ਸ਼ਕਤੀ ਸੰਘਰਸ਼ ਦਾ ਨਵਾਂ ਕੇਂਦਰ ਦੱਖਣੀ ਚੀਨ ਸਾਗਰ
11 ਦੇਸ਼ਾਂ ਵਾਲੇ ਪ੍ਰਸ਼ਾਂਤ ਵਪਾਰ ਸਮੂਹ (ਪੈਸੀਫ਼ਿਕ ਟ੍ਰੇਜਡ ਗਰੁੱਪ) ’ਚ ਤਾਈਵਾਨ ਨੂੰ ਸ਼ਾਮਲ ਹੋਣ ਤੋਂ ਰੋਕਣ ਲਈ ਚੀਨ ਨੇ ਤਾਈਵਾਨ ’ਤੇ ਫੌਜੀ ਦਬਾਅ ਵਧਾ ਦਿੱਤਾ ਹੈ ਤਾਈਵਾਨ ’ਤੇ ਦਬਾਅ ਬਣਾਉਣ ਲਈ ਚੀਨ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਹਵਾਈ ਜੋਨ ’ਚ ਫਾਈਟਰ ਜੈੱਟ ਭੇਜ ਰਿਹਾ ਹੈ ਚੀਨ ਨੇ ਸ਼ੁੱਕਰਵਾਰ ਨੂੰ 38 ਅਤੇ ਸ਼ਨਿੱਚਰਵਾਰ ਨੂੰ 39 ਫਾਈਟਰ ਜੈੱਟ ਭੇਜੇ ਚੀਨ ਦੀ ਹਮਲਾਵਰਤਾ ਦਾ ਜਵਾਬ ਦੇਣ ਲਈ ਤਾਈਵਾਨ ਨੇ ਆਪਣੀਆਂ ਹੱਦਾਂ ’ਤੇ ਮਿਜ਼ਾਇਲਾਂ ਤੈਨਾਤ ਕਰ ਦਿੱਤੀਆਂ ਹਨ ਚੀਨ ਦੀ ਹਮਲਾਵਰਤਾ ਨਾਲ ਸਾਊਥ ਦੱਖਣੀ ਚੀਨ ਸਾਗਰ ’ਚ ਤਣਾਅ ਸਿਖਰ ’ਤੇ ਪਹੁੰਚ ਗਿਆ ਹੈ
ਪਿਛਲੇ ਦਿਨੀਂ ਵੀ ਜਿੰਨਪਿੰਗ ਨੇ ਕਮਿਊਨਿਸਟ ਪਾਰਟੀ ਆਫ਼ ਚਾਇਨਾ (ਸੀਪੀਸੀ) ਦੇ ਸਥਾਪਨਾ ਦੇ ਇੱਕ ਸੌ ਸਾਲ ਪੂਰੇ ਹੋਣ ਦੇ ਮੌਕੇ ’ਤੇ ਕਿਹਾ ਸੀ ਕਿ ਚੀਨ ਦੇ ਲੋਕ ਨਾ ਕੇਵਲ ਪੁਰਾਣੀ ਦੁਨੀਆ ਨੂੰ ਖ਼ਤਮ ਕਰਨਾ ਜਾਣਦੇ ਹਨ, ਸਗੋਂ ਨਵੇਂ ਵਿਸ਼ਵ ਨੂੰ ਬਣਾਉਣਾ ਵੀ ਉਨ੍ਹਾਂ ਨੂੰ ਆਉਂਦਾ ਹੈ ਉਨ੍ਹਾਂ ਕਿਹਾ ਕਿ ਦੁਨੀਆ ’ਚ ਕੇਵਲ ਇੱਕ ਚੀਨ ਹੈ, ਤਾਇਵਾਨ ਨੂੰ ਚੀਨੀ ਮੁੱਖ ਭੂਮੀ ਦੇ ਨਾਲ ਜੋੜਨਾ ਸੱਤਾਧਾਰੀ ਪਾਰਟੀ ਦਾ ਇਤਿਹਾਸਕ ਟੀਚਾ ਹੈ
ਉਨ੍ਹਾਂ ਆਖਿਆ ਤਾਇਵਾਨ ਨੂੰ ਅਜ਼ਾਦ ਕਰਨ ਦੇ ਬਾਰੇ ਸੋਚਣ ਜਾਂ ਇਸ ਦੀ ਸਾਜਿਸ਼ ਰਚਣ ਵਾਲਿਆਂ ਦਾ ਅੰਜ਼ਾਮ ਚੰਗਾ ਨਹੀਂ ਹੋਵੇਗਾ ਸ਼ੀ ਨੇ ਆਪਣੇ ਇੱਕ ਘੰਟੇ ਦੇ ਭਾਸ਼ਣ ’ਚ ਕਈ ਵਾਰ ਤਾਈਵਾਨ ਦਾ ਜ਼ਿਕਰ ਕੀਤਾ ਉਨ੍ਹਾਂ ਤਿਆਨਮੇਨ ਸਕਵਾਇਰ ਨਾਲ ਦੁਨੀਆ ਨੂੰ ਧਮਕਾਉਂਦਿਆਂ ਕਿਹਾ ਕਿ ਚੀਨ ਨੂੰ ਡਰਾਉਣ ਜਾ ਦਬਾਉਣ ਦਾ ਯੁੱਗ ਚਲਾ ਗਿਆ ਹੈ ਜੇਕਰ ਕਿਸੇ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਤਾਂ ਉਨ੍ਹਾਂ ਦਾ ਸਿਰ ਕੱਟ ਕੇ ਚੀਨ ਦੀ ਉਸ ਮਹਾਨ ਦੀਵਾਰ ’ਤੇ ਲਾ ਦਿੱਤਾ ਜਾਵੇਗਾ ਜਿਸ ਨੂੰ ਡੇਢ ਅਰਬ ਚੀਨੀਆਂ ਨੇ ਤਿਆਰ ਕੀਤਾ ਹੈ ਚੀਨ ਵਿਰੋਧੀ ਰਾਸ਼ਟਰਾਂ ਨੂੰ ਦਿੱਤੀ ਗਈ ਇਸ ਚਿਤਾਵਨੀ ਨੂੰ ਜਿੰਨਪਿੰਗ ਦੀ ਹੁਣ ਤੱਕ ਦੀ ਸਭ ਤੋਂ ਸਖ਼ਤ ਚਿਤਾਵਨੀ ਦੇ ਤੌਰ ’ਤੇ ਦੇਖਿਆ ਗਿਆ ਸੀ ਸਵਾਲ ਇਹ ਹੈ ਪਾਰਟੀ ਦੇ ਸਥਾਪਨਾ ਸਮਾਰੋਹ ਵਰਗੇ ਇਤਿਹਾਸਕ ਮੌਕੇ ’ਤੇ ਸ਼ੀ ਨੂੰ ਜ਼ਹਿਰ ਉਗਲਣ ਦੀ ਜ਼ਰੂਰਤ ਕਿਉਂ ਪਈ?
ਸੱਚ ਤਾਂ ਇਹ ਹੈ ਕਿ ਚੀਨ ਤਾਈਵਾਨ ਨੂੰ ਚੀਨੀ ਗਣਰਾਜ ਦਾ ਹਿੱਸਾ ਮੰਨਦਾ ਹੈ 2.4 ਕਰੋੜ ਦੀ ਆਬਾਦੀ ਵਾਲੇ ਇਸ ਦੀਪ (ਤਾਈਵਾਨ) ਨੂੰ ਲੈ ਕੇ ਹਿਤ ਹੈ 1950 ਤੋਂ ਹੀ ਖੁਦ ਨੂੰ ਅਜ਼ਾਦ ਅਤੇ ਖੁਦਮੁਖਤਿਆਰ ਰਾਸ਼ਟਰ ਮੰਨਣ ਵਾਲੇ ਤਾਇਵਾਨ ਨੂੰ ਚੀਨ ਵਨ ਚਾਈਨਾ ਪਾਲਿਸੀ ਦਾ ਹਿੱਸਾ ਮੰਨਦੇ ਹੋਏ ਆਪਣੀ ਵਿਦੇਸ਼ ਨੀਤੀ ਦੇ ਅਹਿਮ ਕਾਰਕ ਦੇ ਤੌਰ ’ਤੇ ਦੇਖਦਾ ਹੈ ਇਸ ਲਈ ਤਾਈਵਾਨ ਵੱਲੋਂ ਉਠਾਏ ਗਏ ਕਿਸੇ ਵੀ ਸਿਆਸੀ ਕਦਮ ਨੂੰ ਚੀਨ ਆਪਣੀ ਮਰਿਆਦਾ ’ਤੇ ਹਮਲਾ ਮੰਨਦਾ ਹੈ ਇਸ ਤੋਂ ਇਲਾਵਾ ਚੀਨ ਦੀ ਮੌਜੂਦਾ ਹਮਲਾਵਰਤਾ ਦੀ ਇੱਕ ਹੋਰ ਵੱਡੀ ਥਾਂ 11 ਮੈਂਬਰੀ ਦੇਸ਼ਾਂ ਵਾਲੇ ਕਾਨਿਪ੍ਰਹੇਂਸਿਵ ਐਂਡ ਪ੍ਰੋਗੇ੍ਰਸਿਵ ਐਗਰੀਮੈਂਟ ਫਾਰ ਟਰਾਂਸ ਪੈਸਿਫ਼ਿਕ ਪਾਰਟਨਰਸ਼ਿਪ (ਸੀਪੀਟੀਪੀਪੀ) ਪੈਸਿਫ਼ਿਕ ਟ੍ਰੇਜਡ ਗਰੁੱਪ ਦੀ ਮੈਂਬਰਸ਼ਿਪ ਲਈ ਤਾਈਵਾਨ ਵੱਲੋਂ ਬਿਨੈ ਕਰਨਾ ਵੀ ਹੈ
ਗਰੁੱਪ ਦੀ ਮੈਂਬਰਸ਼ਿਪ ਲਈ ਚੀਨ ਨੇ ਵੀ ਬਿਨੈ ਕੀਤਾ ਹੋਇਆ ਹੈ ਅਜਿਹੇ ਹਾਲਾਤਾਂ ’ਚ ਜੇਕਰ ਚੀਨ ਦੇ ਬਿਨੈ ਪੱਤਰ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਤਾਈਵਾਨ ਦਾ ਬਿਨੈ ਪੱਤਰ ’ਚ ਅੜਿੱਕਾ ਲੱਗ ਸਕਦਾ ਹੈ ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਤਾਈਵਾਨ ਦੇ ਇਸ ਕਦਮ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਤਾਈਵਾਨ ਅਤੇ ਹੋਰ ਦੇਸ਼ਾਂ ਵਿਚਕਾਰ ਕਿਸੇ ਵੀ ਅਧਿਕਾਰਿਕ ਸੰਪਰਕ ਦੇ ਨਾਲ -ਨਾਲ ਅਧਿਕਾਰਿਕ ਕੁਦਰਤੀ ਦੇ ਕਿਸੇ ਵੀ ਸਮਝੌਤੇ ਜਾਂ ਸੰਗਠਨਾਂ ਲਈ ਤਾਈਵਾਨ ’ਤੇ ਕਬਜ਼ੇ ਦਾ ਦ੍ਰਿੜਤਾ ਨਾਲ ਵਿਰੋਧ ਕਰਦੇ ਹਨ
ਇਸ ਤੋਂ ਪਹਿਲਾਂ ਵੀ ਚੀਨ ਕਈ ਮੌਕਿਆਂ ’ਤੇ ਕਹਿ ਚੁੱਕਿਆ ਹੈ ਕਿ ਤਾਈਵਾਨ ਦੇ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੇ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਸ਼ੀ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਤਾਈਵਾਨ ਨੂੰ ਚੀਨ ’ਚ ਸ਼ਾਮਲ ਹੋਣਾ ਚਾਹੀਦਾ ਹੈ ਇਸ ਲਈ ਚਾਹੇ ਬਲ ਪ੍ਰਯੋਗ ਹੀ ਕਿਉਂ ਨਾ ਕਰਨਾ ਪਵੇ ਇਹੀ ਕਾਰਨ ਹੈ ਕਿ ਤਾਈਵਾਨ ’ਤੇ ਆਪਣਾ ਦਬਦਬਾ ਬਣਾਈ ਰੱਖਣ ਲਈ ਚੀਨ ਪਿਛਲੇ ਇੱਕ ਸਾਲ ਤੋਂ ਉਥੇ ਲਗਾਤਾਰ ਲੜਾਕੂ ਜਹਾਜ਼ ਭੇਜ ਰਿਹਾ ਹੈ ਇਸ ਦੇ ਉਲਟ ਤਾਈਵਾਨ ਖੁਦ ਨੂੰ ਇੱਕ ਖੁਦਮੁਖਤਿਆਰ ਮੁਲਕ ਮੰਨਦਾ ਹੈ
ਪਾਰਟੀ ਦੇ ਸਥਾਪਨਾ ਦੇ ਸਤਾਬਦੀ ਸਮਾਰੋਹ ਦੇ ਮੌਕੇ ’ਤੇ ਸ਼ੀ ਨੇ ਇਹ ਵੀ ਕਿਹਾ ਸੀ ਕਿ ਚੀਨ ਆਪਣੀ ਫੌਜੀ ਤਾਕਤ ਨੂੰ ਵਧਾਉਣ, ਤਾਈਵਾਨ, ਹਾਂਗਕਾਂਗ ਅਤੇ ਮਕਾਊ ਨੂੰ ਵਾਪਸ ਆਪਣੇ ਨਾਲ ਮਿਲਾਉਣ ਲਈ ਪਾਬੰਦ ਹੈ ਸਵਾਲ ਇਹ ਵੀ ਉਠ ਰਿਹਾ ਹੈ ਕਿ ਹਾਂਗਕਾਂਗ ਅਤੇ ਸ਼ਿਨਜਿਆਂਗ ’ਚ ਉਇੱਗਰਾ ਮੁਸਲਮਾਨਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਅਤੇ ਮਨੁੱਖੀਅਧਿਕਾਰਾਂ ਦੇ ਉਲੰਘਣ ਸਬੰਧੀ ਦੁਨੀਆ ਭਰ ’ਚ (ਬਦਨਾਮੀ) ਕਰਵਾ ਚੁੱਕੇ ਚੀਨ ਦੀ ਇਸ ਧਮਕੀ ਦਾ ਅਰਥ ਕੀ ਹੈ
ਕਿਤੇ ਅਜਿਹਾ ਤਾਂ ਨਹੀਂ ਕਿ ਸੱਤਾ ਦੀ ਲੰਮੀ ਪਾਰੀ ਦੇ ਕਾਰਨ ਪਾਰਟੀ ’ਤੇ ਉਨ੍ਹਾਂ ਦੀ ਪਕੜ ਕਮਜ਼ੋਰ ਹੋ ਗਈ ਹੋਵੇ ਅਤੇ ਹਮਲਾਵਰ ਰੁਖ ਦੇ ਪ੍ਰਦਰਸ਼ਨ ਨਾਲ ਉਹ ਪਾਰਟੀ ਦੇ ਅੰਦਰ ਉਠ ਰਹੇ ਵਿਰੋਧੀ ਸੁਰ ਨੂੰ ਦਬਾਉਣਾ ਚਾਹੁੰਦੇ ਹੋਣ ਇੱਕ ਪਾਸੇ ਅਹਿਮ ਸਵਾਲ ਇਹ ਵੀ ਹੈ ਕਿ ਤਾਈਵਾਨ ਸਬੰਧੀ ਚੀਨ ਐਨਾ ਪੱਬਾਂ ਭਾਰ ਕਿਉਂ ਹੋ ਰਿਹਾ ਹੈ ਦਰਅਸਲ, ਇਨ੍ਹੀਂ ਦਿਨੀਂ ਤਾਈਵਾਨ ਸਬੰਧੀ ਪੱਛਮੀ ਦੇਸ਼ਾਂ ਵੱਲੋਂ ਜਿਸ ਤਰ੍ਹਾਂ ਨਾਲ ਪ੍ਰਤੀਕਿਰਿਆਵਾਂ ਆਈਆਂ ਉਸ ਨਾਲ ਚੀਨ ਕਾਫ਼ੀ ਹੈਰਾਨ ਹੈ
ਜੀ-7 ਦੇਸ਼ਾਂ ਦੇ ਸਮੂਹ ਦੀ ਹਾਲੀਆ ਬੈਠਕ ’ਚ ਤਾਈਵਾਨ ’ਤੇ ਹੋਈ ਚਰਚਾ ਤੋਂ ਬਾਅਦ ਉਹ ਹੋਰ ਜ਼ਿਆਦਾ ਭੜਕਿਆ ਹੋਇਆ ਹੈ ਜੀ-7 ਸਮੂਹ ਦੇ ਆਗੂਆਂ ਨੇ ਬਿਆਨ ਜਾਰੀ ਕਰਕੇ ਤਾਈਵਾਨ ਜਲਡਮਰੂਮੱਧ ਮੁੱਦੇ ਨੂੰ ਅਮਨ-ਅਮਾਨ ਢੰਗ ਨਾਲ ਸੁਲਝਾਉਣ ਦੀ ਅਪੀਲ ਕੀਤੀ ਸੀ ਪਿਛਲੇ ਦਿਨੀਂ ਅਮਰੀਕੀ ਸੀਨੇਟਰਾਂ ਦੀ ਤਾਈਵਾਨ ਦੌਰੇ ’ਤੇ ਵੀ ਉਸ ਨੇ ਇੰਤਰਾਜ਼ ਪ੍ਰਗਟ ਕੀਤਾ ਸੀ ਅਮਰੀਕੀ ਸੀਨੇਟਰ ਕੋਵਿਡ ਟੀਕੇ ਦਾਨ ਕਰਨ ਦਾ ਐਲਾਨ ਕਰਨ ਲਈ ਇੱਕ ਫੌਜੀ ਜਹਾਜ਼ ਨਾਲ ਤਾਈਵਾਨ ਗਏ ਸਨ
ਸੀਨੇਟਰਾਂ ਦੇ ਇਸ ਦੌਰੇ ਨੂੰ ਚੀਨ ਨੇ ਇੱਕ ਚੀਨ ਸਿਧਾਂਤ ਦਾ ਗੰਭੀਰ ਉਲੰਘਣ ਦੱਸਦਿਆਂ ਅਮਰੀਕੀ ਡਿਪਲੋਮੈਟ ਦੇ ਸਾਹਮਣੇ ਵਿਰੋਧ ਦਰਜ ਕਰਾਇਆ ਅਤੇ ਅਮਰੀਕਾ ਨਾਲ ਉਸ ਦੀ ਵਨ-ਚਾਈਨਾ ਨੀਤੀ ਦਾ ਪਾਲਣ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਉਹ ਅਮਰੀਕਾ ਅਤੇ ਤਾਈਵਾਨ ਦੇ ਵਿਚਕਾਰ ਹੋਣ ਵਾਲੀ ਆਰਥਿਕ ਗੱਲਬਾਤ ’ਤੇ ਵੀ ਇਤਰਾਜ਼ ਪ੍ਰਗਟ ਚੁੱਕਿਆ ਹੈ ਉਸ ਦਾ ਕਹਿਣਾ ਸੀ ਕਿ ਜੇਕਰ ਅਮਰੀਕਾ ਤਾਈਵਾਨ ਦੇ ਨਾਲ ਹੋਣ ਵਾਲੀ ਗੱਲਬਾਤ ਨੂੰ ਰੱਦ ਨਹੀਂ ਕਰਦਾ ਤਾਂ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਈਵਾਨ ਸਬੰਧੀ ਉਹ ਜਪਾਨ ਨੂੰ ਵੀ ਧਮਕਾ ਚੁੱਕਿਆ ਹੈ ਕਹਿਣਾ ਗਲਤ ਨਹੀਂ ਹੋਵੇਗਾ ਕਿ ਚੀਨ ਦੁਨੀਆ ਦੇ ਕਿਸੇ ਵੀ ਦੇਸ਼ ਦੇ ਤਾਈਵਾਨ ਨਾਲ ਸਬੰਧ ਪਸੰਦ ਨਹੀਂ ਹੈ
ਜੇਕਰ ਸ਼ੀ ਆਪਣੇ ਸੰਕਲਪ ਦੇ ਅਨੁਸਾਰ ਤਾਈਵਾਨ ਨੂੰ ਧੱਕੇ ਨਾਲ ਚੀਨੀ ਗਣਰਾਜ ਦਾ ਹਿੱਸਾ ਬਣਾਉਂਦੇ ਹਨ, ਤਾਂ ਤਾਈਵਾਨ ਸਬੰਧ ਐਕਟ (ਟੀਆਰਏ), 1979 ਦੇ ਅਨੁਸਾਰ ਅਮਰੀਕਾ ਤਾਈਵਾਨ ਦੀ ਸਹਾਇਤਾ ਲਈ ਅੱਗੇ ਆਵੇਗਾ ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨੇੜਲੇ ਭਵਿੱਖ ’ਚ ਤਾਈਵਾਨ ਦੁਨੀਆ ਦਾ ਇੱਕ ਅਜਿਹਾ ਹਾਟ ਸਪਾਟ ਬਣ ਸਕਦਾ ਹੈ, ਜਿੱਥੇ ਸੁਪਰ ਪਾਵਰ ਅਮਰੀਕਾ ਅਤੇ ਚੀਨ ਵਿਚਕਾਰ ਜੰਗ ਦੇ ਹਾਲਾਤ ਬਣ ਸਕਦੇ ਹਨ
ਹਲਾਂਕਿ, ਅਮਰੀਕਾ ਦਾ ਤਾਈਵਾਨ ਨਾਲ ਕੋਈ ਰਸਮੀ ਸਿਆਸੀ ਸਬੰਧ ਨਹੀਂ ਹੈ ਪਰ ਮਲੱਕਾ ਜਲਡਮਰੂਮੱਧ ’ਚ ਚੀਨ ਨੂੰ ਕੰਟਰੋਲ ਕਰਨ ਲਈ ਉਸ ਨੂੰ ਤਾਈਵਾਨ ਨੂੰ ਆਪਣੇ ਪਾਲੇ ’ਚ ਰੱਖਣਾ ਜ਼ਰੂਰੀ ਹੈ ਅਮਰੀਕਾ ਜਾਣਦਾ ਹੈ ਕਿ ਜੇਕਰ ਤਾਈਵਾਨ ’ਤੇ ਚੀਨ ਦਾ ਕੰਟਰੋਲ ਸਥਾਪਿਤ ਹੋ ਜਾਂਦਾ ਹੈ, ਤਾਂ ਉਸ ਦੀ ਫ਼ਸਟ ਆਈਲੈਂਡ ਚੇਨ ਡਿਫੈਂਸ ਨੀਤੀ ਖਤਮ ਹੋ ਜਾਵੇਗੀ ਅਤੇ ਬੀਜਿੰਗ ਸਿਆਸੀ ਤੌਰ ’ਤੇ ਬੇਲਗਾਮ ਹੋ ਜਾਵੇਗਾ ਇਹੀ ਵਜ੍ਹਾ ਹੈ ਕਿ ਅਮਰੀਕਾ ਤਾਈਵਾਨ ਨੂੰ ਲਗਾਤਾਰ ਆਰਥਿਕ ਅਤੇ ਫੌਜੀ ਮੱਦਦ ਮੁਹੱਈਆ ਕਰਾਉਂਦਾ ਰਹਿੰਦਾ ਹੈ ਸਥਿਤੀ ਚਾਹੇ ਜੋ ਵੀ ਹੋਵੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਚੀਨ ਦੇ ਵਿਸਤਾਰਵਾਦੀ ਮਨਸੂਬਿਆਂ ਦੇ ਚੱਲਦਿਆਂ ਆਉਣ ਵਾਲੇ ਸਮੇਂ ’ਚ ਸਾਊੁਥ ਚਾਇਨਾ ਸੀ ਸ਼ਕਤੀ ਸ਼ੰਘਰਸ਼ ਦਾ ਨਵਾਂ ਕੇਂਦਰ ਬਣ ਸਕਦਾ ਹੈ
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ