ਕੋਈ ਚਾਰ ਡਾਂਗਾ ਮਾਰੇਗਾ ਤਾਂ ਇੱਕ-ਦੋ ਅਸੀਂ ਵੀ ਧਰਾਂਗੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਹਿਸਾਰ ’ਚ ਹੱਥੋਪਾਈ ਦੀ ਘਟਨਾ ਤੋਂ ਬਾਅਦ ਗੁਸਾਏ ਭਾਜਪਾ ਵਿਧਾਇਕ ਡਾ. ਕਮਲ ਗੁਪਤਾ ਨੇ ਆਪਣੇ ਤੇਵਰ ਸਖ਼ਤ ਕਰ ਲਏ ਹਨ ਉਨ੍ਹਾਂ ਕਿਹਾ ਕਿ ਸਾਡੀ ਸਹਿਣਸ਼ੀਲਤਾ ਤੇ ਨਿਮਰਤਾ ਨੂੰ ਕੋਈ ਕਮਜ਼ੋਰ ਨਾ ਸਮਝੇ। ਸੈਲਫ ਡਿਫੈਂਸ (ਖੁਦ ਦੇ ਬਚਾਅ) ’ਚ ਸਾਨੂੰ ਜੂਡੋ-ਕਰਾਟੇ ਵੀ ਆਉਂਦੇ ਹਨ ਤੇ ਡਾਂਗਾਂ ਵੀ ਚਲਾਉਣੀਆਂ ਆਉਂਦੀਆਂ ਹਨ। ਜੇਕਰ ਸਾਨੂੰ ਕੋਈ ਚਾਰ ਡਾਂਗਾਂ ਮਾਰੇਗਾ ਤਾਂ ਇੱਕ-ਦੋ ਤਾਂ ਅਸੀਂ ਵੀ ਧਰਾਂਗੇ। ਜੇਕਰ ਕੋਈ ਇਸ ਨੂੰ ਹਿੰਸਾ ਵਜੋਂ ਪੇਸ਼ ਕਰੇ ਤਾਂ ਉਸਦੀ ਗਲਤ ਗੱਲ ਹੈ ।
ਚੰਡੀਗੜ੍ਹ ਪਹੁੰਚੇ ਭਾਜਪਾ ਵਿਧਾਇਕ ਡਾ. ਕਮਲ ਗੁਪਤਾ ਨੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਬਦਤਮੀਜੀ ਝੱਲ ਰਹੇ ਹਾਂ ਜੇਕਰ ਕੁਝ ਲੋਕ ਇਕੱਠੇ ਹੋ ਕੇ ਕਿਸੇ ਨੂੰ ਘੇਰ ਲੈ ਤੇ ਪੁਲਿਸ ਨੂੰ ਇਸ ਦੀ ਸੂਚਨਾ ਨਾ ਦੇ ਸਕੇ ਤਾਂ ਕੀ ਕਰੋਗੇ ਕਮਲ ਗੁਪਤਾ ਨੇ ਖੁਦ ਹੀ ਜਵਾਬ ਦਿੱਤਾ ਕਿ ਜਦੋਂ ਤੱਕ ਪੁਲਿਸ ਆਵੇਗੀ ਤਾਂ ਉਹ ਆਪਣਾ ਕੰਮ ਕਰੇਗੀ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਲਈ ਸਾਨੂੰ ਸੈਲਫ ਡਿਫੈਂਸ ’ਚ ਕੁਝ ਵੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਅਸੀਂ ਅਜਿਹਾ ਕਰਾਂਗੇ ਵੀ ਦੱਸਣਯੋਗ ਹੈ ਕਿ ਡਾ. ਕਮਲ ਗੁਪਤਾ ਦੇ ਨਾਲ ਸੋਮਵਾਰ ਨੂੰ ਹਿਸਾਰ ਰੈਸਟ ਹਾਊਸ ’ਚ ਕੁਝ ਲੋਕਾਂ ਵੱਲੋਂ ਦੁਰਵਿਹਾਰ ਦੀ ਗੱਲ ਕਹੀ ਜਾ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ