ਹਰਕਤਾਂ ਦਾ ਸਬੂਤ ਮਿਟਾਉਣ ਲਈ ਉਹ ਬੱਚਿਆਂ ਦੀ ਹੱਤਿਆ ਤੱਕ ਕਰ ਦਿੰਦੇ ਹਨ ਬੱਚਿਆਂ ਨੂੰ ਟਾਰਗੇਟ ਕਰਨ ਵਾਲੇ ਲੋਕਾਂ ਨੂੰ ਪੀਡੋਫਾਈਲ ਕਿਹਾ ਜਾਂਦਾ ਹੈ
ਇਨ੍ਹਾਂ ਦਾ ਰੁਝਾਨ ਸ਼ੁਰੂ ਤੋਂ ਬੱਚਿਆਂ ਵੱਲ ਹੁੰਦਾ ਹੈ ਉਹ ਬਾਲਗਾ ਦੀ ਬਜਾਇ ਬੱਚਿਆਂ ਨੂੰ ਦੇਖ ਕੇ ਉਤੇਜਿਤ ਹੁੰਦੇ ਹਨ ਅਜਿਹੇ ਹੀ ਬਿਮਾਰ ਮਾਨਸਿਕਤਾ ਦੇ ਲੋਕਾਂ ਨੇ ਲਾਕਡਾਊਨ ਦੌਰਾਨ ਬੱਚਿਆਂ ’ਤੇ ਕੋਝੀ ਮਾਨਸਿਕਤਾ ਦੇ ਹਮਲੇ ਜਿੱਥੇ ਜਿਵੇਂ ਮੌਕਾ ਮਿਲਿਆ ਕੀਤੇ ਜਦੋਂ ਕਲ-ਕਾਰਖਾਨੇ ਬੰਦ ਰਹਿਣ ਅਤੇ ਉਸ ਤੋਂ ਬਾਅਦ ਵੀ ਬਹੁਤ ਸਾਰੇ ਰੁਜ਼ਗਾਰ ਸੁਚਾਰੂ ਢੰਗ ਨਾਲ ਬਹੁਤ ਦਿਨਾਂ ਤੱਕ ਨਾ ਚੱਲ ਸਕਣ ਦੀ ਸਥਿਤੀ ’ਚ ਬੱਚਿਆਂ ਦੇ ਨਾਲ ਕੰਮ ਵਾਲੀਆਂ ਥਾਵਾਂ ’ਤੇ ਦੁਰਵਿਹਾਰ ਦੀਆਂ ਘਟਨਾਵਾਂ ਨਾ ਹੋ ਸਕੀਆਂ, ਇਸ ਲਈ ਅੰਕੜੇ ਪਹਿਲਾਂ ਦੀ ਤੁਲਨਾ ’ਚ ਕੁਝ ਘਟੇ ਹੋਏ ਦਰਜ ਹੋਏ ਲਾਕਡਾਊਨ ਦੀ ਵਜ੍ਹਾ ਨਾਲ ਬੱਚਿਆਂ ਨੂੰ ਘਰਾਂ ’ਚ ਬੰਦ ਰਹਿਣ ਲਈ ਮਜ਼ਬੂਰ ਹੋਣਾ ਪਿਆ ਸੀ, ਅਜਿਹੇ ’ਚ ਉਨ੍ਹਾਂ ਦੇ ਮਾਤਾ-ਪਿਤਾ ਦਾ ਅਨੁਸ਼ਾਸਨ ਅਤੇ ਹਿੰਸਕ ਵਿਹਾਰ ਕੁਝ ਜ਼ਿਆਦਾ ਦੇਖਿਆ ਗਿਆ ਇਹ ਖੁਲਾਸਾ ਲਾਕਡਾਊਨ ਦੌਰਾਨ ਹੋਏ ਹੋਰ ਸਰਵਿਆਂ ਤੋਂ ਹੋ ਚੁੱਕਾ ਹੈ
ਅਜਿਹੇ ’ਚ ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸਰਕਾਰੀ ਮਹਿਕਮਿਆਂ ਲਈ ਇਹ ਚੁਣੌਤੀ ਬਣੀ ਹੋਈ ਹੈ ਕਿ ਇਸ ’ਤੇ ਕਿਵੇਂ ਕਾਬੂ ਪਾਇਆ ਜਾਵੇ ਜੋ ਬਾਲ ਅਪਰਾਧ, ਬਾਲ ਅਧਿਕਾਰਾਂ ਦੇ ਘਾਣ, ਬੇਵਜ੍ਹਾ ਤੰਗੀ-ਪਰੇਸ਼ਾਨੀ, ਬਾਲ ਮਜ਼ਦੂਰੀ, ਯੌਨ ਸ਼ੋਸ਼ਣ ਆਦਿ ਦੇ ਖਿਲਾਫ਼ ਸਖ਼ਤ ਕਾਨੂੰਨ ਹਨ, ਪਰ ਉਨ੍ਹਾਂ ਦਾ ਕਿੰਨਾ ਪਾਲਣ ਹੋ ਰਿਹਾ ਹੈ, ਇਸ ਦਾ ਅੰਦਾਜ਼ਾ ਤਾਜ਼ਾ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ ਬੱਚਿਆਂ ਖਿਲਾਫ਼ ਅਪਰਾਧਿਕ ਘਟਨਾਵਾਂ ਦੇ ਮਾਮਲੇ ’ਚ ਮੱਧ ਪ੍ਰਦੇਸ਼ ਅੱਵਲ ਹੈ, ਫ਼ਿਰ ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਬਿਹਾਰ ਹਨ
ਬੱਚਿਆਂ ਖਿਲਾਫ਼ ਹੋ ਰਹੇ ਅਪਰਾਧ, ਖਾਸ ਤੌਰ ’ਤੇ ਯੌਨ ਅਪਰਾਧ ਦੇ ਜਿਆਦਾਤਰ ਮਾਮਲੇ ਸਾਹਮਣੇ ਨਹੀਂ ਆਉਂਦੇ, ਕਿਉਂਕਿ ਬੱਚੇ ਸਮਝ ਹੀ ਨਹੀਂ ਪਾਉਂਦੇ ਕਿ ਉਨ੍ਹਾਂ ਨਾਲ ਕੁਝ ਗਲਤ ਹੋ ਰਿਹਾ ਹੈ ਪਰ ਉਹ ਸਮਝਦੇ ਵੀ ਹਨ ਤਾਂ ਝਿੜਕਾਂ ਦੇ ਡਰ ਨਾਲ ਇਸ ਬਾਰੇ ਗੱਲ ਨਹੀਂ ਕਰਦੇ ਹਨ ਮਹਿਲਾ ਅਤੇ ਬਾਲ ਵਿਕਾਸ ਕਲਿਆਣ ਮੰਤਰਾਲੇ ਦੇ ਸਰਵੇ ’ਚ ਵੀ ਇਹੀ ਗੱਲ ਸਾਹਮਣੇ ਆਈ ਹੈ ਬੱਚਿਆਂ ’ਤੇ ਵਧ ਰਹੇ ਅਪਰਾਧਾਂ ’ਤੇ ਕੰਟਰੋਲ ਪਾਉਣ ਲਈ ਵਿਆਪਕ ਯਤਨਾਂ ਦੀ ਲੋੜੀ ਹੈ
ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰੋ ਉਨ੍ਹਾਂ ਦੀ ਗੱਲ ਸੁਣੋ ਅਤੇ ਸਮਝੋ ਜੇਕਰ ਬੱਚਾ ਕੁਝ ਅਜਿਹਾ ਦੱਸਦਾ ਹੈ ਤਾਂ ਉਸ ਨੂੰ ਗੰਭੀਰਤਾ ਨਾਲ ਲਓ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਬੱਚਿਆਂ ਨੂੰ ‘ਗੁਡ ਟੱਚ-ਬੈਡ ਟੱਚ’ ਬਾਰੇ ਦੱਸੋ- ਬੱਚਿਆਂ ਨੂੰ ਦੱਸੋ ਕਿ ਕਿਸ ਤਰ੍ਹਾਂ ਕਿਸੇ ਦਾ ਉਨ੍ਹਾਂ ਨੂੰ ਛੁੂਹਣਾ ਗਲਤ ਹੈ ਬੱਚਿਆਂ ਦੇ ਆਸ-ਪਾਸ ਕੰਮ ਕਰਨ ਵਾਲੇ ਲੋਕਾਂ ਦੀ ਪੁਲਿਸ ਵੈਰੀਫ਼ਿਕੇਸ਼ਨ ਹੋਣੀ ਚਾਹੀਦੀ ਹੈ ਜਦੋਂ ਕੋਈ ਅਪਰਾਧ ਕਰਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਨੂੰ ਫਾਸਟ ਟਰੈਕ ਕੋਰਟ ਜਰੀਏ ਜਲਦ ਤੋਂ ਜਲਦ ਸਜਾ ਮਿਲਣੀ ਚਾਹੀਦੀ ਹੈ ਅਪਰਾਧੀਆਂ ਨੂੰ ਜਲਦ ਸਜਾ ਸਮਾਜ ’ਚ ਸਖ਼ਤ ਸੰਦੇਸ਼ ਦਿੰਦੀ ਹੈ ਕਿ ਅਜਿਹਾ ਅਪਰਾਧ ਕਰਨ ਵਾਲੇ ਬਚ ਨਹੀਂ ਸਕਦੇ
ਬਾਲ ਯੌਨ ਅਪਰਾਧੀਆਂ ਨੂੰ ਸਜਾ ਦੇਣ ਲਈ ਖਾਸ ਕਾਨੂੰਨ ਹੈ-ਪਾਕਸੋ ਭਾਵ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਆਫ਼ੈਂਸਸ ਇਸ ਕਾਨੂੰਨ ਦਾ ਮਕਸਦ ਬੱਚਿਆਂ ਨਾਲ ਯੌਨ ਅਪਰਾਧ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਸਜਾ ਦਿਵਾਉਣਾ ਹੈ, ਇਸ ਕਾਨੂੰਨ ਦਾ ਸਹੀ ਪਰਿਪੱਖ ’ਚ ਤੱਤਪਰਤਾ ਨਾਲ ਪਾਲਣ ਹੋਣਾ ਚਾਹੀਦਾ ਹੈ ਬੱਚਿਆਂ ਖਿਲਾਫ਼ ਅਪਰਾਧ ਦੇ ਜ਼ਿਆਦਾ ਮਾਮਲੇ ਬਾਲ ਸੁਰੱਖਿਆ ਐਕਟ 2012 ਆਉਣ ਤੋਂ ਬਾਅਦ ਸਾਹਮਣੇ ਆਏ ਹਨ ਪਹਿਲਾਂ ਅਪਰਾਧਾਂ ਨੂੰ ਦਰਜ ਨਹੀਂ ਕਰਵਾਇਆ ਜਾਂਦਾ ਸੀ ਪਰ ਹੁਣ ਲੋਕਾਂ ’ਚ ਜਾਗਰੂਕਤਾ ਆਉਣ ਕਾਰਨ ਬੱਚਿਆਂ ਖਿਲਾਫ਼ ਅਪਰਾਧ ਦੇ ਦਰਜ ਮਾਮਲਿਆਂ ’ਚ ਵਾਧਾ ਦੇਖਿਆ ਗਿਆ ਹੈ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ