ਦਿੱਲੀ ’ਚ ਅੱਜ ਮਾਡਲ ਟਾਊਨ ਸਮੇਤ 3 ਸਟੇਸ਼ਨਾਂ ’ਤੇ ਨਹੀਂ ਰੁਕੇਗੀ ਮੈਟਰੋ

Delhi Metro

ਮੁਰੰਮਤ ਦੇ ਕਾਰਜ ਦੇ ਚੱਲਦਿਆਂ ਮੈਟਰੋ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਮੁਰੰਮਤ ਦਾ ਕੰਮ ਚੱਲਣ ਕਾਰਨ ਯੈਲੋ ਲਾਈਨ ’ਤੇ ਕਈ ਮੈਟਰੋ ਸਟੇਸ਼ਨ ਬੰਦ ਰਹਿਣਗੇ ਡੀਐਮਆਰਸੀ ਵੱਲੋਂ ਦੱਸਿਆ ਗਿਆ ਹੈ ਕਿ ਦਿੱਲੀ ਮੈਟਰੋ ਦੀ ਪੀਲੀ ਲਾਈਨ ’ਤੇ ਪਹਿਲਾਂ ਤੋਂ ਤੈਅ ਕੀਤੇ ਗਏ ਮੁਰੰਮਤ ਦੇ ਕਾਰਜ ਦੇ ਚੱਲਦਿਆਂ ਮੈਟਰੋ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਡੀਐਮਆਰਸੀ ਵੱਲੋਂ ਐਤਵਾਰ ਨੂੰ ਮੁਰੰਮਤ ਕਾਰਜ ਦੇ ਚੱਲਦਿਆਂ ਐਤਵਾਰ ਸਵੇਰੇ ਸਾਢੇ 7 ਵਜੇ ਤੱਕ ਮੈਟਰੋ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ ਮੈਟਰੋ ਨੈਟਵਰਕ ਦੀ ਪੀਲੀ ਲਾਈਨ ਸਥਿਤ ਕੁਝ ਸਟੇਸ਼ਨਾਂ ਮਾਡਲ ਟਾਉਲ ਤੋਂ ਲੈ ਕੇ ਯੂਨੀਵਰਸਿਟਰੀ ਮੈਟਰੋ ਸਟੇਸ਼ਨ, ਜੀਟੀਬੀ ਨਗਰ ਸਟੇਸ਼ਨ ਵੀ ਇਸ ਦੌਰਾਨ ਬੰਦ ਰਹੇਗਾ ਤੇ ਇੱਕੋਂ ਮੁਸਾਫ਼ਰਾਂ ਨੂੰ ਮੈਟਰੋ ’ਚ ਸਫ਼ਰ ਕਰਨ ਲਈ ਇੰਟਰੀ ਨਹੀਂ ਮਿਲੇਗੀ। ਇਸ ਲਈ ਜੇਕਰ ਤੁਸੀਂ ਮੈਟਰੋ ’ਚ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇਹ ਪਤਾ ਕਰ ਲਓ ਕਿ ਜਿਹੜੇ ਸਟੇਸ਼ਨ ’ਤੇ ਤੁਸੀਂ ਜਾਣਾ ਹੈ ਉੱਥੇ ਮੈਟਰੋ ਰੇਲ ਰੁਕੇਗੀ ਜਾਂ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ