ਆਈਪੀਐੱਲ-2021 : ਕਪਤਾਨ ਧੋਨੀ ਅੱਜ ਲਾਉਣਗੇ ਰਾਜਸਥਾਨ ਰਾਇਲਸ ਖਿਲਾਫ਼ ‘ਦੂਹਰਾ ਸੈਂਕੜਾ’

ਕਪਤਾਨ ਧੋਨੀ ਅੱਜ ਲਾਉਣਗੇ ਰਾਜਸਥਾਨ ਰਾਇਲਸ ਖਿਲਾਫ਼ ‘ਦੂਹਰਾ ਸੈਂਕੜਾ’

(ਏਜੰਸੀ) ਨਵੀਂ ਦਿੱਲੀ। ਆਈਪੀਐੱਲ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਚੇੱਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਕੈਰੀਅਰ ’ਚ ਇੱਕ ਹੋਰ ਵੱਡਾਰ ਰਿਕਾਰਡ ਆਪਣੇ ਨਾਂਅ ਕਰਨ ਜਾ ਰਹੇ ਹਨ ਅੱਜ ਆਈਪੀਐੱਲ ’ਚ ਚੇੱਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਸ ਦੀ ਟੀਮ ਆਹਮੋ-ਸਾਹਮਣੇ ਹੋਣਗੀਆਂ।

ਧੋਨੀ ਆਈਪੀਐੱਲ ’ਚ 200ਵੀਂ ਵਾਰ ਕਿਸੇ ਟੀਮ ਦੀ ਅਗਵਾਈ ਕਰਨ ਮੈਦਾਨ ’ਤੇ ਉੱਤਰਨਗੇ ਧੋਨੀ ਤਿੰਨ ਆਈਪੀਐੱਲ ਖਿਤਾਬ ਦੇ ਨਾਲ ਇਸ ਲੀਗ ਦੇ ਸਭ ਤੋਂ ਸਫ਼ਲ ਕਪਤਾਨਾਂ ’ਚੋਂ ਇੱਕ ਹਨ ਇੱਥੋਂ ਤੱਕ ਕਿ ਆਈਪੀਐੱਲ 2021 ’ਚ ਧੋਨੀ ਦੀ ਸੀਐਸਕੇ ਪਲੇਆਫ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ ਆਈਪੀਐੱਲ ’ਚ ਕਿਸੇ ਇੱਕ ਫਰੈਚਾਈਜ਼ੀ ਦੇ ਬਤੌਰ ਕਪਤਾਨ ਧੋਨੀ ਦਾ ਇਹ 200ਵਾਂ ਮੈਚ ਹੋਵੇਗਾ। ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਦਾ ਆਈਪੀਐੱਲ ’ਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਉਨ੍ਹਾਂ ਨੇ ਚੇੱਨਈ ਦੀ ਟੀਮ ’ਚ ਬਹੁਤ ਸਾਰੇ ਮੈਚਾਂ ’ਚ ਜਿੱਤ ਦਿਵਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ