ਪੁਰਾਣੇ ਪੈਟਰਨ ‘ਤੇ ਹੀ ਹੋਵੇਗੀ ਨੀਟ ਪੀਜੀ ਸੁਪਰ ਸਪੈਸ਼ਲਿਟੀ ਪਰੀਖਿਆ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਸਾਲ ਨੀਟ ਸੁਪਰ ਸਪੈਸ਼ਲਿਟੀ ਡੀਐਮ ਪ੍ਰੀਖਿਆ ਦੇ ਪੈਟਰਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਹ ਪ੍ਰੀਖਿਆ ਪੁਰਾਣੇ ਪੈਟਰਨ ‘ਤੇ ਹੀ ਲਈ ਜਾਵੇਗੀ। ਕੇਂਦਰ ਅਤੇ ਰਾਸ਼ਟਰੀ ਪ੍ਰੀਖਿਆ ਬੋਰਡ ਨੇ ਸੁਪਰੀਮ ਕੋਰਟ ਦੇ ਸਾਹਮਣੇ ਸਵੀਕਾਰ ਕਰ ਲਿਆ ਹੈ ਕਿ ਇਸ ਸਾਲ ਨੀਟ ਪੀਜੀ ਸੁਪਰ ਸਪੈਸ਼ਲਿਟੀ ਪ੍ਰੀਖਿਆ ਪੁਰਾਣੇ ਪੈਟਰਨ ਦੇ ਅਨੁਸਾਰ ਲਈ ਜਾਵੇਗੀ। ਨਵਾਂ ਪੈਟਰਨ ਅਗਲੇ ਸਾਲ ਤੋਂ ਲਾਗੂ ਹੋਵੇਗਾ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਨੀਟ ਪੀਜੀ ਸੁਪਰ ਸਪੈਸ਼ਲਿਟੀ ਪ੍ਰੀਖਿਆ 2021 ਨੂੰ ਪੁਰਾਣੇ ਪੈਟਰਨ ‘ਤੇ ਹੀ ਕਰਵਾਉਣ ਦੀ ਗੱਲ ਕਹੀ ਹੈ।
ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਪ੍ਰੀਖਿਆ ਪੁਰਾਣੇ ਪ੍ਰਸ਼ਨ ਪੈਟਰਨ ਦੇ ਅਨੁਸਾਰ ਹੀ ਲਈ ਜਾਵੇਗੀ। ਨਵਾਂ ਪੈਟਰਨ ਅਗਲੇ ਸੈਸ਼ਨ 2022 2023 ਤੋਂ ਲਾਗੂ ਹੋਵੇਗਾ। ਸੁਪਰੀਮ ਕੋਰਟ ਨੇ ਕੇਂਦਰ ਦੇ ਪ੍ਰਸਤਾਵ ‘ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ ਸੁਪਰ ਸਪੈਸ਼ਲਿਟੀ (ਨੀਟ ਐਸਐਸ) 2021 ਦੇ ਪੈਟਰਨ ਵਿੱਚ ਕੀਤੇ ਗਏ ਆਖਰੀ ਮਿੰਟ ‘ਚ ਬਦਲਾਅ ‘ਤੇ ਨਾਰਾਜ਼ਗੀ ਪ੍ਰਗਟ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ