ਸਾਰੇ ਭਾਰਤੀਆਂ ਨੂੰ ਨਸੀਬ ਨਹੀਂ ਸਾਫ਼ ਹਵਾ

ਸਾਰੇ ਭਾਰਤੀਆਂ ਨੂੰ ਨਸੀਬ ਨਹੀਂ ਸਾਫ਼ ਹਵਾ

ਸਾਫ਼ ਆਬੋ-ਹਵਾ ਲਈ ਤੈਅ ਮੌਜੂਦਾ ਘੱਟੋ-ਘੱਟ ਮਾਪਦੰਡਾਂ ਦਾ ਵਿਸ਼ਵ ਭਾਈਚਾਰਾ ਸੰਜੀਦਗੀ ਨਾਲ ਪਾਲਣ ਕਰਦਾ, ਉਸ ਤੋਂ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਜਨਤਕ ਸਿਹਤ ਦੇ ਸੁਰੱਖਿਆ-ਮਾਪਦੰਡ ਸਖ਼ਤ ਕਰ ਦਿੱਤੇ ਹਨ ਬੀਤੇ ਦਿਨੀਂ ਜਾਰੀ ਆਪਣੇ ਨਵੇਂ ਹਵਾ ਗੁਣਵੱਤਾ ਦਿਸ਼ਾ-ਨਿਰਦੇਸ਼ਾਂ ’ਚ ਸੰਗਠਨ ਨੇ ਸੁਰੱਖਿਅਤ ਹਵਾ ਦੇ ਪੈਮਾਨੇ ਨੂੰ ਫਿਰ ਤੋਂ ਨਿਰਧਾਰਿਤ ਕੀਤਾ ਹੈ ਇਸ ਤੋਂ ਪਹਿਲਾਂ ਸੰਨ 2005 ’ਚ ਇਨ੍ਹਾਂ ’ਚ ਸੋਧ ਕੀਤੀ ਗਈ ਸੀ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਹਾਲੇ ਸੰਸਾਰਿਕ ਅਬਾਦੀ ਦਾ 90 ਫੀਸਦੀ ਹਿੱਸਾ ਅਤੇ ਭਾਰਤ ’ਚ ਲਗਭਗ ਸੌ ਫੀਸਦੀ ਲੋਕ ਅਜਿਹੀ ਹਵਾ ’ਚ ਸਾਹ ਲੈ ਰਹੇ ਹਨ, ਜੋ ਡਬਲਯੂਐਚਓ ਦੇ ਮਾਪਦੰਡ ’ਤੇ ਖਰੀ ਨਹੀਂ ਉੱਤਰਦੀ ਹੈ

ਫ਼ਿਲਹਾਲ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ’ਚ ਸਭ ਤੋਂ ਜ਼ਿਆਦਾ ਤਵੱਜੋ ਪਰਟੀਕੁਲੇਟ ਮੈਟਰ (ਪੀਐਮ), ਭਾਵ ਸੂਖਮ ਕਣਾਂ ਨੂੰ ਦਿੱਤੀ ਗਈ ਹੈ ਇਹ ਦੁਨੀਆ ਭਰ ’ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਲਈ ਸਭ ਤੋਂ ਜ਼ਿਆਦਾ ਜਿੰਮੇਵਾਰ ਹੈ 70 ਲੱਖ ਦੇ ਲਗਭਗ ਮੌਤਾਂ ਇਕੱਲੀ ਇਸ ਵਜ੍ਹਾ ਨਾਲ ਹੁੰਦੀਆਂ ਹਨ ਮਾਹਿਰ ਮੰਨਦੇ ਹਨ ਕਿ ਇੱਥੋਂ ਦੀਆਂ ਮੌਸਮ ਅਤੇ ਜਲਵਾਯੂ ਸਬੰਧੀ ਸਥਿਤੀਆਂ ਮੁਸ਼ਕਲ ਹਨ, ਜਿਨ੍ਹਾਂ ’ਚ ਧੁੰਦ, ਗਗਨ ਛੂੰਹਦੀਆਂ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਦੀ ਵਜ੍ਹਾ ਨਾਲ ਖੇਤਰ ਵਿਸ਼ੇਸ਼ ’ਚ ਵਧਦੇ ਤਾਪਮਾਨ ਅਤੇ ਜ਼ਿਆਦਾ ਪ੍ਰਦੂਸ਼ਣ ਨਾਲ ਚੁਣੌਤੀਆਂ ਵਧ ਜਾਂਦੀਆਂ ਹਨ

ਆਲਮ ਇਹ ਹੈ ਕਿ ਪ੍ਰਦੂਸ਼ਣਕਾਰੀ ਗਤੀਵਿਧੀਆਂ ਨੂੰ ਰੋਕ ਵੀ ਦੇਈਏ, ਤਾਂ ਵੀ ਸਿਰਫ਼ ਕੁਦਰਤੀ ਪ੍ਰਕਿਰਿਆਵਾਂ ਨਾਲ ਹਵਾ ’ਚ ਕਾਫ਼ੀ ਜ਼ਿਆਦਾ ਕੁਦਰਤੀ ਕਾਰਬੋਨਿਕ ਐਰੋਸੋਲ, ਭਾਵ ਸੂਖ਼ਮ ਤਰਲ ਬੂੰਦਾਂ ਦਾ ਨਿਰਮਾਣ ਹੁੰਦਾ ਹੈ ਇਨ੍ਹਾਂ ਸਭ ਤੋਂ ਇਲਾਵਾ, ਵੱਖ-ਵੱਖ ਸਰੋਤਾਂ ਨਾਲ ਹੋਣ ਵਾਲੀ ਨਿਕਾਸੀ ਅਤੇ ਚੁੱਲ੍ਹੇ ’ਤੇ ਖਾਣਾ ਪਕਾਉਣ ਵਰਗੀਆਂ ਪ੍ਰਕਿਰਿਆਵਾਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਣ ਦੀ ਜ਼ਰੂਰਤ ਹੈ

ਸਵਾਲ ਇਹ ਹੈ ਕਿ ਪ੍ਰਦੂਸ਼ਣ ਨੂੰ ਅਸੀਂ ਕਿਸ ਹੱਦ ਤੱਕ ਘੱਟ ਕਰ ਸਕਦੇ ਹਾਂ? ਹਵਾ ਪ੍ਰਦੂਸ਼ਣ ਘੱਟ ਕਰਨ ਸਬੰਧੀ ਸਰਕਾਰਾਂ ਦੀ ਚੌਕਸੀ ਜ਼ਿਆਦਾਤਰ ਪਰਾਲੀ ਅਤੇ ਵਾਹਨਾਂ ਦੀ ਪ੍ਰਦੂਸ਼ਣ ਪੱਧਰ ਜਾਂਚ ਕਰਕੇ ਉਨ੍ਹਾਂ ’ਤੇ ਜ਼ੁਰਮਾਨਾ ਲਾਉਣ ਤੱਕ ਹੀ ਨਜ਼ਰ ਆਉਂਦੀ ਹੈ ਵੱਡੇ ਪੈਮਾਨੇ ’ਤੇ ਪ੍ਰਦੂਸ਼ਣ ਫੈਸਲਾਉਣ ਵਾਲੇ ਕਾਰਖਾਨਿਆਂ-ਫੈਕਟਰੀਆਂ ’ਤੇ ਉਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਹੀ ਬਣੀ ਰਹਿੰਦੀ ਹੈ ਭਾਰਤ ਦੁਨੀਆ ਦੇ ਚੋਣਵੇਂ ਦੇਸ਼ਾਂ ’ਚ ਹੈ, ਜਿੱਥੇ ਸ਼ਾਇਦ ਸਭ ਤੋਂ ਜਿਆਦਾ ਕਾਨੂੰਨ ਹੋਣਗੇ, ਪਰ ਅਸੀਂ ਕਿੰਨਾ ਕਾਨੂੰਨ ਪਾਲਣ ਕਰਨ ਵਾਲਾ ਸਮਾਜ ਹਾਂ, ਇਹ ਕਿਸੇ ਤੋਂ ਲੁਕਿਆ ਨਹੀਂ ਹੈ

ਦਿੱਲੀ ਅਤੇ ਹੋਰ ਪ੍ਰਾਂਤਾਂ ਦੀਆਂ ਸਰਕਾਰਾਂ ਅਤੇ ਕੇਂਦਰ ਸਰਕਾਰ ਹਰ ਪ੍ਰਦੂਸ਼ਣ ਖਤਰੇ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ, ਦਾ ਨਾਅਰਾ ਦੇ ਕੇ ਆਪਣੀ ਨੇਕਨੀਅਤ ਦਾ ਬਖਿਆਨ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦੀ ਨੇਕਨੀਅਤ ਦੀ ਅਸਲੀਅਤ ਕਿਸੇ ਤੋਂ ਵੀ ਲੁਕੀ ਨਹੀਂ ਹੈ, ਦੇਸ਼ ਦੀ ਰਾਜਧਾਨੀ ਅਤੇ ਉਸ ਦੇ ਆਸ-ਪਾਸ ਪ੍ਰਦੂਸ਼ਣ ਕੰਟਰੋਲ ਦੀ ਰੋਕਥਾਮ ਹੁੰਦੀ ਰਹਿੰਦੀ ਹੈ ਇਸ ਜਟਿਲ ਅਤੇ ਜਾਨਲੇਵਾ ਸਮੱਸਿਆ ਦਾ ਕੋਈ ਠੋਸ ਉਪਾਅ ਸਾਹਮਣੇ ਨਹੀਂ ਆਉਂਦਾ ਲਿਹਾਜ਼ਾ, ਇਹ ਵੀ ਸੌਖਾ ਨਹੀਂ ਹੈ ਕਿ ਦੱਖਣੀ ਏਸ਼ੀਆ ਅਤੇ ਵਿਸ਼ਸ਼ ਰੂਪ ਨਾਲ ਭਾਰਤ ਪੀਐਮ- 2.5 ਦੇ ਪੰਜ ਅਤੇ 15 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਦੇ ਔਖੇ ਟੀਚੇ ਨੂੰ ਕਿਸ ਤਰ੍ਹਾਂ ਹਾਸਲ ਕਰ ਸਕੇਗਾ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ