ਹਰੇ ਪਟਾਕਿਆਂ ਦੇ ਨਾਂਅ ’ਤੇ ਪੁਰਾਣੇ ਪਟਾਕੇ ਵੇਚਣ ਤੋਂ ਸੁਪਰੀਮ ਕੋਰਟ ਨਾਰਾਜ਼

ਕਿਹਾ, ‘ਜੀਵਨ ਦੀ ਕੀਮਤ ’ਤੇ ਉਤਸਵ ਦੀ ਇਜ਼ਾਜਤ ਨਹੀਂ ਦੇ ਸਕਦੇ’

  • ਪਾਬੰਦੀਸ਼ੁਦਾ ਸਮੱਗਰੀ ਦੀ ਵਰਤੋਂ ’ਤੇ ਛੇ ਕੰਪਨੀਆਂ ਨੂੰ ਦਿੱਤਾ ਸੀ ਨੋਟਿਸ

(ਏਜੰਸੀ) ਨਵੀਂ ਦਿੱਲੀ। ਹਰੇ ਪਟਾਕਿਆਂ ਦੇ ਨਾਂਅ ’ਤੇ ਪੁਰਾਣੇ ਪਟਾਕੇ ਵੇਚਣ ਸਬੰਧੀ ਸੁਪਰੀਮ ਕੋਰਟ ਨੇ ਅੱਜ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦੂਜਿਆਂ ਦੀ ਜ਼ਿੰਦਗੀ ਦੀ ਕੀਮਤ ’ਤੇ ਅਸੀਂ ਉਤਸਵ ਨਹੀਂ ਮਨਾ ਸਕਦੇ ਇਸ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਜਸਟਿਸ ਐਮ. ਆਰ. ਸ਼ਾਹ ਤੇ ਜਸਟਿਸ ਏ. ਐਸ. ਬੋਪੰਨਾ ਦੀ ਬੈਂਚ ਨੇ ਕਿਹਾ ਕਿ ਪਟਾਕਿਆਂ ’ਤੇ ਬੈਨ ਦੇ ਸਾਡੇ ਪੁਰਾਣੇ ਆਦੇਸ਼ ’ਤੇ ਅਮਲ ਯਕੀਨੀ ਕਰਨਾ ਹਰ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਪਟਾਕਿਆਂ ਦੀਆਂ ਲੜੀਆਂ ’ਤੇ ਰੋਕ ਲਾਈ ਸੀ ਪਰ ਹਰ ਉਤਸਵ ’ਚ ਇਨ੍ਹਾਂ ਦੀ ਵਰਤੋਂ ਹੁੰਦੀ ਰਹਿੰਦੀ ਹੈ ਆਖਰ ਇਹ ਪਟਾਕਿਆਂ ਦੀਆਂ ਲੜੀਆਂ ਕਿੱਥੋਂ ਆਉਂਦੀਆਂ ਹਨ।

ਬੈਂਚ ਨੇ ਕੋਰਟ ਦੇ ਆਦੇਸ਼ ਨੂੰ ਫਾਲੂਤ ਦੱਸਦਿਆਂ ਪਟਾਕਿਆਂ ’ਚ ਪਾਬੰਦੀਸ਼ੁਦਾ ਸਮੱਗਰੀ ਦੀ ਵਰਤੋਂ ਕਰਨ ’ਤੇ ਕੰਪਨੀਆਂ ਨੂੰ ਝਾੜ ਵੀ ਪਾਈ ਜਸਟਿਸ ਐਮ. ਆਰ. ਸ਼ਾਹ ਨੇ ਕਿਹਾ ਕਿ ਸੀਬੀਆਈ ਰਿਪੋਰਟ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਪਟਾਕਾ ਨਿਰਮਾਤਾਵਾਂ ਨੇ ਪਾਬੰਦੀਸ਼ੁਦਾ ਬੇਰੀਅਮ ਦੀ ਵਰਤੋਂ ਕੀਤੀ ਹੈ ਜਦੋਂ ਉਨ੍ਹਾਂ ਦੀ ਚੋਰੀ ਫੜੀ ਗਈ ਤਾਂ ਉਨ੍ਹਾਂ ਸਫ਼ਾਈ ਦਿੱਤੀ ਕਿ ਅਸੀਂ ਸਿਰਫ਼ ਗੋਦਾਮ ’ਚ ਰੱਖਣ ਲਈ ਇੰਨੀ ਤਾਦਾਦ ’ਚ ਬੇਰੀਅਮ ਖਰੀਦਿਆਂ ਹੈ, ਨਿਰਮਾਣ ’ਚ ਵਰਤੋਂ ’ਚ ਨਹੀਂ ਪਾਬੰਦੀਸ਼ੁਦਾ ਸਮੱਗਰੀ ਨੂੰ ਇੰਜ ਗੁਦਾਮ ’ਚ ਰੱਖਣ ਦੀ ਉਨ੍ਹਾਂ ਦੀ ਸਫ਼ਾਈ ਸਮਝ ਤੋਂ ਪਰੇ ਹੈ।

ਅਸੀਂ ਇਸ ਦੀ ਇਜ਼ਾਜਤ ਨਹੀਂ ਦਿਆਂਗੇ ਅਸੀਂ ਇਹ ਆਦੇਸ਼ ਪਾਸ ਕਰ ਸਕਦੇ ਹਾਂ ਕਿ ਇਯ ਤਰ੍ਹਾਂ ਦਾ ਖਰੀਦਿਆਂ ਹੋਇਆ ਸਾਰਾ ਮੈਟੀਰੀਅਲ ਜ਼ਬਤ ਕੀਤਾ ਜਾਵੇ। ਕੁਝ ਪਟਾਕਾ ਕੰਪਨੀਆਂ ਵੱਲੋਂ ਪੇਸ਼ ਵਕੀਲ ਰਾਜੀਵ ਦੱਤਾ ਤੇ ਦੁਸ਼ਿਅੰਤ ਦਵੇ ਨੇ ਕੋਰਟ ਨੂੰ ਅਪੀਲ ਕੀਤੀ ਕਿ ਕੋਰਟ ਸੰਤੁਲਿਤ ਰੁੱਖ ਅਪਣਾਏ ਕੁਝ ਕੰਪਨੀਆਂ ਦੀ ਗਲਤੀ ਦੀ ਸਜ਼ਾ ਸਾਰੀਆਂ ਕੰਪਨੀਆਂ ਨੂੰ ਨਹੀਂ ਮਿਲਣੀ ਚਾਹੀਦੀ ਜਸਟਿਸ ਸ਼ਾਹ ਨੇ ਕਿਹਾ ਕਿ ਅਸੀਂ ਉਤਸਵ ਮਨਾਉਣ ਦੇ ਖਿਲਾਫ਼ ਨਹੀਂ ਹਾਂ ਪਰ ਦੂਜਿਆਂ ਦੀ ਜਾਨ ਦੀ ਕੀਮਤ ’ਤੇ ਅਸੀਂ ਉਤਸਵ ਨਹੀਂ ਮਨਾ ਸਕਦੇ। ਇਨ੍ਹਾਂ ਰੌਲਾ ਫੈਲਾਉਣ ਵਾਲੇ ਪਟਾਕਿਆਂ ਦਾ ਆਖਰ ਉਤਸਵ ਨਾਲ ਕੀ ਵਾਸਤਾ ਹੈ ਤਿਉਹਾਰ ਆਖਰ ਫੁੱਲਝੜੀ ਨਾਲ ਮਨਾਇਆ ਜਾ ਸਕਦਾ ਹੈ ਇਸ ਦੇ ਲਈ ਸ਼ੋਰ ਸ਼ਰਾਬਾ ਵਾਲੇ ਪਟਾਕਿਆਂ ਦੀ ਜ਼ਰੂਰਤ ਨਹੀਂ ਹੈ

ਕੁਝ ਕੰਪਨੀਆਂ ਨੇ ਭਾਰੀ ਮਾਤਰਾ ’ਚ ਬੇਰੀਅਮ ਖਰਦਿਆ

ਪਿਛਲੀ ਸੁਣਵਾਈ ’ਚ ਸੁਪਰੀਮ ਕੋਰਟ ਨੇ ਪਟਾਕਿਆਂ ’ਚ ਪਾਬੰਦੀਸ਼ੁਦਾ ਸਮੱਗਰੀ ਦੀ ਵਰਤੋਂ ਕਰਨ ਵਾਲੀਆਂ 6 ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਸੀ ਕੋਰਟ ਨੇ ਕਿਹਾ ਸੀ ਕਿ ਉਹ ਇਨ੍ਹਾਂ ਕੰਪਨੀਆਂ ਦੇ ਲਾਇਸੰਸ ਰੱਦ ਕਰਨ ’ਤੇ ਵਿਚਾਰ ਕਰੇਗਾ ਸੀਬੀਆਈ ਦੀ ਮੁੱਢਲੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਕੰਪਨੀਆਂ ਨੇ ਭਾਰੀ ਮਾਤਰਾ ’ਚ ਬੇਰੀਅਮ ਖਰੀਦਿਆ ਤੇ ਉਨ੍ਹਾਂ ਨੂੰ ਪਟਾਕਿਆਂ ’ਚ ਵਰਤਿਆ ਗਿਆ ਇਨ੍ਹਾਂ ਕੰਪਨੀਆਂ ਵੱਲੋਂ ਜਵਾਬ ਦਾਖਲ ਕੀਤਾ ਗਿਆ ਹੈ ਕੋਰਟ ਨੇ ਸਾਰੇ ਪੱਖਾਂ ਨੂੰ ਕਿਹਾ ਕਿ ਉਹ ਇਸ ਮਸਲੇ ’ਤੇ ਦਾਖਲ ਕੀਤੇ ਲਿਖਤੀ ਜਵਾਬ ਦੀ ਕਾਪੀ ਦੂਜੇ ਪੱਖ ਨੂੰ ਦੇਣ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ