ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਮਹਿਜ ਦੋ ਦਿਨਾਂ ’ਚ ਬਣਾਇਆ ਮਕਾਨ
ਸਾਧ-ਸੰਗਤ ਦੁਆਰਾ ਕੀਤੇ ਗਏ ਕਾਰਜ ਦੀ ਪਿੰਡ ਨੇ ਕੀਤੀ ਭਰਭੂਰ ਸ਼ਲਾਘਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਦੋਂ ਅਸਮਾਨ ’ਚ ਕਾਲੇ ਬੱਦਲ ਮੰਡਰਾਉਣ ਲੱਗਦੇ ਤਾਂ ਭੁਪਿੰਦਰ ਸਿੰਘ ਦਾ ਦਿਲ ਡਿੱਗੂੰ-ਡਿੱਗੂੰ ਕਰਦੀ ਮਕਾਨ ਦੀ ਛੱਤ ਅਤੇ ਕੰਧਾਂ ਨੂੰ ਦੇਖ ਸਹਿਮ ਜਾਂਦਾ। ਉਸ ਨੂੰ ਹਰ ਸਮੇਂ ਆਪਣੇ ਮਕਾਨ ਦੀ ਖਸਤਾ ਹਾਲਤ ਦੇਖ ਕੇ ਡਰ ਲੱਗਦਾ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ। ਇਸ ਸਭ ਦਾ ਪਤਾ ਜਦੋਂ ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੂੰ ਲੱਗਿਆ ਤਾਂ ਸਮੂਹ ਸਾਧ-ਸੰਗਤ ਨੇ ਭੁਪਿੰਦਰ ਸਿੰਘ ਦਾ ਮਕਾਨ ਬਣਾਉਣ ਦਾ ਬੀੜਾ ਚੁੱਕਿਆ ਤੇ ਮਹਿਜ ਦੋ ਦਿਨਾਂ ਵਿੱਚ ਨਵਾਂ ਮਕਾਨ ਬਣਾ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿੰਮੇਵਾਰ 15 ਹਰਜਿੰਦਰ ਸਿੰਘ ਇੰਸਾਂ, ਰਾਮ ਕੁਮਾਰ ਇੰਸਾਂ ਨੇ ਦੱਸਿਆ ਕਿ ਬਲਾਕ ਬਠੋਈ-ਡਕਾਲਾ ਅਧੀਨ ਪੈਦੇ ਪਿੰਡ ਸ਼ੇਰ ਮਾਜਰਾ ਦਾ ਭੁਪਿੰਦਰ ਸਿੰਘ ਜੋ ਕਿ ਬਹੁਤ ਜਿਆਦਾ ਗਰੀਬੀ ਦੀ ਹਾਲਤ ਵਿੱਚ ਜੀਵਨ ਬਸਰ ਕਰ ਰਿਹਾ ਸੀ ਤੇ ਇਸ ਦੇ ਘਰ ਦੀ ਹਾਲਤ ਬਹੁਤ ਜਿਅਦਾ ਮਾੜੀ ਸੀ। ਮਕਾਨ ਦੀਆਂ ਕੰਧਾਂ ਤੇ ਛੱਤ ਡਿੱਗੂੰ ਡਿੱਗੂੰ ਕਰ ਰਹੀਆਂ ਸਨ ਤੇ ਕਿਸੇ ਸਮੇਂ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੀ। ਜਿਸ ਨੂੰ ਦੇਖਦੇ ਹੋਏ ਪਿੰਡ ਸ਼ੇਰ ਮਾਜਰਾ ਦੇ ਜਿੰਮੇਵਾਰਾਂ ਨੇ ਬਲਾਕ ਦੇ ਜਿੰਮੇਵਾਰਾਂ ਨਾਲ ਗੱਲ ਕੀਤੀ ਤੇ ਸਲਾਹ ਮਸਵਰਾ ਕਰਨ ਤੋਂ ਬਾਅਦ ਉਕਤ ਜ਼ਰੂਰਤਮੰਦ ਪਰਿਵਾਰ ਦੀ ਮੱਦਦ ਕਰਨ ਦਾ ਬੀੜਾ ਚੁੱਕਿਆ ਗਿਆ। ਇਸ ਮੌਕੇ ਸਾਧ-ਸੰਗਤ ਦਾ ਸੇਵਾ ਕਰਨ ਦਾ ਜਜਬਾ ਕਾਬਿਲੇ ਤਾਰੀਫ ਸੀ, ਹਰ ਕੋਈ ਇੱਕ ਦੂਜੇ ਤੋਂ ਅੱਗੇ ਵੱਧ ਕੇ ਸੇਵਾ ਕਰ ਰਿਹਾ ਸੀ। ਸਾਧ-ਸੰਗਤ ਗਰਮੀ ਦੀ ਪਰਵਾਹ ਕੀਤੇ ਬਿਨ੍ਹਾਂ ਪੂਰੇ ਦੋ ਦਿਨ ਸੇਵਾ ਕਾਰਜਾਂ ’ਚ ਜੁਟੀ ਰਹੀ ਤੇ ਸਾਧ-ਸੰਗਤ ਵੱਲੋਂ ਮਹਿਜ ਦੋ ਦਿਨਾਂ ਵਿੱਚ ਮਕਾਨ ਬਣਾ ਦਿੱਤਾ ਗਿਆ।
ਸਾਧ ਸੰਗਤ ਦੁਆਰਾ ਕੀਤੇ ਜਾ ਰਹੇ ਕਾਰਜ ਦੀ ਸਮੂਹ ਪਿੰਡ ਵਾਸੀਆਂ ਵੱਲੋਂ ਭਰਭੂਰ ਪ੍ਰਸੰਸਾ ਕੀਤੀ ਗਈ ਤੇ ਹਰ ਕੋਈ ਕਹਿ ਰਿਹਾ ਸੀ ਅੱਜ ਦੇ ਸਮੇਂ ਵਿੱਚ ਜਦੋਂ ਮਨੁੱਖ ਦੀਆਂ ਸਿਰਫ ਆਪਣੀਆਂ ਲੋੜਾਂ ਦੀ ਪੂਰੀਆਂ ਨਹੀਂ ਹੁੰਦੀਆਂ ਤੇ ਸਾਧ-ਸੰਗਤ ਦੀ ਦੂਜਿਆਂ ਦੀ ਮਦਦ ਲਈ ਅੱਗੇ ਆਉਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਮੌਕੇ ਜਿੰਮੇਵਾਰਾਂ ਨੇ ਦੱਸਿਆ ਕਿ ਇਸ ਮਕਾਨ ਬਣਾਉਣ ਵਿੱਚ ਅਜੈਪਾਲ ਇੰਸਾਂ (ਕੈਨੇਡਾ), ਖੁਸ਼ਲੀਨ ਕੌਰ ਇੰਸਾਂ (ਕੈਨੇਡਾ) ਤੇ ਬਲਾਕ ਦੀ ਸਮੂਹ ਸਾਧ ਸੰਗਤ ਨੇ ਭਰਪੂਰ ਸਹਿਯੋਗ ਦਿੱਤਾ।
ਇਸ ਮੌਕੇ 15 ਮੈਂਬਰ ਇੰਸਰ ਇੰਸਾਂ, ਕਰਮਜੀਤ ਸਿੰਘ ਸ਼ੇਰ ਮਾਜਰਾ, ਜਸਵੰਤ ਇੰਸਾਂ, ਵਿਜੈ ਇੰਸਾਂ, ਸਤਨਾਮ ਸਿੰਘ ਫੌਜੀ, ਸੁਖਵਿੰਦਰ ਸਿੰਘ ਫੌਜੀ, ਸਤਪਾਲ ਸਿੰਘ ਭੰਗੀਦਾਸ ਖੇੜੀ ਗੁਜਰਾ, ਕੁਲਵਿੰਦਰ ਇੰਸਾਂ, ਗੁਰਜੰਟ ਇੰਸਾਂ, ਹਰਭਜਨ ਇੰਸਾਂ, ਲਖਵੀਰ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਸੁਜਾਨ ਭੈਣਾਂ, ਪਿੰਡਾਂ ਦੇ ਭੰਗੀਦਾਸ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।
ਮਕਾਨ ਬਣਾਉਣ ਦਾ ਸੁਪਨਾ ਸਾਧ ਸੰਗਤ ਨੇ ਕੀਤਾ ਪੂਰਾ : ਭੁਪਿੰਦਰ ਸਿੰਘ
ਇਸ ਮੌਕੇ ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਸਾਧ ਸੰਗਤ ਨੇ ਪੂਰਾ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਹਰ ਸਮੇਂ ਆਪਣੇ ਮਕਾਨ ਦੇ ਡਿੱਗਣ ਦਾ ਡਰ ਸਤਾਉਂਦਾ ਰਹਿੰਦਾ ਸੀ ਤੇ ਡਰ ਲੱਗਿਆ ਰਹਿੰਦਾ ਸੀ ਕਿ ਕਿੱਧਰੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ। ਪਰ ਸਾਧ-ਸੰਗਤ ਨੇ ਮਹਿਜ ਦੋ ਦਿਨਾਂ ਵਿੱਚ ਹੀ ਉਸ ਦੇ ਕਈ ਸਾਲਾਂ ਦੇ ਡਰ ਨੂੰ ਖਤਮ ਕਰ ਦਿੱਤਾ ਹੈ। ਧੰਨ ਹੈ ਸਾਧ-ਸੰਗਤ ਦਾ ਜਜ਼ਬਾ।
ਧੰਨ ਹਨ ਇਨ੍ਹਾਂ ਦੇ ਗੁਰੂ ਜੀ, ਜੋ ਦੂਜਿਆਂ ਦੀ ਮਦਦ ਕਰਨ ਦੀ ਦਿੰਦੇ ਹਨ ਸਿੱਖਿਆ : ਸਰਪੰਚ
ਇਸ ਮੌਕੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਸਾਧ-ਸੰਗਤ ਦੁਆਰਾ ਕੀਤੇ ਜਾ ਰਹੇ ਕਾਰਜ ਦੀ ਖੂਬ ਪ੍ਰਸੰਸਾ ਕੀਤੀ ਤੇ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਸਾਧ-ਸੰਗਤ ਨੂੰ ਦੂਜਿਆਂ ਦੀ ਮੱਦਦ ਕਰਨ ਦੀ ਸਿੱਖਿਆ ਦਿੰਦੇ ਰਹਿੰਦੇ ਹਨ। ਸਾਧ-ਸੰਗਤ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ