ਹਿੰਸਾ ਦੇ ਕਾਰਨਾਂ ਦੀ ਨਿਆਂਇਕ ਜਾਂਚ ਕਰਨਗੇ ਹਾਈਕੋਰਟ ਦੇ ਸੇਵਾ ਮੁਕਤ ਜੱਜ
- ਮ੍ਰਿਤਕ ਕਿਸਾਨਾਂ ਨੂੰ ਮਿਲਿਆ 45-45 ਲੱਖ ਤੇ ਸਰਕਾਰੀ ਨੌਕਰੀ ਦੇਵੇਗੀ ਸਰਕਾਰ
- ਗੰਭੀਰ ਤੌਰ ’ਤੇ ਜ਼ਖਮੀ 8 ਕਿਸਾਨਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇਗੀ
(ਏਜੰਸੀ) ਲਖਮੀਪੁਰ। ਉੱਤਰ ਪ੍ਰਦੇਸ਼ ’ਚ ਲਖੀਮਪੁਰ ਜ਼ਿਲ੍ਹੇ ਦੇ ਤਿਕੁਨੀਆ ਖੇਤਰ ’ਚ ਐਤਵਾਰ ਨੂੰ ਹੋਈ ਹਿੰਸਾ ’ਚ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ 45-45 ਲੱਖ ਦਾ ਮੁਆਵਜ਼ਾ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਰਾਜ਼ੀ ਹੋ ਗਈ ਹੈ ਇਸ ਤੋਂ ਇਲਾਵਾ ਗੰਭੀਰ ਤੌਰ ’ਤੇ ਜ਼ਖਮੀ ਅੱਠ ਕਿਸਾਨਾਂ ਨੂੰ ਦਸ-ਦਸ ਲੱਢ ਰੁਪਏ ਦੀ ਆਰਥਿਥ ਮੱਦਦ ਦਿੱਤੀ ਜਾਵੇਗੀ। ਅਧਿਕਾਰਿਕ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਸਰਕਾਰ ਵੱਲੋਂ ਏਡੀਜੀ ਪ੍ਰਸ਼ਾਂਤ ਕੁਮਾਰ ਤੇ ਹੋਰ ਆਲਾ ਅਧਿਕਾਰੀਆਂ ਦਰਮਿਆਨ ਹੋਈ ਗੱਲਬਾਤ ’ਚ ਇਹ ਸਹਿਮਤੀ ਬਣੀ ਕਿ ਸਰਕਾਰ ਘਟਨਾ ਦੇ ਸ਼ਿਕਾਰ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਨੂੰ 45-45 ਲੱਖ ਰੁਪਏ ਦਾ ਮੁਅਵਾਜ਼ਾ ਦੇਵੇਗੀ ਇਸ ਦੇ ਨਾਲ ਹੀ ਮਰਨ ਵਾਲਿਆਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਮ੍ਰਿਤਕ ਕਿਸਾਨਾਂ ’ਚ ਦਲਜੀਤ ਸਿੰਘ (32) ਨਾਨਪਾਰਾ ਬਹਿਰਾਈਚ, ਗੁਰਵਿੰਦਰ ਸਿੰਘ (20) ਨਾਨਪਾਰਾ ਬਹਿਰਾਈਚ, ਲਵਪ੍ਰੀਤ ਸਿੰਘ (19) ਪਲੀਆ ਲਖੀਮਪੁਰ ਤੇ ਨਛੱਤਰ ਸਿੰਘ ਧੌਰਾਰਾ ਲਖਮੀਪੁਰ ਸ਼ਾਮਲ ਹਨ ਉਨ੍ਹਾਂ ਦੱਸਿਆ ਕਿ ਹਿੰਸਾ ਦੇ ਕਾਰਨਾਂ ਦੀ ਨਿਆਂਇਕ ਜਾਂਚ ਕੀਤੀ ਜਾਵੇਗੀ, ਜਿਸ ਨੂੰ ਇਲਾਹਾਬਾਦ ਹਾਈਕੋਰਟ ਦੇ ਸੇਵਾ ਮੁਕਤ ਜਾਂ ਮੌਜ਼ੂਦਾ ਜੱਜ ਕਰਨਗੇ ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ’ਚ ਐਤਵਾਰ ਨੂੰ ਹਿੰਸਕ ਝੜਪ ’ਚ 4 ਕਿਸਾਨਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅੱਜ ਹਿੰਸਕ ਝੜਪ ’ਚ ਜ਼ਖਮੀ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ ਹੈ।
8 ਦਿਨਾਂ ਅੰਦਰ ਘਟਨਾ ’ਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ : ਪੁਲਿਸ
ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ 8 ਦਿਨਾਂ ਅੰਦਰ ਘਟਨਾ ’ਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਟਿਕੈਤ ਨੇ ਕੇਂਦਰੀ ਸੂਬਾ ਮੰਤਰੀ ਦੇ ਅਸਤੀਫ਼ੇ ਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ 24 ਘੰਟਿਆਂ ਅੰਦਰ ਗ੍ਰਿਫ਼ਤਾਰੀ ਦੀ ਮੰਗ ਦੁਹਰਾਈ ਇਸ ’ਤੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਅਸਤੀਫ਼ਾ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਹਾਲਾਂਕਿ ਉਨ੍ਹਾਂ ਦੀ ਮੰਗ ਕੇਂਦਰ ਅੱਗੇ ਰੱਖ ਦਿੱਤੀ ਜਾਵੇਗੀ ਤੇ ਆਸ਼ੀਸ਼ ਮਿਸ਼ਰ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਪ੍ਰਿਅੰਕਾ ਗਾਂਧੀ ਨੇ ਹਿਰਾਸਤ ’ਚ ਝਾੜੂ ਲਾ ਕੇ ਪ੍ਰਗਟਾਇਆ ਵਿਰੋਧ
ਓਧਰ ਲਖੀਮਪੁਰ ਜਾਂਦੇ ਸਮੇਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਉਨ੍ਹਾਂ ਸੀਤਾਪੁਰ ਦੇ ਗੈਸਟ ਹਾਊਸ ’ਚ ਰੱਖਿਆ ਗਿਆ ਹੈ ਪ੍ਰਿਅੰਕਾ ਗਾਂਧੀ ਨੇ ਗੈਸਟ ਹਾਊਸ ਦੇ ਕਮਰੇ ’ਚ ਝਾੜੂ ਲਾ ਕੇ ਵਿਰੋਧ ਪ੍ਰਗਟਾਇਆ ਉਨ੍ਹਾਂ ਦਾ ਇਹ ਵੀਡੀ ਵਾਇਰਲ ਹੋ ਰਿਹਾ ਹੈ।
ਲਖੀਮਪੁਰ ਖੀਰੀ ਦੇ ਪੀੜਤਾਂ ਨਾਲ ਨਿਆਂ ਹੋਵੇਗਾ : ਯੋਗੀ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੀ ਘਟਨਾ ਤੋਂ ਬਾਅਦ ਆਏ Çਆਸੀ ਭੂਚਾਲ ਦਰਮਿਆਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਨਿਰਪੱਖ ਜਾਂਚ ਤੇ ਅਫ਼ਵਾਹ ਤੋਂ ਬਚਾਅ ਲਈ ਸੋਸ਼ਲ ਮੀਡੀਆ ’ਤੇ ਪੈਨੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ ਅਧਿਕਾਰਿਕ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਸਰਕਾਰ ਘਟਨਾ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰਾਂ ਨਾਲ ਖੜੀ ਹੈ ਤੇ ਉਨ੍ਹਾਂ ਪੂਰਾ ਨਿਆਂ ਮਿਲੇਗਾ।
ਧਰਨੇ ’ਤੇ ਅਖਿਲੇਸ਼, ਸਪਾ ਹਮਾਇੀਆਂ ਨੇ ਪੁਲਿਸ ਜੀਪ ’ਚ ਲਾਈ ਅੱਗ
ਲਖੀਮਪੁਰ ਦੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਆਏ ਸਿਆਸੀ ਉਬਾਲ ਦਰਮਿਆਨ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੂੰ ਹਿੰਸਾਗ੍ਰਸਤ ਜ਼ਿਲ੍ਹੇ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਦੇ ਵਿਰੋਧ ’ਚ ਸਪਾ ਮੁਖੀ ਆਪਣੇ ਹਿਮਾਇਤੀਆਂ ਨਾਲ ਧਰਨੇ ’ਤੇ ਬੈਠ ਗਏ ਸਪਾ ਦੇ ਸੈਂਕੜੇ ਹਮਾਇਤੀਆਂ ਤੇ ਪੁਲਿਸ ਦਰਮਿਆਨ ਜੰਮ ਕੇ ਧੱਕਾਮੁੱਕੀ ਹੋਈ ਇਸ ਦਰਮਿਆਨ ਗੌਤਮ ਪੱਲੀ ਥਾਣੇ ਕੋਲ ਕੁਝ ਵਿਅਕਤੀਆਂ ਨੇ ਇੱਕ ਪੁਲਿਸ ਵਾਹਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਇਸ ਤੋਂ ਬਾਅਦ ਪÇੁਲਸ ਨੇ ਅਖਿਲੇਸ਼ ਯਾਦਵ ਨੂੰ ਹਿਰਾਸਤ ’ਚ ਲੈ ਲਿਆ।
ਪ੍ਰਿਅੰਕਾ ਦੀ ਹਿੰਮਤ ਵੇਖ ਕੇ ਡਰ ਗਏ ਹਨ ਕਿਸਾਨਾਂ ਨੂੰ ਕੁਚਲਣ ਵਾਲੇ : ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਭੈਣ ਤੇ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਜਨਰਨ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਲਖੀਮਪੁਰ ਜਾਂਦੇ ਹੌਏ ਸੀਤਾਪੁਰ ’ਚ ਹਿਰਾਸਤ ’ਚ ਲਏ ਜਾਣ ’ਤੇ ਉਨ੍ਹਾਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਭਾਜਪਾ ਸਰਕਾਰ ਉਨ੍ਹਾਂ ਦੇ ਹੌਂਸਲੇ ਨੂੰ ਵੇਖ ਕੇ ਡਰ ਗਈ ਹੈ ਰਾਹੁਲ ਨੇ ਕਿਹਾ ਕਿ ਇਹ ਨਿਆਂ ਦੀ ਲੜਾਈ ਹੈ ਤੇ ਇਸ ’ਚ ਅਸੀਂ ਦੇਸ਼ ਦੇ ਕਿਸਾਨਾਂ ਦੇ ਨਾਲ ਹਾਂ ਲਖੀਮਪੁਰ ’ਚ ਕੱਲ੍ਹ ਜੋ ਘਟਨਾ ਵਾਪਰੀ ਉਹ ਕਿਸਾਨਾਂ ਦਾ ਕਤਲੇਆਮ ਹੈ।
ਲਖੀਮਪੁਰ ਖੀਰੀ ਹਿੰਸਾ ਦੇ ਮੱਦੇਨਜ਼ਰ ਦਿੱਲੀ ’ਚ ਉੱਤਰ ਪ੍ਰਦੇਸ਼-ਹਰਿਆਣਾ ਦੀਆਂ ਹੱਦਾਂ ’ਤੇ ਸਖ਼ਤੀ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਕ ਘਟਨਾ ਦੇ ਮੱਦੇਨਜ਼ਰ ਦਿੱਲੀ ’ਚ ਸੋਮਵਾਰ ਨੂੰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ ਕੌਮੀ ਰਾਜਧਾਨੀ ਦੇ ਗਾਜਿਆਬਾਦ, ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਵਾਲੀਆਂ ’ਤੇ ਥਾਵਾਂ ’ਤੇ ਪੁਲਿਸ ਬਲ ਦੀ ਗਿਣਤੀ ਵਧਾ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਤੇ ਹਰਿਆਣਾ ਤੋਂ ਦਿੱਲੀ ’ਚ ਇੰਟਰ ਦੇ ਸਾਰੇ ਮਾਰਗਾਂ ’ਤੇ ਪੁਲਿਸ ਬੈਰੀਕੇਡਿੰਗ ਕਰਕੇ ਜ਼ਰੂਰੀ ਜਾਂਚ ਕਰ ਰਹੀ ਹੈ ਇਸ ਦੀ ਵਜ੍ਹਾ ਉੱਤਰ ਪ੍ਰਦੇਸ਼ ਦੀਆਂ ਹੱਦਾਂ ’ਤੇ ਕਈ-ਕਈ ਥਾਵਾਂ ’ਤੇ ਲੋਕਾਂ ਨੂੰ ਘੰਟਿਆਂ ਤੱਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਲੀ ਪੁਲਿਸ ਨੇ ਅਚਾਨਕ ਲੋਕਾਂ ਤੋਂ ਕੌਮੀ ਰਾਜਮਾਰਗ ਨੰਬਰ 9 ਤੇ 24 ਦੇ ਬੰਦ ਕੀਤੇ ਜਾਣ ਸਬੰਧੀ ਟਵਿੱਟਰ ’ਤੇ ਜਾਣਕਾਰੀ ਦਿੱਤੀ ਤੇ ਰਾਹਗੀਰਾਂ ਨੂੰ ਬਦਲਵੇ ਮਾਰਗਾਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ।
ਸੁਪਰੀਮ ਕੋਰਟ ਨੇ ਕਿਹਾ, ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦਾ
ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ’ਤੇ ਵੱਡੀ ਟਿੱਪਣੀ ਕੀਤੀ ਹੈ ਕੋਰਟ ਨੇ ਕਿਹਾ ਕਿ ਜਦੋਂ ਮੰਦਭਾਗੀ ਘਟਨਾਵਾਂ ਹੁੰਦੀਆਂ ਹਨ ਤਾਂ ਕੋਈ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੁੰਦਾ ਪ੍ਰਦਰਸ਼ਨਕਾਰੀ ਦਾਅਵਾ ਤਾਂ ਕਰਦੇ ਹਨ ਕਿ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਂਤੀਪੂਰਨ ਹੈ ਪਰ ਜਦੋਂ ਉੱਥੇ ਹਿੰਸਾ ਹੁੰਦੀ ਹੈ ਤਾਂ ਕੋਈ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੁੰਦਾ। ਕੇਂਦਰ ਵੱਲੋਂ ਪੇਸ਼ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਕਿਹਾ ਕਿ ਲਖੀਮਪੁਰ ਖੀਰੀ ਵਰਗੀ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ’ਤੇ ਤੁਰੰਤ ਰੋਕ ਲਾਈ ਜਾਵੇ।
ਮੰਤਰੀ ਅਜੈ ਮਿਸ਼ਰ ਦੇ ਪੁੱਤਰ ’ਤੇ ਕਤਲ ਦਾ ਕੇਸ
ਲਖੀਮਪੁਰ ’ਚ ਹੋਈ ਹਿੰਸਾ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰ ਸਮੇਤ 14 ਵਿਅਕਤੀਆਂ ’ਤੇ ਕਤਲ, ਅਪਰਾਧਿਕ ਸਾਜਿਸ਼ ਤੇ ਬਲਵੇ ਦਾ ਕੇਸ ਦਰਜ ਹੋਇਆ ਹੈ।