ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home ਇੱਕ ਨਜ਼ਰ ਆਲ ਪੰਜਾਬ ਆਂਗਣ...

    ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲ੍ਹਾ ਫਰੀਦਕੋਟ ਦੀ ਕਰਵਾਈ ਗਈ ਚੋਣ

    ਗੁਰਮੀਤ ਕੌਰ ਦਬੜੀਖਾਨਾ ਨੂੰ ਬਣਾਇਆ ਗਿਆ ਜ਼ਿਲਾ ਪ੍ਰਧਾਨ

    (ਸੁਭਾਸ਼ ਸ਼ਰਮਾ) ਕੋਟਕਪੂਰਾ। ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਜ਼ਿਲਾ ਫਰੀਦਕੋਟ ਦੇ ਆਗੂਆਂ ਦੀ ਮੀਟਿੰਗ ਸਥਾਨਕ ਮਿਉਂਸਪਲ ਪਾਰਕ ’ਚ ਹੋਈ। ਜਿਸ ਦੌਰਾਨ ਯੂਨੀਅਨ ਦੀ ਸੂਬਾਈ ਪ੍ਰਧਾਨ ਮੈਡਮ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਅਤੇ ਯੂਨੀਅਨ ਨੂੰ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੇਰ ਯੂਨੀਅਨ ਦੀ ਜ਼ਿਲਾ ਪੱਧਰੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ।

    ਜਿਸ ਦੌਰਾਨ ਗੁਰਮੀਤ ਕੌਰ ਦਬੜੀਖਾਨਾ ਨੂੰ ਜਿਲਾ ਫਰੀਦਕੋਟ ਦਾ ਪ੍ਰਧਾਨ ਬਣਾਇਆ ਗਿਆ। ਜਦੋਂ ਕਿ ਸਰਬਜੀਤ ਕੌਰ ਫਰੀਦਕੋਟ, ਸੰਤੋਸ਼ ਰਾਣੀ ਕੋਟਕਪੂਰਾ ਅਤੇ ਰਾਜਵੀਰ ਕੌਰ ਨੰਗਲ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਕੌਰ ਹਰੀਨੌ ਨੂੰ ਜਨਰਲ ਸਕੱਤਰ, ਕਰਮਜੀਤ ਕੌਰ ਢਾਬ ਗੁਰੂ ਕੀ ਅਤੇ ਖੁਸਪਾਲ ਕੌਰ ਭਾਗਥਲਾ ਨੂੰ ਸਹਾਇਕ ਸਕੱਤਰ, ਰਵਿੰਦਰ ਕੌਰ ਕੋਟਕਪੂਰਾ ਨੂੰ ਵਿੱਤ ਸਕੱਤਰ, ਰਾਜਵਿੰਦਰ ਕੌਰ ਫਰੀਦਕੋਟ ਨੂੰ ਪ੍ਰਚਾਰ ਸਕੱਤਰ, ਅੰਮਿ੍ਰਤਪਾਲ ਕੌਰ ਹਰੀ ਨੌ ਨੂੰ ਪ੍ਰੈਸ ਸਕੱਤਰ, ਬਲਜਿੰਦਰ ਕੌਰ ਬਰਗਾੜੀ ਨੂੰ ਐਡੀਟਰ ਅਤੇ ਹਰਬੰਸ ਕੌਰ ਢਾਬ ਗੁਰੂ ਕੀ ਜਥੇਬੰਧਕ ਸਕੱਤਰ ਬਣਾਇਆ ਗਿਆ।

    ਇਸ ਤੋਂ ਇਲਾਵਾ 11 ਮੈਂਬਰੀ ਕਾਰਜਕਾਰਨੀ ਬਣਾਈ ਗਈ। ਜਿਸ ’ਚ ਬਲਜੀਤ ਕੌਰ ਸਰਾਵਾਂ, ਅਮਰਜੀਤ ਕੌਰ ਬਰਗਾੜੀ, ਸਰਬਜੀਤ ਕੌਰ ਬਹਿਬਲ, ਰੁਪਿੰਦਰ ਕੌਰ ਕੁਹਾਰਵਾਲਾ, ਛਿੰਦਰਪਾਲ ਕੌਰ ਫਰੀਦਕੋਟ, ਬਲਦੇਵ ਕੌਰ ਫਰੀਦਕੋਟ, ਹਰਵਿੰਦਰ ਕੌਰ ਸੇਢਾ ਸਿੰਘ ਵਾਲਾ, ਸਰਨਜੀਤ ਕੌਰ ਅਰਾਈਆਂਵਾਲਾ, ਮਨਦੀਪ ਕੌਰ ਡੋਡ, ਭਵਨਜੀਤ ਕੌਰ ਬਿਸਨੰਦੀ ਅਤੇ ਪਰਮਜੀਤ ਕੌਰ ਦਬੜੀਖਾਨਾ ਆਦਿ ਵੀ ਸ਼ਾਮਲ ਹਨ। ਨਵੀਂ ਬਣਾਈ ਗਈ ਪ੍ਰਧਾਨ ਗੁਰਮੀਤ ਕੌਰ ਦਾ ਯੂਨੀਅਨ ਦੀਆਂ ਆਗੂਆਂ ਨੇ ਹਾਰ ਪਾ ਕੇ ਸਵਾਗਤ ਕੀਤਾ। ਨਵੀਂ ਪ੍ਰਧਾਨ ਨੇ ਜਥੇਬੰਦੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਮਾਨਦਾਰੀ ਨਾਲ ਯੂਨੀਅਨ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਪੂਰਾ ਯਤਨ ਕਰੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ